ਲੱਦਾਖ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹੋਈ 13

Saturday, Mar 21, 2020 - 08:28 PM (IST)

ਲੇਹ – ਕੇਂਦਰ ਸ਼ਾਸਿਤ ਖੇਤਰ ਲੱਦਾਖ ਵਿਖੇ ਕੋਰੋਨਾ ਵਾਇਰਸ ਦੇ 3 ਹੋਰ ਨਵੇਂ ਮਾਮਲੇ ਸੋਮਵਾਰ ਸਾਹਮਣੇ ਆਏ। ਇਸ ਪਿੱਛੋਂ ਸੂਬੇ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 13 ਹੋ ਗਈ ਹੈ। ਸਭ ਮਰੀਜ਼ਾਂ ਨੂੰ ਵੱਖਰੇ ਵਾਰਡਾਂ ਵਿਚ ਰੱਖਿਆ ਗਿਆ ਹੈ। 11 ਮਰੀਜ਼ ਲੇਹ ਸ਼ਹਿਰ ਦੇ ਵਾਸੀ ਹਨ। ਫੌਜ ਦਾ ਇਕ 34 ਸਾਲਾ ਜਵਾਨ ਵੀ ਇਸ ਬੀਮਾਰੀ ਦੀ ਲਪੇਟ ਵਿਚ ਆਇਆ ਹੈ। ਫੌਜ ਦੇ ਕਿਸੇ ਜਵਾਨ ਨੂੰ ਕੋਰੋਨਾ ਦਾ ਇਹ ਪਹਿਲਾ ਮਾਮਲਾ ਹੈ।

ਅਗਲੇ 15 ਦਿਨ ਰਹੋ ਸਾਵਧਾਨ
ਉਥੇ ਹੀ ਦੇਸ਼ਭਰ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੌਰਾਨ ਸਿਹਤ ਮੰਤਰਾਲਾ ਨੇ ਪ੍ਰੈਸ ਕਾਨਫਰੰਸ ਕਰ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਅਗਲੇ 15 ਦਿਨਾਂ ਤਕ ਸਾਵਧਾਨੀ ਬਰਤਣ ਨੂੰ ਕਿਹਾ ਹੈ। ਮੰਤਰਾਲਾ ਦੇ ਸਿਹਤ ਵਿਭਾਗ ਨੇ ਪ੍ਰੈਸਵਾਰਤਾ 'ਚ ਕਿਹਾ ਹੈ ਕਿ ਸਾਰੇ ਨਾਗਰਿਕ ਅਗਲੇ 15 ਦਿਨਾਂ ਤਕ ਸਾਮਾਜਿਕ ਤੌਰ 'ਤੇ ਦੂਰੀ ਬਣਾਏ ਰੱਖਣ ਨੂੰ ਕਿਹਾ ਗਿਆ ਹੈ।

ਕੀ ਹੈ ਕੋਰੋਨਾ ਵਾਇਰਸ
ਜਾਣਕਾਰੀ ਲਈ ਦੱਸ ਦਈਏ ਕਿ ਡਬਲਿਊ.ਐੱਚ.ਓ. ਮੁਤਾਬਕ ਕੋਰੋਨਾ ਵਾਇਰਸ ਸੀ-ਫੂਡ ਨਾਲ ਜੁੜਿਆ ਹੈ। ਕੋਰੋਨਾ ਵਾਇਰਸ ਵਿਸ਼ਾਣੂਆਂ ਦੇ ਪਰਿਵਾਰ ਦਾ ਹੈ ਅਤੇ ਇਸ ਨਾਲ ਲੋਕ ਬੀਮਾਰ ਪੈ ਰਹੇ ਹਨ। ਇਹ ਵਾਇਰਸ ਊਠ, ਬਿੱਲੀ ਤੇ ਚਮਚੜਿੱਕ ਸਣੇ ਕਈ ਪਸ਼ੁਆਂ 'ਚ ਵੀ ਪ੍ਰਵੇਸ਼ ਕਰ ਰਿਹਾ ਹੈ। ਖਾਸ ਸਥਿਤੀ 'ਚ ਪਸ਼ੁ ਮਨੁੱਖਾਂ ਨੂੰ ਵੀ ਪੀੜਤ ਕਰ ਸਕਦੇ ਹਨ। ਇਸ ਵਾਇਰਸ ਦਾ ਮਨੁੱਖ ਤੋਂ ਮਨੁੱਖ 'ਚ ਫੈਲਣਾ ਗਲੋਬਲ ਪੱਧਰ 'ਤੇ ਘੱਟ ਹੈ।


Inder Prajapati

Content Editor

Related News