ਪਾਸਪੋਰਟ ਰੱਦ ਹੋਏ ਤਾਂ ਵਿਦੇਸ਼ੀ ਲਾੜਿਆਂ ਦੀਆਂ ਲੱਗੀਆਂ ਦੌੜਾਂ

01/10/2019 4:38:49 PM

ਚੰਡੀਗੜ੍ਹ/ਹਰਿਆਣਾ— ਐੱਨ. ਆਰ. ਆਈ. ਲਾੜੇ ਵਿਆਹ ਕਰਨ ਮਗਰੋਂ ਵਾਪਸ ਵਿਦੇਸ਼ ਪਰਤ ਜਾਂਦੇ ਹਨ ਤੇ ਮੁੜ ਆਪਣੀਆਂ ਪਤਨੀਆਂ ਦੀ ਕੋਈ ਖਬਰ ਸਾਰ ਨਹੀਂ ਲੈਂਦੇ। ਭਾਵੇਂ ਹੀ ਇਸ ਮਾਮਲੇ 'ਚ ਐੱਫ. ਆਈ. ਆਰ. ਦਰਜ ਹੋਵੇ ਪਰ ਸਿਰਫ ਉਹ ਕਾਗਜ਼ੀ ਕਾਰਵਾਈ ਬਣ ਕੇ ਰਹਿ ਜਾਂਦੀ ਹੈ। ਪਤੀਆਂ ਦੇ ਦੁੱਖ 'ਚ ਰੋਂਦੀਆਂ ਪਤਨੀਆਂ ਆਖਰਕਾਰ ਖੁਦ ਆਪਣੀ ਲੜਾਈ ਲੜ ਰਹੀਆਂ ਹਨ। ਐੱਨ. ਆਰ. ਆਈ. ਪਤੀਆਂ ਤੋਂ ਦੁਖੀ ਔਰਤਾਂ ਨੇ ਸੋਸ਼ਲ ਮੀਡੀਆ ਨੂੰ ਆਪਣਾ ਹਥਿਆਰ ਬਣਾਇਆ। ਟੂ ਗੈਦਰ ਵੀ ਕੈਨ, ਐੱਨ. ਆਰ. ਆਈ. ਫਰੌਡ ਮੈਰਿਜ ਵਿਕਟਮ, ਹੈਸ਼ ਟੂ ਮੀਟੂ ਆਦਿ ਦੇ ਨਾਂਵਾਂ ਨਾਲ ਸੋਸ਼ਲ ਮੀਡੀਆ 'ਤੇ ਮੁਹਿੰਮ ਚਲਾਈ ਗਈ। 

ਦੇਸ਼ ਭਰ ਤੋਂ 40,000 ਔਰਤਾਂ ਨੇ ਪਤੀਆਂ ਵਿਰੁੱਧ ਮੋਰਚਾ ਖੋਲ੍ਹਿਆ ਤਾਂ ਉਸ ਦੀ ਧਮਕ ਵਿਦੇਸ਼ੀ ਧਰਤੀ ਤਕ ਜਾ ਪੁੱਜੀ। ਅਜਿਹੇ ਵਿਚ 20 ਐੱਨ. ਆਰ. ਆਈ. ਲਾੜੇ ਭਾਰਤ ਪਰਤੇ ਹਨ। ਇਨ੍ਹਾਂ ਐੱਨ. ਆਰ. ਆਈ. ਲਾੜਿਆਂ ਵਿਚੋਂ ਕੁਝ ਨੇ ਪਤਨੀਆਂ ਨਾਲ ਜ਼ਿੰਦਗੀ ਬਿਤਾਉਣ ਦਾ ਫੈਸਲਾ ਲਿਆ ਹੈ ਤਾਂ ਕੁਝ ਨੇ ਉਨ੍ਹਾਂ 'ਤੇ ਚੱਲ ਰਹੇ ਕੇਸ ਨੂੰ ਲੜਨਾ ਮਨਜ਼ੂਰ ਕੀਤਾ ਹੈ। ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਨਾਲ ਸਬੰਧਤ 6 ਐੱਨ. ਆਰ. ਆਈ. ਲਾੜੇ ਭਾਰਤ ਪਹੁੰਚੇ ਹਨ। 

ਔਰਤਾਂ ਨੇ ਸੋਸ਼ਲ ਮੀਡੀਆ 'ਤੇ ਇਕ ਮੁਹਿੰਮ ਚਲਾਈ ਗਈ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਦਫਤਰ ਵਿਚ ਆ ਕੇ 72 ਤੋਂ ਵੱਧ ਐੱਨ. ਆਰ. ਆਈ. ਦੇ ਪਾਸਪੋਰਟ ਰੱਦ ਕਰਵਾਏ। ਜਿਵੇਂ ਹੀ ਕੈਨੇਡਾ, ਅਮਰੀਕਾ, ਇੰਗਲੈਂਡ, ਦੁਬਈ, ਆਸਟ੍ਰੇਲੀਆ ਸਮੇਤ ਹੋਰ ਥਾਂਵਾਂ 'ਤੇ ਰਹਿ ਰਹੇ ਪਤੀਆਂ ਨੇ ਕਾਰੋਬਾਰ ਜਾਂ ਹੋਰ ਕੰਮਾਂ ਨਾਲ ਦੂਜੇ ਦੇਸ਼ਾਂ ਵਿਚ ਜਾਣ ਨੂੰ ਉਡਾਣ ਭਰਨ ਦੀ ਸੋਚੀ ਤਾਂ ਉੱਥੇ ਪਾਸਪੋਰਟ ਚੈਕ ਕੀਤਾ ਗਿਆ, ਜੋ ਕਿ ਰੱਦ ਪਾਏ ਗਏ ਅਤੇ ਉੱਥੋਂ ਦੀ ਪੁਲਸ ਨੇ ਇਨ੍ਹਾਂ ਨੂੰ ਭਾਰਤ ਭੇਜਣਾ ਸ਼ੁਰੂ ਕਰ ਦਿੱਤਾ। ਔਰਤਾਂ ਵਲੋਂ ਐੱਨ. ਆਰ. ਆਈ. ਪਤੀਆਂ ਦੇ ਪਾਸਪੋਰਟ ਲਗਾਤਾਰ ਰੱਦ ਕਰਵਾਏ ਜਾ ਰਹੇ ਹਨ। ਪਤਨੀਆਂ ਦੀ ਇਸ ਕਾਰਵਾਈ ਅਤੇ ਖੁਦ ਲੜਾਈ ਲੜਨ ਦੀ ਸਮਰੱਥਾ ਸ਼ਕਤੀ ਨਾਲ ਹੀ ਐੱਨ. ਆਰ. ਆਈ. ਪਤੀਆਂ ਦਾ ਦੇਸ਼ ਪਰਤਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਕੇਂਦਰ ਸਰਕਾਰ ਤੋਂ ਇਨ੍ਹਾਂ ਔਰਤਾਂ ਨੇ ਗੁਹਾਰ ਲਾਈ ਪਰ ਕੋਈ ਕਦਮ ਸਰਕਾਰ ਨੇ ਨਹੀਂ ਚੁੱਕਿਆ। ਉਸ ਤੋਂ ਬਾਅਦ ਇਹ ਖੁਦ ਹੀ ਆਪਣੀ ਲੜਾਈ ਲੜ ਰਹੀਆਂ ਹਨ।


Tanu

Content Editor

Related News