‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਦੇ ਨਤੀਜੇ ਵਜੋਂ ਵਧੀ ਕੁੜੀਆਂ ਦੀ ਗਿਣਤੀ: ਮੋਦੀ

Thursday, Dec 23, 2021 - 12:47 AM (IST)

‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਦੇ ਨਤੀਜੇ ਵਜੋਂ ਵਧੀ ਕੁੜੀਆਂ ਦੀ ਗਿਣਤੀ: ਮੋਦੀ

ਪ੍ਰਯਾਗਰਾਜ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਆਯੋਜਿਤ ਮਹਿਲਾ ਸਸ਼ਕਤੀਕਰਨ ਸੰਮੇਲਨ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਦਾ ਹੀ ਨਤੀਜਾ ਹੈ ਕਿ ਅੱਜ ਦੇਸ਼ ਦੇ ਸਮੁੱਚੇ ਸੂਬਿਆਂ ’ਚ ਕੁੜੀਆਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮਹਿਲਾ ਸਸ਼ਕਤੀਕਰਨ ਨਾਲ ਜੁਡ਼ੀਆਂ ਵੱਖ-ਵੱਖ ਯੋਜਨਾਵਾਂ ਸ਼ੁਰੂ ਕਰਨ ਤੋਂ ਬਾਅਦ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁੜੀਆਂ ਕੁੱਖ ’ਚ ਹੀ ਨਾ ਮਾਰੀ ਜਾਓ, ਉਹ ਜਨਮ ਲੈਣ, ਇਸ ਦੇ ਲਈ ਅਸੀਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਦੇ ਮਾਧਿਅਮ ਨਾਲ ਸਮਾਜ ਦੀ ਚੇਤਨਾ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਅੱਜ ਨਤੀਜਾ ਇਹ ਹੈ ਕਿ ਦੇਸ਼ ਦੇ ਸੂਬਿਆਂ ’ਚ ਕੁੜੀਆਂ ਦੀ ਗਿਣਤੀ ’ਚ ਬਹੁਤ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ - ਪਾਕਿਸਤਾਨੀ ਕੂੜ ਪ੍ਰਚਾਰ ਖ਼ਿਲਾਫ਼ ਭਾਰਤ ਦੀ ਵੱਡੀ ਕਾਰਵਾਈ, 20 ਯੂ-ਟਿਊਬ ਚੈਨਲਾਂ ਤੋਂ ਬਾਅਦ 2 ਵੈੱਬਸਾਈਟਾਂ ਬਲਾਕ

ਪ੍ਰਧਾਨ ਮੰਤਰੀ ਮੋਦੀ ਨੇ ਦੁਪਹਿਰ 1 ਵੱਜ ਕੇ 10 ਮਿੰਟ ’ਤੇ ਪਰੇਡ ਗਰਾਊਂਡ ’ਚ ਪਹੁੰਚ ਕਰ ਕੇ ਉੱਤਰ ਪ੍ਰਦੇਸ਼ ’ਚ ਔਰਤਾਂ ਵੱਲੋਂ ਸੰਚਾਲਿਤ ਸਮੁੱਚੇ ਸਵੈ-ਸਹਾਇਤਾ ਸਮੂਹਾਂ (ਐੱਸ. ਐੱਚ. ਜੀ.) ਦੀਆਂ ਸੰਚਾਲਕਾਂ ਦੇ ਨਾਲ ਗੱਲਬਾਤ ਕੀਤੀ। ਔਰਤਾਂ ਦੇ ਨਾਲ ਲਗਭਗ ਅੱਧਾ ਘੰਟੇ ਦੀ ਗੱਲਬਾਤ ਤੋਂ ਬਾਅਦ ਮੋਦੀ ਨੇ ਰਿਮੋਟ ਦਾ ਬਟਨ ਦਬਾ ਕੇ ਪ੍ਰਯਾਗਰਾਜ ’ਚ 202 ਪੋਸ਼ਣ ਸੰਬੰਧੀ ਪੂਰਕ ਨਿਰਮਾਣ ਇਕਾਈਆਂ ਦਾ ਨੀਂਹ ਪੱਥਰ ਰੱਖ ਕੇ ਔਰਤਾਂ ਵੱਲੋਂ ਸੰਚਾਲਿਤ 1.60 ਲੱਖ ‘ਸਵੈ-ਸਹਾਇਤਾ ਸਮੂਹਾਂ’ ਦੇ ਬੈਂਕ ਖਾਤੇ ’ਚ 1000 ਕਰੋਡ਼ ਰੁਪਏ ਦੀ ਰਾਸ਼ੀ ਆਨਲਾਈਨ ਟਰਾਂਸਫਰ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਰਿਮੋਟ ਦਾ ਬਟਨ ਦਬਾ ਕੇ ‘ਕੰਨਿਆ ਸੁਮੰਗਲਾ ਯੋਜਨਾ’ ਦੇ ਤਹਿਤ ਇਕ ਲੱਖ ਇਕ ਹਜ਼ਾਰ ਕੁੜੀਆਂ ਦੇ ਬੈਂਕ ਖਾਤਿਆਂ ’ਚ 20 ਕਰੋਡ਼ ਰੁਪਏ ਦੀ ਰਾਸ਼ੀ ਨੂੰ ਵੀ ਆਨਲਾਇਨ ਟਰਾਂਸਫਰ ਕੀਤਾ।

ਨਰਿੰਦਰ ਮੋਦੀ ਨੇ ਦੇਸ਼ ’ਚ ਲਡ਼ਕੀਆਂ ਦੇ ਵਿਆਹ ਦੀ ਹੇਠਲੀ ਉਮਰ ’ਚ ਬਦਲਾਅ ਕਰਨ ਦੇ ਫੈਸਲੇ ਦਾ ਵੀ ਜ਼ਿਕਰ ਕਰਦੇ ਹੋਏ ਕਿਹਾ ਕਿ ਪਹਿਲਾਂ ਮੁੰਡਿਆਂ ਲਈ ਵਿਆਹ ਦੀ ਉਮਰ ਕਾਨੂੰਨਨ 21 ਸਾਲ ਸੀ ਪਰ ਕੁੜੀਆਂ ਲਈ ਇਹ ਉਮਰ 18 ਸਾਲ ਹੀ ਸੀ। ਉਨ੍ਹਾਂ ਕਿਹਾ ਕਿ ਕੁੜੀਆਂ ਵੀ ਚਾਹੁੰਦੀਆਂ ਸਨ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਪੜ੍ਹਾਈ-ਲਿਖਾਈ ਲਈ, ਅੱਗੇ ਵਧਣ ਲਈ ਸਮਾਂ ਮਿਲੇ, ਬਰਾਬਰ ਮੌਕੇ ਮਿਲਣ, ਇਸ ਲਈ, ਕੁੜੀਆਂ ਲਈ ਵਿਆਹ ਦੀ ਉਮਰ ਨੂੰ 21 ਸਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਇਹ ਫੈਸਲਾ ਕੁੜੀਆਂ ਲਈ ਕਰ ਰਿਹਾ ਹੈ ਪਰ ਕਿਸ ਨੂੰ ਇਸ ਤੋਂ ਤਕਲੀਫ ਹੋ ਰਹੀ ਹੈ, ਇਹ ਸਭ ਵੇਖ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News