NSA ਅਜੀਤ ਡੋਭਾਲ ਦਾ ਦੁਸ਼ਮਣਾਂ ਨੂੰ ਸੰਦੇਸ਼, ਕਿਹਾ ‘ਜਿਥੇ ਖ਼ਤਰਾ ਹੋਵੇਗਾ, ਉਥੇ ਹਮਲਾ ਕਰਾਂਗੇ’

Monday, Oct 26, 2020 - 02:25 PM (IST)

NSA ਅਜੀਤ ਡੋਭਾਲ ਦਾ ਦੁਸ਼ਮਣਾਂ ਨੂੰ ਸੰਦੇਸ਼, ਕਿਹਾ ‘ਜਿਥੇ ਖ਼ਤਰਾ ਹੋਵੇਗਾ, ਉਥੇ ਹਮਲਾ ਕਰਾਂਗੇ’

ਨਵੀਂ ਦਿੱਲੀ (ਬਿਊਰੋ) : ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਰਿਸ਼ੀਕੇਸ਼ ਤੋਂ ਭਾਰਤ ਨਾਲ ਦੁਸ਼ਮਣੀ ਰੱਖਣ ਵਾਲਿਆਂ ਨੂੰ  ਸਖਤ ਸੰਦੇਸ਼ ਦਿੱਤਾ ਹੈ। ਡੋਵਾਲ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਭਾਰਤ ਨੇ ਕਦੇ ਕਿਸੇ ‘ਤੇ ਹਮਲਾ ਨਹੀਂ ਕੀਤਾ ਪਰ ਇਹ ਤੈਅ ਹੈ ਕਿ ਜਿਥੇ ਖ਼ਤਰਾ ਹੋਵੇਗਾ, ਉਥੇ ਹਮਲਾ ਜ਼ਰੂਰ ਕੀਤਾ ਜਾਵੇਗਾ। ਐੱਨ.ਐੱਸ.ਏ. ਨੇ ਕਿਹਾ ਹੈ ਕਿ ਭਾਰਤ ਇਕ ‘ਸਭਿਅਕ’ ਦੇਸ਼ ਹੈ, ਜੋ ਆਦਿਕਾਲ ਤੋਂ ਮੌਜੂਦ ਹੈ। ਉਨ੍ਹਾਂ ਨੇ ਚਾਨਣਾ ਪਾਇਆ ਕਿ ਭਾਰਤ, ਭਾਵੇਂ 1947 ਵਿਚ ਹੋਂਦ ਵਿਚ ਆਇਆ ਪਰ ਪ੍ਰਾਚੀਨ ਭਾਰਤੀ ਗਿਆਨ ਅਤੇ ਵਿਗਿਆਨ ਦੀ ਕਾਇਲ ਪੂਰੀ ਦੁਨੀਆਂ ਰਹੀ ਹੈ। 

ਐੱਨ.ਐੱਸ.ਏ. ਨੇ ਇਹ ਵੀ ਕਿਹਾ ਕਿ ਸਾਡਾ ਦੇਸ਼ ਇਨਾਂ ਕੁ ਮਹਾਨ ਹੈ ਕਿ ਭਾਰਤ ਆਪਣੇ ਅਮੀਰ ਸਭਿਆਚਾਰ ਅਤੇ ਸਭਿਅਤਾ ਦੇ ਕਾਰਨ ਕਦੇ ਵੀ ਕਿਸੇ ਧਰਮ ਜਾਂ ਭਾਸ਼ਾ ਨਾਲ ਨਹੀਂ ਜੁੜਿਆ। ਸਗੋਂ ਇਸ ਧਰਤੀ ਤੋਂ ਵਾਸੂਧੈਵ ਕੁਟੰਬਕਮ ਦੀ ਭਾਵਨਾ ਅਤੇ ਪ੍ਰਮਾਤਮਾ ਦਾ ਅੰਸ਼ ਹਰੇਕ ਮਨੁੱਖ ਵਿਚ ਮੌਜੂਦ ਹੈ।

ਸੁਰੱਖਿਆ ਸਲਾਹਕਾਰ ਅਨੁਸਾਰ ਇੱਕ ਦੇਸ਼ ਵਜੋਂ ਭਾਰਤ ਦੀ ਪਛਾਣ ਮਜ਼ਬੂਤ ​​ਕਰਨ ਅਤੇ ਉਸ ਨੂੰ ਸੰਸਕਾਰੀ ਬਣਾਉਣ ’ਚ ਇਥੋਂ ਦੇ ਸੰਤਾਂ ਅਤੇ ਮਹਾਤਮਾਵਾਂ ਦਾ ਅਹਿਮ ਯੋਗਦਾਨ ਰਿਹਾ ਹੈ। ਇਨ੍ਹਾਂ ਸੰਤਾਂ ਨੇ ਆਪੋ-ਆਪਣੇ ਸਮੇਂ ਵਿਚ ਭਾਰਤ ਦਾ ਰਾਸ਼ਟਰ ਨਿਰਮਾਣ ਕਰਨ ਵਿਚ ਬੜੀ ਮਹੱਤਵਪੂਰਣ ਭੂਮਿਕਾ ਨਿਭਾਈ ਹੈ।

ਡੋਭਾਲ ਨੇ ਉਦਾਹਰਣ ਦਿੱਤੀ ਕਿ ਯਹੂਦੀ ਸਭਿਅਤਾ ਦੋ ਹਜ਼ਾਰ ਸਾਲ ਪਹਿਲਾਂ ਹੋਂਦ ਵਿੱਚ ਆਈ ਸੀ ਪਰ ਦੁਨੀਆ ਦੇ ਪਹਿਲੇ ਯਹੂਦੀ ਦੇਸ਼ ਦਾ ਨਿਰਮਾਣ 1947 ਵਿੱਚ ਹੋਇਆ ਸੀ। ਉਸੇ ਸਮੇਂ ਮਿਸਰ ਵਰਗੀ ਅਮੀਰ ਸਭਿਅਤਾ ਦੀ ਹੋਂਦ ਅਲੋਪ ਹੋ ਗਈ ਸੀ।
 


author

rajwinder kaur

Content Editor

Related News