ਐਮਾਜ਼ੋਨ ਇੰਡੀਆ ਤਿਉਹਾਰੀ ਸੀਜ਼ਨ ਤੋਂ ਪਹਿਲਾਂ 1,60,000 ਲੋਕਾਂ ਨੂੰ ਦੇਵੇਗਾ ਰੋਜ਼ਗਾਰ

Wednesday, Sep 02, 2026 - 07:15 PM (IST)

ਐਮਾਜ਼ੋਨ ਇੰਡੀਆ ਤਿਉਹਾਰੀ ਸੀਜ਼ਨ ਤੋਂ ਪਹਿਲਾਂ 1,60,000 ਲੋਕਾਂ ਨੂੰ ਦੇਵੇਗਾ ਰੋਜ਼ਗਾਰ

ਬਿਜ਼ਨੈੱਸ ਡੈਸਕ - ਐਮਾਜ਼ੋਨ ਇੰਡੀਆ ਨੇ ਭਾਰਤ ’ਚ ਤਿਉਹਾਰਾਂ ਦੇ ਮੱਦੇਨਜ਼ਰ ਆਪਣੀ ਸੰਚਾਲਨ ਪ੍ਰਣਾਲੀ ’ਚ ਰੋਜ਼ਗਾਰ ਦੇ 1,60,000 ਤੋਂ ਵੱਧ ਮੌਕੇ ਪੈਦਾ ਕੀਤੇ ਹਨ। ਇਸ ਨਾਲ ਉਸ ਦੇ ਈ-ਕਾਮਰਸ ਅਤੇ ਫਟਾਫਟ ਸਾਮਾਨ ਦੀ ਸਪਲਾਈ (ਕੁਇਕ ਕਾਮਰਸ) ਕਰਨ ਵਾਲੇ ਕਾਰੋਬਾਰ ਨੂੰ ਸਮਰਥਨ ਮਿਲੇਗਾ।

ਇਹ ਵੀ ਪੜ੍ਹੋ :  ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਇਹ ਵੀ ਪੜ੍ਹੋ : 
ਮਹਿੰਗਾਈ ਦੇ 6 ਝਟਕਿਆਂ ਨਾਲ ਹੋਈ ਸਤੰਬਰ ਮਹੀਨੇ ਦੀ ਸ਼ੁਰੂਆਤ, ਕਈ ਨਿਯਮਾਂ 'ਚ ਵੀ ਹੋ ਗਏ ਬਦਲਾਅ

ਆਮ ਤੌਰ ’ਤੇ ਤਿਉਹਾਰੀ ਮੌਸਮ ਨਾਲ ਈ-ਕਾਮਰਸ ਅਤੇ ਕੁਇਕ ਕਾਮਰਸ ਕਾਰੋਬਾਰ ਨੂੰ ਕਾਫੀ ਉਤਸ਼ਾਹ ਮਿਲਦਾ ਹੈ। ਇਸ ਨਾਲ ਖਪਤਕਾਰ ਖਰਚ, ਆਰਡਰ ਦੀ ਗਿਣਤੀ ਅਤੇ ਲੈਣ-ਦੇਣ ਮੁੱਲ ’ਚ ਵਾਧਾ ਹੁੰਦਾ ਹੈ। ਇਲੈਕਟ੍ਰਾਨਿਕਸ, ਫੈਸ਼ਨ, ਬਿਊਟੀ ਪ੍ਰੋਡਕਟਾਂ, ਉਪਹਾਰ, ਕਰਿਆਨਾ ਅਤੇ ਘਰੇਲੂ ਉਤਪਾਦਾਂ ਵਰਗੀਆਂ ਵੱਖ-ਵੱਖ ਸ਼੍ਰੇਣੀਆਂ ’ਚ ਵਧਦੀ ਮੰਗ ਨਾਲ ਤਿਉਹਾਰੀ ਪੇਸ਼ਕਸ਼ ਅਤੇ ਸੁਵਿਧਾ ਨੂੰ ਲੈ ਕੇ ਵਧਦੀ ਪਹਿਲ ਕਾਰਨ ਪਿਛਲੇ ਕੁਝ ਸਾਲਾਂ ’ਚ ਆਨਲਾਈਨ ਗਤੀਵਿਧੀਆਂ ਅਤੇ ਖਰੀਦਦਾਰੀ ’ਚ ਵਾਧਾ ਹੋਇਆ ਹੈ। ਈ-ਕਾਮਰਸ ਮੰਚਾਂ ਨੂੰ ਜਿੱਥੇ ਤਿਉਹਾਰੀ ਖਰੀਦਦਾਰੀ ’ਚ ਵੱਧ ਮੁੱਲ ਦੇ ਆਰਡਰ ਤੋਂ ਫਾਇਦਾ ਹੁੰਦਾ ਹੈ, ਉੱਥੇ ਹੀ ਕੁਇਕ ਕਾਮਰਸ ਕੰਪਨੀਆਂ ਵੀ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ। ਇਸ ਨਾਲ ਤਿਉਹਾਰੀ ਮੰਗ ਡਿਜੀਟਲ ਵਪਾਰ ਦੇ ਸਮੁੱਚੇ ਮਾਹੌਲ ਦੇ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ।

ਇਹ ਵੀ ਪੜ੍ਹੋ : ਸਤੰਬਰ 'ਚ 14 ਦਿਨਾਂ ਲਈ ਬੰਦ ਰਹਿਣਗੀਆਂ ਬੈਂਕ ਸ਼ਾਖਾਵਾਂ; ਜਾਣੋ ਛੁੱਟੀਆਂ ਦੀ ਪੂਰੀ ਸੂਚੀ
ਇਹ ਵੀ ਪੜ੍ਹੋ
: BOB ਕਰੇਗਾ 2,482 ਅਧਿਕਾਰੀਆਂ ਦੀ ਭਰਤੀ,  ਅਪਲਾਈ ਕਰਨ ਲਈ ਜਾਣੋ ਕੀ ਹੋਣੀ ਚਾਹੀਦੀ ਹੈ ਯੋਗਤਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News