ਨੂਰਪੁਰ ਹਾਦਸਾ : ਇਸ ਵਜ੍ਹਾ ਨਾਲ 24 ਸਕੂਲੀ ਬੱਚਿਆਂ ਦੀ ਗਈ ਸੀ ਜਾਨ, ਐੱਸ.ਡੀ.ਐੈੱਮ. ਨੇ ਸੌਂਪੀ ਰਿਪੋਰਟ
Wednesday, May 09, 2018 - 03:39 PM (IST)

ਸ਼ਿਮਲਾ— ਨੂਰਪੁਰ ਨਿੱਜੀ ਸਕੂਲ ਬੱਸ ਹਾਦਸੇ ਨੂੰ ਇਕ ਮਹੀਨਾ ਹੋਣ 'ਤੋਂ ਪਹਿਲਾਂ ਜਾਂਚ ਰਿਪੋਰਟ ਆ ਗਈ ਹੈ। ਰਿਪੋਰਟ 'ਚ ਹਾਦਸੇ ਦੀ ਵਜ੍ਹਾ ਡਰਾਈਵਰ ਦੀ ਲਾਪਰਵਾਹੀ ਦੱਸੀ ਗਈ ਹੈ। ਜਾਂਚ ਟੀਮ ਮੁਤਾਬਕ, ਹਾਦਸਾ ਬਾਈਕ ਦੀ ਵਜ੍ਹਾ ਨਾਲ ਨਹੀਂ ਬਲਕਿ ਮਨੁੱਖੀ ਗਲਤੀ ਨਾਲ ਹੋਇਆ ਹੈ। ਇਹ ਹਾਦਸਾ ਡਰਾਈਵਰ ਨੂੰ ਨੀਂਦ ਦੀ ਝਪਕੀ ਜਾਂ ਬੱਚਿਆਂ ਦੇ ਰੌਲੇ ਦੌਰਾਨ ਪਿੱਛੇ ਦੇਖਦੇ ਸਮੇਂ ਵਾਪਰਿਆ ਹੈ।
ਏ.ਡੀ.ਐੈੱਮ. ਮਸਤ ਭਾਰਦਵਾਜ ਦੀ ਅਗਵਾਈ 'ਚ ਜਾਂਚ ਪੂਰੀ ਕਰਕੇ ਰਿਪੋਰਟ ਡਿਪਟੀ ਕਮਿਸ਼ਨਰ ਕਾਂਗੜਾ ਨੂੰ ਸੌਂਪ ਦਿੱਤੀ ਗਈ ਹੈ। ਜਾਂਚ ਟੀਮ ਨੇ ਸਾਹਮਣੇ ਤੋਂ ਆ ਰਹੀ ਮੋਟਰਸਾਈਕਲ, ਡਰਾਈਵਰ ਦੇ ਨਸ਼ੇ ਜਾਂ ਸੜਕ ਖਰਾਬ ਦੀ ਵਜ੍ਹਾ ਨਾਲ ਹਾਦਸੇ ਦੀ ਥਿਊਰੀ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ।
ਰਿਪੋਰਟ ਅਨੁਸਾਰ, ਬੱਸ 'ਚ ਕੋਈ ਤਕਨੀਕੀ ਖਾਸ ਨਹੀਂ ਸੀ। ਬੱਸ ਦਾ ਮਾਡਲ ਅਤੇ ਟਾਇਰ ਸਹੀ ਸਥਿਤੀ 'ਚ ਸਨ। ਚਾਲਕ ਦੇ ਪੋਸਟਮਾਰਟਮ 'ਚ ਨਾ ਸ਼ਰਾਬ ਅਤੇ ਨਾ ਹੀ ਹੋਰ ਨਸ਼ੀਲੇ ਪਦਾਰਥ ਖਾਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ, ਸੜਕ ਦੀ ਹਾਲਤ ਕੁਝ ਬਹੁਤ ਖਰਾਬ ਸੀ ਪਰ ਇੰਨੀ ਵੀ ਖਰਾਬ ਨਹੀਂ ਸੀ ਕਿ ਅਜਿਹਾ ਹਾਦਸਾ ਹੋ ਜਾਵੇ।
ਏ.ਡੀ.ਐੈੱਮ. ਕਾਂਗੜਾ ਮਸਤ ਰਾਮ ਭਾਰਦਵਾਜ ਨੇ ਦੱਸਿਆ ਕਿ ਜਾਂਚ ਰਿਪੋਰਟ ਡੀ.ਸੀ. ਕਾਂਗੜਾ ਨੂੰ ਸੌਂਪ ਦਿੱਤੀ ਗਈ ਹੈ। ਜਾਂਚ ਦੌਰਾਨ ਕਮੇਟੀ ਦੇ ਸਾਹਮਣੇ ਜੋ ਵੀ ਉਜਾਗਰ ਹੋਇਆ, ਉਸ ਦਾ ਉਲੇਖ ਰਿਪੋਰਟ 'ਚ ਕਰ ਦਿੱਤਾ ਗਿਆ ਹੈ।
ਇਹ ਹੈ ਮਾਮਲਾ
ਕਾਂਗੜਾ ਜ਼ਿਲੇ ਦੇ ਨੂਰਪੁਰ ਦੇ ਚੇਲੀ 'ਚ ਬੀਤੇ 9 ਅਪ੍ਰੈਲ ਨੂੰ ਛੁੱਟੀ ਤੋਂ ਬਾਅਦ ਘਰ ਛੱਡਣ ਜਾ ਰਹੀ 42 ਮੀਟਰ ਸਕੂਲ ਬੱਸ 700 ਫੁੱਟ ਡੂੰਘੀ ਖੱਡ 'ਚ ਡਿੱਗ ਗਈ ਸੀ। ਇਸ ਹਾਦਸੇ 'ਚ 24 ਬੱਚਿਆਂ ਸਮੇਤ ਕੁਲ 28 ਲੋਕਾਂ ਦੀ ਜਾਨ ਚੱਲੀ ਗਈ ਸੀ। ਉਸ ਸਮੇਂ ਚਸ਼ਮਦੀਦ ਗਵਾਹਾਂ ਨੇ ਦੱਸਿਆ ਸੀ ਕਿ ਤੇਜ਼ ਰਫਤਾਰ ਬਾਈਕ ਨੂੰ ਬਚਾਉਣ ਲਈ ਇਹ ਹਾਦਸਾ ਵਾਪਰਿਆ ਹੈ।
ਇਸ ਟੀਮ ਨੇ ਕੀਤੀ ਜਾਂਚ
ਏ.ਡੀ.ਐੈੱਮ. ਮਸਤ ਰਾਮ ਭਾਰਦਵਾਜ, ਡੀ.ਐੈੱਸ.ਪੀ. ਨੂਰਪੁਰ ਨਵਦੀਪ ਸਿੰਘ, ਐੈੱਚ.ਆਰ.ਟੀ.ਸੀ. ਦੇ ਡੀ.ਐੈੱਮ. ਰਾਜਕੁਮਾਰ ਜਰਿਆਲ, ਐੈੱਮ.ਬੀ.ਆਈ. ਪੰਕਜ ਸ਼ਰਮਾ ਅਤੇ ਪੀ.ਡਬਲਯੂ ਦੇ ਅਸਿਸਟੈਂਟ ਇੰਜੀਨੀਅਰਿੰਗ ਮਕੈਨੀਕਲ ਵਿਕਾਸ ਸ਼ਰਮਾ।
ਨੂਰਪੁਰ ਸਕੂਲ ਬੱਸ ਹਾਦਸੇ 'ਚ ਜ਼ਖਮੀ ਬੱਚੇ ਇਕ ਮਹੀਨੇ ਬਾਅਦ ਵੀ ਨਹੀਂ ਜਾਣਦੇ ਹਨ ਕਿ ਉਨ੍ਹਾਂ ਦੇ ਸਾਥੀ ਹੁਣ ਇਸ ਦੁਨੀਆ 'ਚ ਨਹੀਂ ਹਨ। ਉਨ੍ਹਾਂ ਨੂੰ ਇਸ ਬਾਰੇ 'ਚ ਨਹੀਂ ਦੱਸਿਆ ਗਿਆ ਹੈ। ਜ਼ਖਮੀ ਬੱਚੇ ਹਸਪਤਾਲ 'ਚ ਛੁੱਟੀ ਤੋਂ ਬਾਅਦ ਘਰ 'ਚ ਹੀ ਰਹਿ ਰਹੇ ਹਨ। ਉਹ ਅਜੇ ਤੱਕ ਹਾਦਸੇ 'ਚੋਂ ਬਾਹਰ ਨਹੀਂ ਆ ਸਕੇ।
ਬੱਚਿਆਂ ਦੇ ਘਰਦਿਆਂ ਦਾ ਕਹਿਣਾ ਹੈ ਕਿ ਇਹ ਹਮੇਸ਼ਾ ਆਪਣੇ ਸਾਥੀਆਂ ਬਾਰੇ ਪੁੱਛਦੇ ਹਨ ਪਰ ਇਨ੍ਹਾਂ ਬੱਚਿਆ ਨੂੰ ਸਾਥੀਆਂ ਬਾਰੇ ਨਹੀਂ ਦੱਸਿਆ ਹੈ। ਚੇਲੀ ਪਿੰਡ 'ਚ ਹਾਦਸੇ ਦੇ ਇਕ ਮਹੀਨੇ ਬਾਅਦ ਵੀ ਟਰੱਕ ਅਤੇ ਸਕੂਲ ਬੱਸ ਦਾ ਮਲਬਾ ਖੱਡ 'ਚ ਹੀ ਡਿੱਗ ਪਿਆ ਹੈ। ਘਟਨਾਸਥਾਨ 'ਤੇ ਸੜਕ ਕਿਨਾਰੇ ਬੱਚਿਆਂ ਦੀ ਯਾਦ 'ਚ ਮੰਦਰ ਵੀ ਬਣਾਇਆ ਗਿਆ ਹੈ।
ਚੈਸੀ ਨਾਲ ਛੇੜਛਾੜ ਕਰਕੇ ਪੁਰਾਣੀ ਬੱਸ ਚਲਾਉਣ ਦਾ ਲੱਗਿਆ ਦੋਸ਼
ਇਸ ਹਾਦਸੇ ਦੀ ਜਾਂਚ ਲਈ ਬਣਾਈ ਕਮੇਟੀ ਨੇ ਭਾਵੇਂ ਹੀ ਆਪਣੀ ਰਿਪੋਰਟ 'ਚ ਮਾਨਵੀ ਭੁੱਲ ਨੂੰ ਹਾਦਸੇ ਦਾ ਕਾਰਨ ਦੱਸਿਆ ਹੋਵੇ ਪਰ ਪੀੜਤ ਘਰਦੇ ਇਸ ਗੱਲ ਨਾਲ ਸੰਤੁਸ਼ਟ ਨਹੀਂ ਹਨ। ਵਿਕਰਮ ਸਿੰਘ, ਰਾਜੇਸ਼ ਕੁਮਾਰ, ਕਰਨ ਸਿੰਘ, ਨਰੇਸ਼ ਸਿੰਘ, ਰਘੁਨਾਥ, ਦਿਲਾਵਰ ਸਿੰਘ ਅਤੇ ਚਾਗਰ ਸਿੰਘ ਨੇ ਕਿਹਾ ਕਿ ਹਾਦਸਾਗ੍ਰਸਤ ਸਕੂਲ ਬੱਸ ਕਾਫੀ ਪੁਰਾਣੀ ਸੀ।
ਇਸ ਬੱਸ 'ਚ ਪਹਿਲਾਂ ਵੀ ਹਾਦਸੇ ਹੋ ਚੁੱਕੇ ਸਨ, ਦੋਸ਼ ਲਗਾਇਆ ਸੀ ਕਿ ਬੱਸ ਦੇ ਚੈਸੀ ਨੰਬਰ ਨਾਲ ਛੇੜਛਾੜ ਕੀਤੀ ਗਈ ਹੈ। ਚੈਸੀ ਨੰਬਰ ਦੇ ਉੱਪਰ ਪਲੇਟ ਲਗਾਈ ਗਈ ਹੈ। ਹਾਦਸਾਗ੍ਰਸਤ ਬੱਸ ਤੋਂ ਬਰਾਮਦ ਬੱਸ ਰੂਟ ਦਾ ਸਾਈਨ ਬੋਰਡ ਇਸ ਗੱਲ ਦਾ ਸਬੂਤ ਹੈ ਕਿ ਬੱਸ ਤੋਂ ਪਹਿਲਾਂ ਕੋਈ ਨਿੱਜੀ ਬੱਸ ਅਪਰੇਟਰ ਚਲਾਉਂਦਾ ਸੀ। ਅਜਿਹੇ 'ਚ ਸਿਰਫ ਹੀ ਸਿਰਫ ਮਨੁੱਖੀ ਗਲਤੀ ਦਾ ਨਾਮ ਦੇਣਾ ਕਿਥੋ ਤੱਕ ਸਹੀ ਹੋਵੇਗਾ।