ਨੂਹ ’ਚ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਨਿਕਲੀ ਬ੍ਰਜ ਮੰਡਲ ਜਲਾਭਿਸ਼ੇਕ ਯਾਤਰਾ

Tuesday, Aug 04, 2026 - 10:50 AM (IST)

ਨੂਹ ’ਚ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਨਿਕਲੀ ਬ੍ਰਜ ਮੰਡਲ ਜਲਾਭਿਸ਼ੇਕ ਯਾਤਰਾ

ਨੂਹ- ਬ੍ਰਜ ਮੰਡਲ ਜਲਾਭਿਸ਼ੇਕ ਯਾਤਰਾ ਸਾਵਣ ਦੇ ਪਹਿਲੇ ਸੋਮਵਾਰ ਇੱਥੇ ਸ਼ਾਂਤੀਪੂਰਨ ਮਾਹੌਲ ’ਚ ਉਤਸ਼ਾਹ ਨਾਲ ਸੰਪਨ ਹੋਈ। ਹਜ਼ਾਰਾਂ ਸ਼ਰਧਾਲੂਆਂ ਨੇ ਜ਼ਿਲ੍ਹੇ ਦੇ ਨਲਹਦੇਸ਼ਵਰ, ਝਿਰਕੇਸ਼ਵਰ ਤੇ ਸ਼੍ਰਿੰਗੇਸ਼ਵਰ ਪਾਂਡਵ ਯੁੱਗ ਦੇ ਸ਼ਿਵ ਮੰਦਰਾਂ ’ਚ ਭਗਵਾਨ ਸ਼ਿਵ ਨੂੰ ਜਲਾਭਿਸ਼ੇਕ ਕੀਤਾ। ਹਰਿਆਣਾ, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਦੇ ਸ਼ਰਧਾਲੂਆਂ ਨੇ ਯਾਤਰਾ ’ਚ ਹਿੱਸਾ ਲਿਆ। 

ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਢਾ, ਖੇਡ ਮੰਤਰੀ ਗੌਰਵ ਗੌਤਮ, ਸੋਹਨਾ ਦੇ ਵਿਧਾਇਕ ਤੇਜਪਾਲ ਤੰਵਰ, ਸਾਬਕਾ ਮੰਤਰੀ ਕੁੰਵਰ ਸੰਜੇ ਸਿੰਘ ਤੇ ਭਾਜਪਾ ਦੇ ਜ਼ਿਲਾ ਪ੍ਰਧਾਨ ਸੁਰੇਂਦਰ ਸਿੰਘ ਪਿੰਟੂ ਸਮੇਤ ਕਈ ਜਨਤਕ ਪ੍ਰਤੀਨਿਧੀਆਂ ਤੇ ਸੰਤਾਂ ਨੇ ਯਾਤਰਾ ’ਚ ਹਿੱਸਾ ਲਿਆ। ਸਾਵਧਾਨੀ ਵਜੋਂ ਯਾਤਰਾ ਦੇ ਰਸਤੇ ’ਤੇ ਮੀਟ ਦੀਆਂ ਦੁਕਾਨਾਂ ਬੰਦ ਰਹੀਆਂ। ਜ਼ਿਲ੍ਹੇ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਸਨ। 

ਦੱਸਣਯੋਗ ਹੈ ਕਿ 2023 ਦੀ ਨੂਹ ਹਿੰਸਾ ਦੇ ਮੁਲਜ਼ਮ ਰਾਜ ਕੁਮਾਰ ਪੰਚਾਲ ਉਰਫ਼ ਬਿੱਟੂ ਬਜਰੰਗੀ ਨੂੰ ਯਾਤਰਾ ’ਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਫਰੀਦਾਬਾਦ ਸਥਿਤ ਉਸ ਦੇ ਘਰ ’ਚ ਨਜ਼ਰਬੰਦ ਕਰ ਦਿੱਤਾ ਗਿਆ। ਪ੍ਰਸ਼ਾਸਨ ਨੇ ਉਸ ਨੂੰ ਨੂਹ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਐਤਵਾਰ ਰਾਤ ਤੋਂ ਉਸ ਦੇ ਘਰ ਦੇ ਬਾਹਰ ਪੁਲਸ ਤਾਇਨਾਤ ਕਰ ਦਿੱਤੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News