ਹੁਣ ਸਸਤਾ ਹੋਵੇਗਾ ਟ੍ਰੇਨ ਦਾ ਸਫਰ ! ਰੇਲਵੇ ਨੇ ਕੀਤਾ ਨਵਾਂ ਐਲਾਨ, ਜਾਣੋ ਕਿਹੜੀ App ''ਚ ਮਿਲੇਗਾ ਫ਼ਾਇਦਾ

Tuesday, Aug 11, 2026 - 05:45 PM (IST)

ਹੁਣ ਸਸਤਾ ਹੋਵੇਗਾ ਟ੍ਰੇਨ ਦਾ ਸਫਰ ! ਰੇਲਵੇ ਨੇ ਕੀਤਾ ਨਵਾਂ ਐਲਾਨ, ਜਾਣੋ ਕਿਹੜੀ App ''ਚ ਮਿਲੇਗਾ ਫ਼ਾਇਦਾ

ਨੈਸ਼ਨਲ ਡੈਸਕ : ਭਾਰਤੀ ਰੇਲਵੇ ਨੇ ਰੇਲ ਯਾਤਰੀਆਂ ਲਈ ਇੱਕ ਵੱਡੀ ਸਹੂਲਤ ਦਾ ਐਲਾਨ ਕੀਤਾ ਹੈ, ਜਿਸ ਤਹਿਤ ਹੁਣ ਜਨਰਲ ਟਿਕਟਾਂ ਲੈਣ ਲਈ ਸਟੇਸ਼ਨਾਂ 'ਤੇ ਲੰਬੀਆਂ ਲਾਈਨਾਂ 'ਚ ਲੱਗਣ ਦੀ ਜ਼ਰੂਰਤ ਨਹੀਂ ਪਵੇਗੀ। ਰੇਲਵੇ ਦੇ ਨਵੇਂ RailOne App ਰਾਹੀਂ ਯਾਤਰੀ ਹੁਣ ਘਰ ਬੈਠੇ ਹੀ ਆਪਣੀ ਜਨਰਲ ਟਿਕਟ ਬੁੱਕ ਕਰ ਸਕਦੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਐਪ ਰਾਹੀਂ ਟਿਕਟ ਬੁੱਕ ਕਰਨ 'ਤੇ ਯਾਤਰੀਆਂ ਨੂੰ 3 ਫੀਸਦੀ ਦੀ ਛੋਟ ਵੀ ਦਿੱਤੀ ਜਾ ਰਹੀ ਹੈ।

ਡੀ.ਆਰ.ਐਮ. ਪ੍ਰਯਾਗਰਾਜ (NCR) ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) ਰਾਹੀਂ ਇਸ ਸਹੂਲਤ ਦੀ ਜਾਣਕਾਰੀ ਸਾਂਝੀ ਕੀਤੀ ਹੈ। ਰੇਲਵੇ ਦਾ ਮੁੱਖ ਉਦੇਸ਼ ਯਾਤਰੀਆਂ ਨੂੰ ਡਿਜੀਟਲ ਟਿਕਟਿੰਗ ਨਾਲ ਜੋੜਨਾ ਅਤੇ ਰੇਲਵੇ ਕਾਊਂਟਰਾਂ 'ਤੇ ਲੱਗਣ ਵਾਲੀ ਭੀੜ ਨੂੰ ਘੱਟ ਕਰਨਾ ਹੈ। ਯਾਤਰੀ ਇਸ ਐਪ 'ਤੇ ਯੂ.ਪੀ.ਆਈ., ਡੈਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ਨੈੱਟ ਬੈਂਕਿੰਗ ਰਾਹੀਂ ਆਸਾਨੀ ਨਾਲ ਡਿਜੀਟਲ ਭੁਗਤਾਨ ਕਰ ਸਕਦੇ ਹਨ। ਰੇਲਵੇ ਦੀ ਇਸ ਪਹਿਲ ਨਾਲ ਲੱਖਾਂ ਯਾਤਰੀਆਂ ਨੂੰ ਫਾਇਦਾ ਹੋਣ ਦੀ ਉਮੀਦ ਹੈ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵਾਂ ਦੀ ਬਚਤ ਹੋਵੇਗੀ।

ਟਿਕਟ ਬੁੱਕ ਕਰਨ ਦਾ ਤਰੀਕਾ:
-ਸਭ ਤੋਂ ਪਹਿਲਾਂ ਗੂਗਲ ਪਲੇ ਸਟੋਰ ਜਾਂ ਐਪਲ ਸਟੋਰ ਤੋਂ RailOne ਐਪ ਡਾਊਨਲੋਡ ਕਰੋ।
-ਐਪ ਨੂੰ ਜ਼ਰੂਰੀ ਪਰਮਿਸ਼ਨਾਂ ਦੇਣ ਤੋਂ ਬਾਅਦ, ਆਪਣੇ IRCTC ਖਾਤੇ ਜਾਂ ਮੋਬਾਈਲ ਨੰਬਰ (OTP ਰਾਹੀਂ) ਦੀ ਵਰਤੋਂ ਕਰਕੇ ਲੌਗਇਨ ਕਰੋ।
-ਹੋਮ ਸਕ੍ਰੀਨ 'ਤੇ ਜਾ ਕੇ 'Book Tickets' ਅਤੇ ਫਿਰ 'Unreserved Ticket' ਵਿਕਲਪ 'ਤੇ ਕਲਿੱਕ ਕਰੋ।
-ਆਪਣੇ ਸ਼ੁਰੂਆਤੀ ਅਤੇ ਆਖਰੀ ਸਟੇਸ਼ਨ ਦੇ ਨਾਲ ਯਾਤਰਾ ਦੀ ਤਾਰੀਖ ਚੁਣੋ।
-ਭੁਗਤਾਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਤੁਹਾਨੂੰ ਤੁਰੰਤ ਇੱਕ QR ਟਿਕਟ ਮਿਲ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
 


author

Shubam Kumar

Content Editor

Related News