ਕੇਂਦਰ ਨੇ ਫਲੈਗ ਕੋਡ ’ਚ ਕੀਤਾ ਵੱਡਾ ਬਦਲਾਅ; ਹੁਣ ਦਿਨ-ਰਾਤ ਲਹਿਰਾਇਆ ਜਾ ਸਕੇਗਾ ਤਿਰੰਗਾ

Sunday, Jul 24, 2022 - 10:21 AM (IST)

ਕੇਂਦਰ ਨੇ ਫਲੈਗ ਕੋਡ ’ਚ ਕੀਤਾ ਵੱਡਾ ਬਦਲਾਅ; ਹੁਣ ਦਿਨ-ਰਾਤ ਲਹਿਰਾਇਆ ਜਾ ਸਕੇਗਾ ਤਿਰੰਗਾ

ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਦੇਸ਼ ਦੇ ਫਲੈਗ ਕੋਡ ’ਚ ਬਦਲਾਅ ਕਰ ਦਿੱਤਾ ਹੈ, ਜਿਸ ਤਹਿਤ ਹੁਣ ਦਿਨ ਅਤੇ ਰਾਤ ਦੋਵਾਂ ਸਮੇਂ ਤਿਰੰਗਾ ਲਹਿਰਾਉਣ ਦੀ ਇਜਾਜ਼ਤ ਹੋਵੇਗੀ। ਨਾਲ ਹੀ ਹੁਣ ਪੋਲਿਸਟਰ ਅਤੇ ਮਸ਼ੀਨ ਨਾਲ ਬਣੇ ਰਾਸ਼ਟਰੀ ਝੰਡੇ ਦੀ ਵੀ ਵਰਤੋਂ ਕੀਤੀ ਜਾ ਸਕੇਗੀ।

ਇਹ ਵੀ ਪੜ੍ਹੋ- ਹੁਣ ਦਿੱਲੀ ’ਚ ਗਰੀਬਾਂ ਦੇ ਬੱਚੇ ਵੀ ਬੋਲਣਗੇ ਫ਼ਰਾਟੇਦਾਰ ਅੰਗਰੇਜ਼ੀ, ਕੇਜਰੀਵਾਲ ਸਰਕਾਰ ਕਰਵਾਏਗੀ ਮੁਫ਼ਤ ਕੋਰਸ

‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ ਸਰਕਾਰ 13 ਤੋਂ 15 ਅਗਸਤ ਤੱਕ ‘ਹਰ ਘਰ ਤਿਰੰਗਾ’ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਸਾਰੇ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰਾਂ ਨੂੰ ਲਿਖੇ ਪੱਤਰ ’ਚ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਕਿਹਾ ਕਿ ਭਾਰਤੀ ਰਾਸ਼ਟਰੀ ਝੰਡੇ ਦਾ ਪ੍ਰਦਰਸ਼ਨ, ਲਹਿਰਾਉਣਾ ਅਤੇ ਵਰਤੋਂ ਇੰਡੀਅਨ ਫਲੈਗ ਕੋਡ, 2002 ਅਤੇ ਰਾਸ਼ਟਰੀ ਸਵੈਮਾਣ ਦੇ ਅਪਮਾਨ ਦੀ ਰੋਕਥਾਮ ਕਾਨੂੰਨ, 1971 ਦੇ ਤਹਿਤ ਆਉਂਦਾ ਹੈ।

ਇਹ ਵੀ ਪੜ੍ਹੋ- YouTube ’ਤੇ ਨਹੀਂ ਵਧੀ ਫਾਲੋਅਰਜ਼ ਦੀ ਗਿਣਤੀ, ਵਿਦਿਆਰਥੀ ਨੇ ਦਿੱਤੀ ਜਾਨ

ਪੱਤਰ ਅਨੁਸਾਰ, ਭਾਰਤ ਦੇ ਫਲੈਗ ਕੋਡ 2002 ਨੂੰ 20 ਜੁਲਾਈ 2022 ਦੇ ਇਕ ਹੁਕਮ ਰਾਹੀਂ ਸੋਧ ਕੀਤੀ ਗਈ ਹੈ ਅਤੇ ਹੁਣ ਫਲੈਗ ਕੋਡ ਆਫ ਇੰਡੀਆ 2002 ਦੇ ਭਾਗ-2 ਦੇ ਪੈਰਾ 2.2 ਦੇ ਖੰਡ (II) ਨੂੰ ‘ਜਿੱਥੇ ਝੰਡਾ ਖੁੱਲ੍ਹੇ ’ਚ ਪ੍ਰਦਰਸ਼ਤਿ ਕੀਤਾ ਜਾਂਦਾ ਹੈ ਜਾਂ ਕਿਸੇ ਨਾਗਰਿਕ ਦੇ ਘਰ ’ਤੇ ਪ੍ਰਦਰਸ਼ਿਤ ਕੀਤਾ ਜਾਂਦਾ ਹੈ, ਇਸ ਨੂੰ ਦਿਨ-ਰਾਤ ਲਹਿਰਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਤਿਰੰਗਾ ਸਿਰਫ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਲਹਿਰਾਉਣ ਦੀ ਇਜਾਜ਼ਤ ਸੀ।

ਇਹ ਵੀ ਪੜ੍ਹੋ-  ਜਾਣੋ ਕੌਣ ਹੈ ਅਰਪਿਤਾ ਮੁਖਰਜੀ? ਜਿਸ ਦੇ ਘਰ ’ਚ ਛਾਪੇਮਾਰੀ ’ਚ ED ਨੂੰ ਮਿਲੇ 20 ਕਰੋੜ ਰੁਪਏ


author

Tanu

Content Editor

Related News