ਕਸ਼ਮੀਰ 'ਚ ਦਿਨੋਂ-ਦਿਨ ਵੱਧ ਰਹੀ ਸੈਲਾਨੀਆਂ ਦੀ ਗਿਣਤੀ, ਬਣ ਰਿਹੈ ਲੋਕਾਂ ਦਾ ਪਸੰਦੀਦਾ ਸਥਾਨ

Monday, May 01, 2023 - 12:20 PM (IST)

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਦੇਸ਼ ਅਤੇ ਵਿਦੇਸ਼ ਤੋਂ ਸੈਲਾਨੀਆਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ। ਇਸ ਤਰ੍ਹਾਂ ਨਾਲ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਦੇਸ਼ 'ਚ ਸੈਰ-ਸਪਾਟਾ ਦੇ ਲਿਹਾਜ਼ ਨਾਲ ਪਸੰਦੀਦਾ ਸਥਾਨਾਂ 'ਚ ਸ਼ਾਮਲ ਹੋ ਰਿਹਾ ਹੈ। ਸੈਰ-ਸਪਾਟਾ ਵਿਭਾਗ ਦੇ ਸਕੱਤਰ ਆਬਿਦ ਰਾਸ਼ਿਦ ਸ਼ਾਹ ਨੇ ਕਿਹਾ ਕਿ ਪਿਛਲੇ ਸਾਲ ਦੀ ਤੁਲਨਾ 'ਚ ਇਸ ਸਾਲ ਜ਼ਿਆਦਾ ਸੈਲਾਨੀ ਆਏ। ਅਸੀਂ ਯਕੀਨੀ ਕਰ ਰਹੇ ਹਾਂ ਕਿ ਸਾਰੇ ਦੇਸ਼ ਅਤੇ ਵਿਦੇਸ਼ੀ ਸੈਲਾਨੀ ਜੰਮੂ-ਕਸ਼ਮੀਰ ਦੀਆਂ ਸੁੱਖਦ ਯਾਦਾਂ ਲੈ ਕੇ ਜਾਣ। ਜੰਮੂ-ਕਸ਼ਮੀਰ 'ਚ ਸੈਰ-ਸਪਾਟੇ ਨਾਲ ਜੁੜੇ ਸਾਰੇ ਪੱਖਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਇਹ ਸਾਰੇ ਸੈਲਾਨੀਆਂ ਦਾ ਪਸੰਦੀਦਾ ਸਥਾਨ ਬਣੇ। 

ਇਹ ਵੀ ਪੜ੍ਹੋ-  ਤੇਲੰਗਾਨਾ ਨੂੰ ਮਿਲਿਆ ਨਵਾਂ ਸਕੱਤਰੇਤ ਭਵਨ, CM ਚੰਦਰਸ਼ੇਖਰ ਰਾਓ ਨੇ ਕੀਤਾ ਉਦਘਾਟਨ

PunjabKesari

ਪਿਛਲੇ ਸਾਲ ਰਿਕਾਰਡ 1.88 ਕਰੋੜ ਸੈਲਾਨੀ ਆਏ ਸਨ, ਜੋ ਕਿਸੇ ਵੀ ਸਥਾਨ ਦੇ ਲਿਹਾਜ਼ ਨਾਲ ਕਾਫੀ ਵੱਡੀ ਗਿਣਤੀ ਹੈ ਪਰ ਪ੍ਰਸ਼ਾਸਨ ਨੂੰ ਉਮੀਦ ਹੈ ਕਿ ਇਸ ਸਾਲ ਇਹ ਗਿਣਤੀ 2 ਕਰੋੜ ਨੂੰ ਪਾਰ ਕਰ ਜਾਵੇਗੀ। ਸੈਰ-ਸਪਾਟਾ ਡਾਇਰੈਕਟਰ ਹਸੀਬ ਆਖਦੇ ਹਨ ਕਿ ਘਾਟੀ ਵਿਚ ਸੈਰ-ਸਪਾਟੇ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੈਲਾਨੀਆਂ ਦੀ ਗਿਣਤੀ ਕਾਫੀ ਵੱਧ ਰਹੀ ਹੈ। ਹਰੇਕ ਮਹੀਨੇ ਸੈਲਾਨੀਆਂ ਦੀ ਗਿਣਤੀ ਵਧ ਰਹੀ ਹੈ। ਪਹਿਲੇ 4 ਮਹੀਨੇ ਵਿਚ ਇਹ ਕਰੀਬ 6 ਲੱਖ 'ਤੇ ਪਹੁੰਚ ਗਈ ਹੈ। ਇਹ ਗਿਣਤੀ ਰਿਕਾਰਡ ਤੋੜ ਰਹੀ ਹੈ। 

ਇਹ ਵੀ ਪੜ੍ਹੋ-  ਅਯਾਨ ਨੇ ਕਰ ਵਿਖਾਇਆ ਕਮਾਲ, 10 ਸਾਲ ਦੀ ਉਮਰ 'ਚ 10ਵੀਂ ਜਮਾਤ ਪਾਸ ਕਰ ਰਚਿਆ ਇਤਿਹਾਸ

PunjabKesari

ਕਸ਼ਮੀਰ ਕਦੇ ਨਵੇਂ-ਵਿਆਹੇ ਜੋੜਿਆਂ ਲਈ ਘੁੰਮਣ ਲਈ ਪਸੰਦੀਦਾ ਸਥਾਨ ਸੀ ਪਰ ਹੁਣ ਹਰ ਉਮਰ ਵਰਗ ਦੇ ਜੋੜੇ ਇੱਥੇ ਆਉਣਾ ਪਸੰਦ ਕਰ ਰਹੇ ਹਨ। ਪੁਣੇ ਤੋਂ ਇੱਥੇ ਸੈਰ-ਸਪਾਟੇ ਲਈ ਆਈ ਕਵਿਤਾ ਕਾਤੇ ਕਹਿੰਦੀ ਹੈ ਕਿ ਅੱਜ ਸਾਡੇ ਵਿਆਹ ਦੀ 24ਵੀਂ ਵਰ੍ਹੇਗੰਢ ਹੈ ਅਤੇ ਇਸ ਲਈ ਅਸੀਂ ਇੱਥੇ ਆਉਣ ਦੀ ਯੋਜਨਾ ਬਣਾਈ। ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ। ਕਸ਼ਮੀਰ ਸੈਲਾਨੀਆਂ ਲਈ ਸੁਰੱਖਿਅਤ ਅਤੇ ਘਾਟੀ ਵਿਚ ਸ਼ਾਂਤੀ ਹੈ। ਮੈਨੂੰ ਲੱਗ ਰਿਹਾ ਹੈ ਕਿ ਕਸ਼ਮੀਰ ਸੈਲਾਨੀਆਂ ਲਈ ਸੁਰੱਖਿਅਤ ਸਥਾਨ ਹੈ ਅਤੇ ਇੱਥੇ ਵੱਡੀ ਗਿਣਤੀ 'ਚ ਸੈਲਾਨੀ ਆ ਰਹੇ ਹਨ। ਇੱਥੋਂ ਦੇ ਲੋਕ ਅਤੇ ਉਨ੍ਹਾਂ ਦੀ ਮਹਿਮਾਨ ਨਿਵਾਜ਼ੀ ਬੇਜੋੜ ਹੈ।

ਇਹ ਵੀ ਪੜ੍ਹੋ- ਨੇਵੀ ਦੇ ਸਾਬਕਾ ਰਸੋਈਏ ਨੇ ਪਤਨੀ ਦਾ ਕਤਲ ਕਰ ਕੀਤੇ ਟੁਕੜੇ, ਪਾਲੀਥੀਨ ਨੇ ਖੋਲ੍ਹਿਆ ਬਲਾਈਂਡ ਮਰਡਰ ਦਾ ਰਾਜ਼

PunjabKesari


Tanu

Content Editor

Related News