ਫਲੈਟ ''ਚ ਮਿਲੀ ਐੱਨ.ਆਰ.ਆਈ. ਦੀ ਲਾਸ਼, ਰਜਿਸਟਰੀ ਕਰਵਾਉਣ ਆਇਆ ਸੀ ਭਾਰਤ

10/15/2017 10:06:00 AM

ਸੋਨੀਪਤ — ਸੋਨੀਪਤ ਦੇ ਸੈਕਟਰ-10 'ਚ ਵਰਧਮਾਨ ਨਾਮਕ ਕੰਪਨੀ ਦੇ 204 ਨੰਬਰ ਫਲੈਟ 'ਚ ਇਕ ਐਨ.ਆਰ.ਆਈ. ਦੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ। ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪੁੱਜੀ ਪੁਲਸ ਅਤੇ ਐੱਫ.ਐੱਸ.ਐੱਲ. ਦੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਲਈ ਜਨਰਲ ਹਸਪਤਾਲ ਭੇਜ ਦਿੱਤਾ ਹੈ। ਅਜੇ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

PunjabKesari
ਜਾਣਕਾਰੀ ਅਨੁਸਾਰ ਨਿਤਿਨ ਦੀਵਾਨ ਨਾਮਕ ਵਿਅਕਤੀ ਦੁਬਈ ਦੀ ਇਕ ਨਿੱਜੀ ਕੰਪਨੀ 'ਚ ਕੰਮ ਕਰਦਾ ਸੀ। ਨਿਤਿਨ ਦੇ ਪਿਤਾ ਪੰਜਾਬ ਕੇਸਰੀ ਅਖਬਾਰ 'ਚ ਪੱਤਰਕਾਰ ਹਨ। ਨਿਤਿਨ 12 ਅਕਤੂਬਰ ਨੂੰ ਉਸੇ ਫਲੈਟ ਦੀ ਰਜਿਸਟਰੀ ਕਰਵਾਉਣ ਦੁਬਈ ਤੋਂ ਭਾਰਤ ਆਇਆ ਸੀ ਜਿਸ 'ਚ ਉਸਦੀ ਲਾਸ਼ ਮਿਲੀ। ਨਿਤਿਨ ਨੇ ਕੱਲ੍ਹ ਹੀ ਦੁਬਈ ਵਾਪਸ ਜਾਣਾ ਸੀ। ਹਾਲਾਂਕਿ ਅਜੇ ਤੱਕ ਪਰਿਵਾਰ ਵਾਲਿਆਂ ਵਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਕਿ ਇਹ ਕਤਲ ਦਾ ਮਾਮਲਾ ਹੈ ਜਾਂ ਆਤਮ-ਹੱਤਿਆ ਦਾ।


Related News