ਐੱਨ.ਪੀ.ਏ. ਦੀ ਕਹਾਣੀ ਦਾ ਕੋਈ ਅੰਤ ਨਹੀਂ, ਪੇਂਡੂ ਸਹਿਕਾਰੀ ਬੈਂਕ ਸਿਖਰ ’ਤੇ

Wednesday, Sep 02, 2026 - 12:59 PM (IST)

ਐੱਨ.ਪੀ.ਏ. ਦੀ ਕਹਾਣੀ ਦਾ ਕੋਈ ਅੰਤ ਨਹੀਂ, ਪੇਂਡੂ ਸਹਿਕਾਰੀ ਬੈਂਕ ਸਿਖਰ ’ਤੇ

ਬੈਂਕਾਂ ਲਈ ਨਾਨ ਪਰਫਾਰਮਿੰਗ ਐਸੇਟਸ (ਐੱਨ. ਪੀ. ਏ.) ਦੀ ਕਹਾਣੀ ਦਾ ਕੋਈ ਅੰਤ ਨਹੀਂ ਹੈ, ਭਾਵੇਂ ਉਹ ਪੀ. ਐੱਸ. ਯੂ. ਹੋਣ, ਨਿੱਜੀ ਖੇਤਰ ਦੇ ਬੈਂਕ ਹੋਣ ਜਾਂ ਵਿਦੇਸ਼ੀ ਬੈਂਕ। ਚੰਗੀ ਗੱਲ ਇਹ ਹੈ ਕਿ ਇਨ੍ਹਾਂ ਬੈਂਕਾਂ ਦੇ ਐੱਨ. ਪੀ. ਏ. ਘਟ ਰਹੇ ਹਨ। ਸ਼ਹਿਰੀ ਸਹਿਕਾਰੀ ਬੈਂਕਾਂ ਦੇ ਐੱਨ. ਪੀ. ਏ. ’ਚ ਵੀ ਤੇਜ਼ੀ ਨਾਲ ਗਿਰਾਵਟ ਆਈ ਹੈ ਪਰ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਪਿਛਲੇ 6 ਸਾਲਾਂ ’ਚ ਪੇਂਡੂ ਸਹਿਕਾਰੀ ਬੈਂਕਾਂ ਦੇ ਐੱਨ. ਪੀ. ਏ. ਵਧੇ ਹਨ। ਛੋਟੇ ਵਿੱਤੀ ਬੈਂਕਾਂ ਦੇ ਐੱਨ. ਪੀ. ਏ. 6 ਸਾਲਾਂ ’ਚ ਲੱਗਭਗ ਦੁੱਗਣੇ ਹੋ ਗਏ ਹਨ।

ਜਨਤਕ ਖੇਤਰ ਦੇ ਬੈਂਕਾਂ ਦੇ ਐੱਨ. ਪੀ. ਏ. ਜੋ 31 ਮਾਰਚ, 2021 ਨੂੰ 6.16 ਲੱਖ ਕਰੋੜ ਰੁਪਏ ਸਨ, ਉਹ 31 ਮਾਰਚ, 2026 ਨੂੰ ਘੱਟ ਕੇ 2.45 ਲੱਖ ਕਰੋੜ ਰੁਪਏ ਹੋ ਗਏ। ਪਿਛਲੇ 6 ਸਾਲਾਂ ’ਚ ਜਨਤਕ ਖੇਤਰ ਦੇ ਬੈਂਕਾਂ ਦਾ ਐੱਨ. ਪੀ. ਏ. ਲਗਾਤਾਰ ਘਟਿਆ ਹੈ ਤੇ ਇਸ ਸਾਲ 31 ਮਾਰਚ ਤੱਕ ਇਹ 1.73 ਫੀਸਦੀ ਤੱਕ ਡਿੱਗ ਗਿਆ।

ਇਨ੍ਹਾਂ 6 ਸਾਲਾਂ ’ਚ ਨਿੱਜੀ ਖੇਤਰ ਦੇ ਬੈਂਕਾਂ ਦਾ ਐੱਨ. ਪੀ. ਏ. ਵੀ ਇਸ ਸਾਲ 31 ਮਾਰਚ ਤੱਕ 2.02 ਲੱਖ ਕਰੋੜ ਰੁਪਏ ਤੋਂ ਘਟ ਕੇ 1.26 ਲੱਖ ਕਰੋੜ ਰੁਪਏ ਹੋ ਗਿਆ। ਵਿਦੇਸ਼ੀ ਬੈਂਕਾਂ ਦਾ ਐੱਨ. ਪੀ. ਏ. 31 ਮਾਰਚ, 2021 ਤੱਕ 10,199 ਕਰੋੜ ਰੁਪਏ ਤੋਂ ਘਟ ਕੇ ਇਸ ਸਾਲ 31 ਮਾਰਚ ਤੱਕ 3999 ਕਰੋੜ ਰੁਪਏ ਹੋ ਗਿਆ।

ਸ਼ਹਿਰੀ ਸਹਿਕਾਰੀ ਬੈਂਕਾਂ ਦਾ ਐੱਨ. ਪੀ. ਏ. 6 ਸਾਲਾਂ ’ਚ 37,993 ਕਰੋੜ ਰੁਪਏ ਤੋਂ ਘਟ ਕੇ 21,769 ਕਰੋੜ ਰੁਪਏ ਹੋ ਗਿਆ ਪਰ ਪੇਂਡੂ ਬੈਂਕਾਂ ਦਾ ਐੱਨ. ਪੀ. ਏ. ਇਸ ਸਾਲ 31 ਮਾਰਚ ਤੱਕ ਵਧ ਕੇ 21,769 ਕਰੋੜ ਰੁਪਏ ਹੋ ਗਿਆ। ਇਸ ਸਮੇਂ ਦੌਰਾਨ ਇਹ 48,723 ਕਰੋੜ ਤੋਂ 51,905 ਕਰੋੜ ਰੁਪਏ ਤੱਕ ਹੋਇਅਾ।

ਭਾਰਤੀ ਰਿਜ਼ਰਵ ਬੈਂਕ ਅਨੁਸਾਰ ਐੱਨ. ਪੀ. ਏ. ਨੂੰ ਘਟਾਉਣ ਲਈ ਬਹੁਤ ਸਾਰੇ ਨਵੇਂ ਕਾਨੂੰਨ ਪੇਸ਼ ਕੀਤੇ ਗਏ ਹਨ ਅਤੇ ਨਿਯਮਾਂ ਨੂੰ ਸਖ਼ਤ ਕੀਤਾ ਗਿਆ ਹੈ ਪਰ ਕਹਾਣੀ ਅੱਗੇ ਵੱਧ ਰਹੀ ਹੈ।


author

Harpreet SIngh

Content Editor

Related News