ਦੇਸ਼ ’ਚ ਮੌਤ ਦੀ ਸਜ਼ਾ ਵਾਲੇ ਕੈਦੀਆਂ ਦੀ ਗਿਣਤੀ 561 : ਰਿਪੋਰਟ

02/11/2024 11:50:29 AM

ਨਵੀਂ ਦਿੱਲੀ- ਦੇਸ਼ ’ਚ ਕੁੱਲ 561 ਕੈਦੀ ਅਜਿਹੇ ਹਨ, ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਹ ਪਿਛਲੇ ਦੋ ਦਹਾਕਿਆਂ ’ਚ ਕਿਸੇ ਸਾਲ ਦੇ ਅੰਤ ਦਾ ਸਭ ਤੋਂ ਵੱਡਾ ਅੰਕੜਾ ਹੈ। 2015 ਤੋਂ ਹੁਣ ਤੱਕ ਅਜਿਹੇ ਕੈਦੀਆਂ ਦੀ ਗਿਣਤੀ ’ਚ 45.71 ਫੀਸਦੀ ਵਾਧਾ ਹੋਇਆ ਹੈ। ਇਹ ਜਾਣਕਾਰੀ ਇਕ ਰਿਪੋਰਟ ’ਚ ਦਿੱਤੀ ਗਈ ਹੈ।
ਨੈਸ਼ਨਲ ਲਾਅ ਯੂਨੀਵਰਸਿਟੀ, ਦਿੱਲੀ ਵਿਖੇ ‘ਪ੍ਰਾਜੈਕਟ 39ਏ’ ਵੱਲੋਂ ਪ੍ਰਕਾਸ਼ਿਤ ‘ਭਾਰਤ ’ਚ ਮੌਤ ਦੀ ਸਜ਼ਾ : ਸਾਲਾਨਾ ਅੰਕੜਾ ਰਿਪੋਰਟ’ ਦੇ ਅੱਠਵੇਂ ਐਡੀਸ਼ਨ ’ਚ ਕਿਹਾ ਗਿਆ ਹੈ ਕਿ ਹੇਠਲੀਆਂ ਅਦਾਲਤਾਂ ਨੇ 2023 ’ਚ 120 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਪਰ ਸਾਲ 2000 ਤੋਂ ਬਾਅਦ ਇਸ ਸਾਲ ’ਚ ਅਪੀਲੀ ਅਦਾਲਤਾਂ ਵੱਲੋਂ ਮੌਤ ਦੀ ਸਜ਼ਾ ਕਾਇਮ ਰੱਖਣ ਦੀ ਦਰ ਸਭ ਤੋਂ ਘੱਟ ਦੇਖੀ ਗਈ। ਸੁਪਰੀਮ ਕੋਰਟ ਨੇ 2021 ਤੋਂ ਬਾਅਦ ਦੂਜੀ ਵਾਰ ਕਿਸੇ ਸਾਲ ’ਚ ਕਿਸੇ ਦੋਸ਼ੀ ਦੀ ਮੌਤ ਦੀ ਸਜ਼ਾ ਕਾਇਮ ਨਹੀਂ ਰੱਖੀ।


Aarti dhillon

Content Editor

Related News