5 ਹਜ਼ਾਰ ਔਰਤਾਂ ਦਾ ਸਫ਼ਲ ਜਣੇਪਾ ਕਰਵਾਉਣ ਵਾਲੀ ਨਰਸ ਦੀ ਖ਼ੁਦ ਦੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੌਤ

Wednesday, Nov 17, 2021 - 10:46 AM (IST)

5 ਹਜ਼ਾਰ ਔਰਤਾਂ ਦਾ ਸਫ਼ਲ ਜਣੇਪਾ ਕਰਵਾਉਣ ਵਾਲੀ ਨਰਸ ਦੀ ਖ਼ੁਦ ਦੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੌਤ

ਔਰੰਗਾਬਾਦ (ਭਾਸ਼ਾ)- ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ’ਚ ਲਗਭਗ 5 ਹਜ਼ਾਰ ਜਨਾਨੀਆਂ ਦੀ ਜਣੇਪੇ ਦੌਰਾਨ ਮਦਦ ਕਰਨ ਵਾਲੀ ਇਕ ਨਰਸ ਦੀ ਖ਼ੁਦ ਦੇ ਜਣੇਪੇ ਤੋਂ ਬਾਅਦ ਪੈਦਾ ਸਮੱਸਿਆਵਾਂ ਕਾਰਨ ਮੌਤ ਹੋ ਗਈ। ਇਕ ਸਿਹਤ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ : ਵਧਦੇ ਪ੍ਰਦੂਸ਼ਣ ’ਤੇ ਹਰਿਆਣਾ ਸਰਕਾਰ ਸਖ਼ਤ, 4 ਜ਼ਿਲ੍ਹਿਆਂ ’ਚ ਬੰਦ ਕੀਤੇ ਸਕੂਲ

ਉਨ੍ਹਾਂ ਦੱਸਿਆ ਕਿ ਜੋਤੀ ਗਵਲੀ (38) ਨੇ 2 ਨਵੰਬਰ ਨੂੰ ਹਿੰਗੋਲੀ ਸਿਵਲ ਹਸਪਤਾਲ ’ਚ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਐਤਵਾਰ ਨੂੰ ਗੁਆਂਢੀ ਨਾਂਦੇੜ ਜ਼ਿਲ੍ਹੇ ਦੇ ਇਕ ਨਿੱਜੀ ਹਸਪਤਾਲ ’ਚ ਨਿਮੋਨੀਆ ਅਤੇ ਹੋਰ ਸਮੱਸਿਆਵਾਂ ਕਾਰਨ ਉਸ ਦੀ ਮੌਤ ਹੋ ਗਈ। ਹਿੰਗੋਲੀ ਸਿਵਲ ਹਸਪਤਾਲ ਦੇ ਰੈਜ਼ੀਡੈਂਟ ਮੈਡੀਕਲ ਅਧਿਕਾਰੀ ਡਾ. ਗੋਪਾਲ ਕਦਮ ਨੇ ਕਿਹਾ,‘‘ਉਹ ਹਿੰਗੋਲੀ ਸਿਵਲ ਹਸਪਤਾਲ ਦੇ ‘ਲੇਬਲ ਰੂਮ’ ’ਚ ਤਾਇਨਾਤ ਸੀ।’’

ਇਹ ਵੀ ਪੜ੍ਹੋ : ਦੇਸ਼ ਨੂੰ ਮਿਲ ਸਕਦੈ ਪਹਿਲਾ ਸਮਲਿੰਗੀ ਜੱਜ, ਸੁਪਰੀਮ ਕੋਰਟ ਕਾਲੇਜੀਅਮ ਨੇ ਕੀਤੀ ਸਿਫ਼ਾਰਿਸ਼

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News