ਓਮ ਬਿਰਲਾ ਦਾ ਤੰਜ਼ : ਅੱਜ-ਕੱਲ੍ਹ ਸਦਨ ''ਚ ਮਹਾਭਾਰਤ ਸੁਣਾਉਣ ਦਾ ਕਿੱਸਾ ਜ਼ਿਆਦਾ ਚੱਲ ਰਿਹੈ
Friday, Aug 02, 2024 - 12:45 PM (IST)
ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸ਼ੁੱਕਰਵਾਰ ਸਦਨ 'ਚ ਕਿਸੇ ਦਾ ਨਾਂ ਲਏ ਬਿਨਾਂ ਤੰਜ਼ ਕੱਸਦੇ ਹੋਏ ਕਿਹਾ,''ਅੱਜ-ਕੱਲ੍ਹ ਇੱਥੇ ਮਹਾਭਾਰਤ ਸੁਣਾਉਣ ਦਾ ਕਿੱਸਾ ਜ਼ਿਆਦਾ ਚੱਲਦਾ ਹੈ।'' ਉਨ੍ਹਾਂ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਸਦਨ 'ਚ ਪ੍ਰਸ਼ਨਕਾਲ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਪ੍ਰਦੀਪ ਪੁਰੋਹਿਤ ਨੇ ਆਯੂਸ਼ ਮੰਤਰਾਲਾ ਨਾਲ ਸੰਬੰਧਤ ਪ੍ਰਸ਼ਨ ਪੁੱਛਣ ਦੌਰਾਨ ਰਾਮਾਇਣ ਦੇ ਇਕ ਪ੍ਰਸੰਗ ਦਾ ਜ਼ਿਕਰ ਕੀਤਾ। ਇਸ 'ਤੇ ਬਿਰਲਾ ਨੇ ਕਿਹਾ,''ਤੁਸੀਂ ਮਹਾਭਾਰਤ ਨਾ ਸੁਣਾਓ, ਪ੍ਰਸ਼ਨ ਪੁੱਛੋ। ਅੱਜ-ਕੱਲ੍ਹ ਮਹਾਭਾਰਤ ਸੁਣਾਉਣ ਦਾ ਕਿੱਸਾ ਜ਼ਿਆਦਾ ਚੱਲਦਾ ਹੈ ਇੱਥੇ।''
ਲੋਕ ਸਭਾ ਸਪੀਕਰ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਸੋਮਵਾਰ ਨੂੰ ਸਦਨ 'ਚ ਬਜਟ 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਭਿਮਨਿਊ ਨੂੰ ਚੱਕਰਵਿਊ 'ਚ ਫਸਾਏ ਜਾਣ ਸੰਬੰਧੀ ਮਹਾਭਾਰਤ ਦੇ ਪ੍ਰਸੰਗ ਦਾ ਜ਼ਿਕਰ ਕਰਦੇ ਹੋਏ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਸੀ। ਰਾਹੁਲ ਨੇ ਕੇਂਦਰ ਸਰਕਾਰ 'ਤੇ ਹਿੰਦੁਸਤਾਨ ਨੂੰ ਅਭਿਮਨਿਊ ਦੀ ਤਰ੍ਹਾਂ ਚੱਕਰਵਿਊ 'ਚ ਫਸਾਉਣ ਦਾ ਦੋਸ਼ ਲਗਾਇਆ ਸੀ ਅਤੇ ਕਿਹਾ ਸੀ ਕਿ ਵਿਰੋਧੀ ਗਠਜੋੜ 'ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) ਇਸ ਚੱਕਰਵਿਊ ਨੂੰ ਤੋੜੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8