ਲਿੰਗ ਪਰਿਵਤਰਨ ਕਰਵਾਉਣ ''ਚ ਲੜਕੇ ਅੱਗੇ, ਲੜਕੀ ਬਣਨ ਦੀ ਇੱਛਾ
Thursday, Jan 18, 2018 - 05:26 PM (IST)

ਨਵੀਂ ਦਿੱਲੀ— ਜਿਥੇ ਦੇਸ਼ 'ਚ ਲਿੰਗ ਪਰਿਵਤਨ ਵਰਗੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਮਾਮਲੇ 'ਚ ਜ਼ਿਆਦਾਤਰ ਗਿਣਤੀ ਲੜਕਿਆਂ ਦੀ ਹੈ, ਜੋ ਖੁਦ ਨੂੰ ਲੜਕੀ ਦੀ ਤਰ੍ਹਾਂ ਰਹਿਣਾ ਪਸੰਦ ਕਰਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਰਵੀ (ਕਲਪਨਿਕ ਨਾਮ) ਦਾ ਉਮਰ 25 ਸਾਲਾਂ 'ਬਿਟਸ ਪਿਲਾਨੀ' 'ਚ ਉਹ ਇੰਜੀਨੀਅਰਿੰਗ ਦੇ ਅਖੀਰਲੇ ਸਾਲ ਦਾ ਵਿਦਿਆਰਥੀ ਹੈ, ਜਿਵੇਂ ਕਿ ਰਵੀ ਲੜਕਾ ਹੈ ਪਰ ਉਹ ਖੁਦ ਨੂੰ ਲੜਕੀ ਸਮਝਦਾ ਹੈ। ਉਸ ਦੀ ਬੋਲਚਾਲ, ਚਾਲ-ਚੱਲਣ ਕੁੜੀਆਂ ਵਰਗਾ ਹੈ। ਹੁਣ ਪੂਰੀ ਤਰ੍ਹਾਂ ਉਹ ਕੁੜੀ ਬਣਨਾ ਚਾਹੁੰਦਾ ਹੈ। ਬੁੱਧਵਾਰ ਨੂੰ ਹਸਪਤਾਲ 'ਚ ਰਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਮਾਜ 'ਚ ਲੜਕਾ-ਲੜਕੀ ਹੋਣਾ ਕੋਈ ਖਾਸ ਗੱਲ ਨਹੀਂ, ਬੱਸ ਜ਼ਰੂਰਤ ਹੈ ਕਿ ਅਧਿਕਾਰ ਨੂੰ ਪਾਉਣ ਦੀ, ਬਲਕਿ ਰਵੀ ਦੇ ਪਰਿਵਾਰ ਦਾ ਕੁਝ ਹੋਰ ਹੀ ਮੰਨਣਾ ਹੈ ਪਰ ਬੇਟੇ ਦੀ ਜਿੱਦ ਦੇ ਅੱਗੇ ਉਹ ਦਿੱਲੀ ਆਉਣ ਨੂੰ ਤਿਆਰ ਹੋਏ। ਇਥੇ ਦਿੱਲੀ ਗੇਟ ਸਥਿਤ ਐੈੱਲ.ਐੈੱਨ.ਜੇ.ਪੀ. 'ਚ ਡਾਕਟਰਾਂ ਦੀ ਸਲਾਹ ਲੈਣ ਤੋਂ ਬਾਅਦ ਰਵੀ ਦਾ ਇਲਾਜ ਸ਼ੁਰੂ ਹੋ ਚੁੱਕਿਆ ਹੈ।
ਇਹ ਗੱਲ ਸਿਰਫ ਰਵੀ ਦੀ ਨਹੀਂ, ਬਲਕਿ ਅਜਿਹੇ ਕਈ ਲੋਕਾਂ ਦੀ ਹੈ, ਜੋ ਸੈਕਸ ਚੇਂਜ਼ (ਲਿੰਗ ਪਰਿਵਰਤਨ) ਕਰਵਾਉਣ ਲਈ ਸਰਕਾਰੀ ਹਸਪਤਾਲ ਪਹੁੰਚ ਰਹੇ ਹਨ। ਇਹ ਵਜ੍ਹਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਲਿੰਗ ਪਰਿਵਤਰਨ ਦੇ ਮਾਮਲੇ ਵਧ ਰਹੇ ਹਨ। ਸਥਿਤੀ ਇਹ ਹੈ ਕਿ ਹੁਣ ਹਸਪਤਾਲ 'ਚ ਅਜਿਹੇ ਮਰੀਜ਼ਾਂ ਚੋਂ ਜ਼ਿਆਦਾਤਰ ਲੜਕਿਆਂ ਦੀ ਗਿਣਤੀ ਵਧ ਨਜ਼ਰ ਆਉਂਦੀ ਹੈ, ਜੋ ਖੁਦ ਨੂੰ ਲੜਕੀ ਮੰਨਦੇ ਹਨ।
ਪਿਛਲੇ ਸਾਲ ਦਿੱਲੀ ਦੇ ਸਰਕਾਰੀ ਹਸਪਤਾਲ ਐੈੱਲ.ਐੈੱਨ.ਜੇ.ਪੀ. 'ਚ ਅਜਿਹੇ ਮਰੀਜ਼ਾਂ ਦੀ ਗਿਣਤੀ ਪੰਜ ਸੀ। ਇਸ ਸਾਲ 2018 ਦੀ ਸ਼ੁਰੂਆਤ ਹੈ ਹੋਰ ਸੱਤ ਨਵੇਂ ਮਰੀਜ ਆਪਣਾ ਰਜਿਸਟਰੇਸ਼ਨ ਕਰਵਾ ਚੁੱਕੇ ਹਨ। ਇਨ੍ਹਾਂ 'ਚੋਂ ਇਕ 'ਬਿਟਸ ਪਿਲਾਨੀ' ਦਾ ਇੰਜੀਨੀਅਰ ਲੜਕਾ ਹੈ ਤਾਂ ਦੂਜਾ ਐਮਸ ਦਾ ਇਕ ਡਾਕਟਰ। ਤਿੰਨ ਮਰੀਜ਼ ਮਹਿਲਾਵਾਂ ਹਨ, ਜਿਨ੍ਹਾਂ ਨੇ ਪੁਰਸ਼ ਬਣਨਾ ਹੈ।
ਹਾਰਮੋਨ ਦਾ ਇਕ ਟੀਕਾ ਜ਼ਰੂਰੀ
ਐੈੱਲ.ਐੈੱਨ.ਜੇ.ਪੀ. ਦੇ ਬਰਨ ਅਤੇ ਪਲਾਸਟਿਕ ਸਰਜਰੀ ਵਿਭਾਗ ਅਧਿਕਾਰੀ ਡਾ.ਪੀ.ਐੈੱਮ. ਭੰਡਾਰੀ ਨੇ ਦੱਸਿਆ ਕਿ ਕੁਦਰਤ ਨਾਲ ਛੇੜਛਾੜ ਕਰਨਾ ਉਹ ਕਦੇ ਨਹੀਂ ਚਾਹੁੰਦੇ। ਉਨ੍ਹਾਂ ਨੇ ਦੱਸਿਆ ਕਿ ਜਦੋਂ ਕੋਈ ਉਨ੍ਹਾਂ ਕੋਲ ਕੋਈ ਲਿੰਗ ਪਰਿਵਤਨ ਕਰਵਾਉਣ ਲਈ ਆਉਂਦਾ ਹੈ ਤਾਂ ਉਹ ਇਸ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਦਿੰਦੇ ਹਨ। ਸੈਕਸ ਚੇਂਜ ਲੋਕਾਂ ਨੂੰ ਆਸਾਨ ਲੱਗਦਾ ਹੈ ਪਰ ਅਸਲ ਜ਼ਿੰਦਗੀ 'ਚ ਅਜਿਹਾ ਨਹੀਂ ਹੈ। ਲਿੰਗ ਪਰਿਵਤਨ ਕਰਵਾਉਣ ਤੋਂ ਬਾਅਦ ਮਰੀਜ਼ ਨੂੰ ਜ਼ਿੰਦਗੀ ਭਰ ਹਾਰਮੋਨ ਦੇ ਇੰਜੈਕਸ਼ਨ 'ਤੇ ਜਿਉਣਾ ਪੈਂਦਾ ਹੈ। ਉਹ ਕਦੇ ਵੀ ਪ੍ਰਜਣਨ ਨਹੀਂ ਕਰ ਸਕਦੇ ਹਨ।