NSG ਨੇ ਮਨਾਇਆ 34ਵਾਂ ਸਥਾਪਨਾ ਦਿਵਸ, ਕਮਾਂਡੋ ਦੇ ਕਾਰਨਾਮਿਆਂ ''ਤੇ ਗੂੰਜੀਆਂ ਤਾੜੀਆਂ

10/16/2018 4:03:43 PM

ਮਾਨੇਸਰ (ਭਾਸ਼ਾ)-ਐੱਨ. ਐੱਸ. ਜੀ (ਨੈਸ਼ਨਲ ਸਕਿਓਰਿਟੀ ਗਾਰਡ) ਮਾਨੇਸਰ 'ਚ 34ਵਾਂ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ ਹੈ। ਮੁੱਖ ਮਹਿਮਾਨ ਦੇ ਤੌਰ 'ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਐੱਨ. ਐੱਸ. ਜੀ. ਦੇ ਕਮਾਂਡੋ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਐੱਨ. ਐੱਸ. ਜੀ. ਕਮਾਂਡੋ ਆਪਣੀ ਵੱਖਰੀ ਪਹਿਚਾਣ ਨਾਲ ਜਾਣੀ ਜਾਂਦੀ ਹੈ ਅਤੇ ਇਨ੍ਹਾਂ ਦੇ ਨਾਂ ਤੋਂ ਹੀ ਵਿਸ਼ਵਾਸ ਪੈਦਾ ਹੁੰਦਾ ਹੈ। ਸਥਾਪਨਾ ਦਿਵਸ ਦੇ ਮੌਕੇ 'ਤੇ ਐੱਨ. ਐੱਸ. ਜੀ. ਕਮਾਂਡੋ ਨੇ ਬਹਾਦਰੀ ਦੇ ਪ੍ਰਦਰਸ਼ਨ ਕੀਤੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ। ਅੱਤਵਾਦੀ ਹਮਲਿਆਂ 'ਚ ਵੱਖ-ਵੱਖ ਤਰ੍ਹਾਂ ਦੀਆਂ ਘਟਨਾਵਾਂ 'ਤੇ ਕਮਾਂਡੋ ਨੇ ਕਿਵੇ ਕਾਬੂ ਕਰਨਾ ਹੈ ਇਹ ਪ੍ਰਦਰਸ਼ਨ ਕਰਕੇ ਖੂਬ ਤਾੜੀਆਂ ਬਟੋਰੀਆਂ।

PunjabKesari

ਉੱਚੀਆਂ ਇਮਾਰਤਾਂ 'ਤੇ ਰੱਸੀ ਦੇ ਸਹਾਰੇ ਚੜਨ ਦਾ ਕੰਮ ਹੋਵੇ ਜਾਂ ਹੈਲੀਕਾਪਟਰ ਤੋਂ ਪੈਰਾਸ਼ੂਟ ਦੁਆਰਾ ਉੱਤਰਨਾ, ਅੱਤਵਾਦੀਆਂ ਤੱਕ ਪਹੁੰਚਣਾ ਦਾ ਪ੍ਰਦਰਸ਼ਨ, ਨਾਲ ਸਾਰਿਆਂ ਨੇ ਖੂਬ ਤਾੜੀਆਂ ਬਟੋਰੀਆਂ। ਇਸ ਦੌਰਾਨ ''ਭਾਰਤ ਮਾਤਾ ਕੀ ਜੈ'' ਦੇ ਨਾਅਰੇ ਵੀ ਖੂਬ ਲੱਗੇ ਅਤੇ ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ ਸੀ। ਐੱਨ. ਐੱਸ. ਜੀ. ਦੇ ਡਾਇਰੈਕਟਰ ਜਨਰਲ ਸੁਦੀਪ ਲਖਟਕੀਆ ਨੇ ਕਿਹਾ ਹੈ ਕਿ ਐੱਨ. ਐੱਸ. ਜੀ. ਕਮਾਂਡੋ ਸੁਦਰਸ਼ਨ ਚੱਕਰ ਵਰਗੇ ਹੀ ਹੁੰਦੇ ਹਨ, ਜਿਨ੍ਹਾਂ ਦਾ ਵਾਰ ਖਾਲੀ ਨਹੀ ਜਾ ਸਕਦਾ ਹੈ। ਉਨ੍ਹਾਂ ਨੇ ਸਥਾਪਨਾ ਦਿਵਸ 'ਤੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਸਾਡਾ ਸੁਰੱਖਿਆ ਬਲ ਖਾਸ ਤੌਰ 'ਤੇ ਐੱਨ. ਐੱਸ. ਜੀ. ਕਮਾਂਡੋ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੇ ਲਈ ਸਮਰਪਿਤ ਹੈ।  ਐੱਨ. ਐੱਸ. ਜੀ. ਕਮਾਂਡੋ ਨੇ ਅੱਤਵਾਦੀ ਹਮਲਿਆਂ ਅਤੇ ਜਹਾਜ਼ ਅਗਵਾ ਵਰਗੀਆਂ ਵਾਰਦਾਤਾਂ ਨੂੰ ਸਫਲਤਾਪੂਰਵਕ ਨਿਭਾਇਆ ਹੈ। ਅਕਸ਼ਰਧਾਮ ਮੰਦਰ 'ਤੇ ਹਮਲਾ, ਮੁੰਬਈ ਅੱਤਵਾਦੀ ਹਮਲੇ ਅਤੇ ਪਠਾਨਕੋਟ 'ਤੇ ਅੱਤਵਾਦੀਆਂ ਦੇ ਹਮਲਿਆਂ ਦੌਰਾਨ ਐੱਨ. ਐੱਸ. ਜੀ. ਕਮਾਂਡੋ ਦੇ ਕੰਮਾਂਨੂੰ ਦੇਸ਼ ਕਦੀ ਨਹੀਂ ਭੁੱਲਾ ਸਕਦਾ ਹੈ।


Related News