AirIndia ਯਾਤਰਾ ਹੋਵੇਗੀ ਮਜ਼ੇਦਾਰ, ਏਅਰਲਾਈਨ ਨੇ ਮਨੋਰੰਜਨ ਲਈ ਤਿਆਰ ਕੀਤਾ ਨਵਾਂ ਡਿਜੀਟਲ ਪਲੇਟਫਾਰਮ
Tuesday, Sep 22, 2026 - 05:58 PM (IST)
ਬਿਜ਼ਨੈੱਸ ਡੈਸਕ - ਟਾਟਾ ਗਰੁੱਪ ਦੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੇ ਮੰਗਲਵਾਰ ਨੂੰ ਉਡਾਣ ਦੌਰਾਨ ਮਨੋਰੰਜਨ ਲਈ ਇੱਕ ਨਵਾਂ ਡਿਜੀਟਲ ਪਲੇਟਫਾਰਮ ਪੇਸ਼ ਕੀਤਾ ਹੈ। "ਵਿਸਟਾ ਡਿਜੀਟਲ ਪਲੇਟਫਾਰਮ" ਨਾਮਕ ਇਹ ਪਲੇਟਫਾਰਮ ਏਅਰਲਾਈਨ ਦੀਆਂ ਆਪਣੀਆਂ ਡਿਜ਼ਾਈਨ ਅਤੇ ਸਾਫਟਵੇਅਰ ਟੀਮਾਂ ਦੁਆਰਾ ਵਿਕਸਤ ਕੀਤਾ ਗਿਆ ਹੈ। ਇਸ ਪਲੇਟਫਾਰਮ ਲਈ ਕਈ ਨਵੀਨਤਾਵਾਂ ਜੋੜੀਆਂ ਗਈਆਂ ਹਨ ਇਸ ਕਾਰਨ ਇਸ ਦੇ ਪੇਟੈਂਟ ਲਈ ਅਰਜ਼ੀ ਦਿੱਤੀ ਗਈ ਹੈ। ਸ਼ੁਰੂਆਤ ਵਿੱਚ, ਇਸਨੂੰ ਕੁਝ ਨਵੇਂ ਜਹਾਜ਼ਾਂ ਵਿੱਚ ਜੋੜਿਆ ਜਾਵੇਗਾ ਅਤੇ ਹੌਲੀ ਹੌਲੀ ਪੂਰੇ ਪਲੇਟਫਾਰਮ ਵਿੱਚ ਇਸ ਨੂੰ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ : FSSAI ਦਾ Nestle India 'ਤੇ ਸ਼ਿਕੰਜਾ : ਬੱਚਿਆਂ ਦੇ 3 ਉਤਪਾਦਾਂ ਨੂੰ ਲੈ ਕੇ ਕਾਨੂੰਨੀ ਮਾਮਲੇ ਦਰਜ
ਏਅਰਲਾਈਨ ਦੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ "ਵਿਸਟਾ ਡਿਜੀਟਲ ਪਲੇਟਫਾਰਮ" ਯਾਤਰੀਆਂ ਨੂੰ ਵਧੇਰੇ ਵਿਅਕਤੀਗਤ ਅਤੇ ਕਨੈਕਟਿਡ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਏਅਰ ਇੰਡੀਆ ਦੇ ਮੁੱਖ ਡਿਜੀਟਲ ਅਤੇ ਤਕਨਾਲੋਜੀ ਅਧਿਕਾਰੀ ਸੱਤਿਆ ਰਾਮਾਸਵਾਮੀ ਨੇ ਕਿਹਾ ਕਿ ਏਅਰ ਇੰਡੀਆ ਦੁਨੀਆ ਦੀਆਂ ਕੁਝ ਏਅਰਲਾਈਨਾਂ ਵਿੱਚੋਂ ਇੱਕ ਹੈ ਜਿਸਨੇ ਆਪਣਾ ਖ਼ੁਦ ਦਾ ਇਕ ਕਨੈਕਟਿਡ ਸਾਫਟਵੇਅਰ ਪਲੇਟਫਾਰਮ ਵਿਕਸਤ ਕੀਤਾ ਹੈ, ਜੋ ਯਾਤਰੀ ਅਨੁਭਵ ਨੂੰ ਬਿਹਤਰ ਬਣਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸਨੂੰ 2027 ਦੇ ਦੂਜੇ ਅੱਧ ਤੋਂ ਸ਼ੁਰੂ ਕਰਦੇ ਹੋਏ ਹੌਲੀ-ਹੌਲੀ ਜਹਾਜ਼ਾਂ ਵਿੱਚ ਰੋਲ ਆਊਟ ਕੀਤਾ ਜਾਵੇਗਾ। ਵਿਸਟਾ ਡਿਜੀਟਲ ਪਲੇਟਫਾਰਮ ਨੂੰ ਕਈ ਜਹਾਜ਼ਾਂ ਦੀਆਂ ਕਿਸਮਾਂ ਵਿੱਚ ਇੱਕ ਇਕਸਾਰ ਅਤੇ ਸਮਝਣ ਵਿੱਚ ਆਸਾਨ ਉਪਭੋਗਤਾ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Gold ਦੀ Hallmark ਫ਼ੀਸ 'ਚ ਹੋ ਗਿਆ ਭਾਰੀ ਵਾਧਾ, ਜਾਣੋ ਗਾਹਕਾਂ 'ਤੇ ਕਿੰਨਾ ਪਵੇਗਾ ਬੋਝ
ਜਹਾਜ਼ ਕੋਈ ਵੀ ਹੋਵੇ ਨੈਵੀਗੇਸ਼ਨ ਆਸਾਨ ਅਤੇ ਜਾਣਿਆ-ਪਛਾਣਿਆ ਲਗਦਾ ਹੈ। ਇਹ ਪਲੇਟਫਾਰਮ ਓਵਰ-ਦੀ-ਏਅਰ ਸਾਫਟਵੇਅਰ ਅਤੇ ਕੰਟੈਂਟ ਅੱਪਡੇਟ ਦਾ ਵੀ ਸਮਰਥਨ ਕਰੇਗਾ, ਜਿਸ ਨਾਲ ਨਵੀਆਂ ਵਿਸ਼ੇਸ਼ਤਾਵਾਂ ਅਤੇ ਸੁਧਾਰ ਹੋਰ ਵੀ ਆਸਾਨੀ ਨਾਲ ਉਪਲਬਧ ਹੋਣਗੇ। ਇਹ ਪਲੇਟਫਾਰਮ ਏਅਰ ਇੰਡੀਆ ਦੇ ਮੋਬਾਈਲ ਐਪ, ਵੈੱਬਸਾਈਟ ਅਤੇ ਬੈਕਐਂਡ ਡਿਜੀਟਲ ਪਲੇਟਫਾਰਮਾਂ ਨਾਲ ਸਹਿਜੇ ਹੀ ਕੰਮ ਕਰੇਗਾ।
ਇਹ ਵੀ ਪੜ੍ਹੋ : Paracetamol ਤੇ BP ਦੀ ਦਵਾਈ Quality test 'ਚ ਫ਼ੇਲ, ਸਰਕਾਰੀ ਹਸਪਤਾਲ ਨੇ ਲਗਾਈ ਰੋਕ
ਭਵਿੱਖ ਵਿੱਚ ਯਾਤਰੀ ਸਾਹਮਣੇ ਲੱਗੀ ਸਿੱਧੀ ਸਕ੍ਰੀਨ ਤੋਂ ਲਾਇਲਟੀ ਸੇਵਾਵਾਂ, ਯਾਤਰਾ ਦੀ ਜਾਣਕਾਰੀ ਅਤੇ ਕੁਝ ਬੁਕਿੰਗ ਵਿਸ਼ੇਸ਼ਤਾਵਾਂ ਨਾਲ ਜੁੜੇ ਕੁਝ ਫੀਚਰ ਦਾ ਇਸਤੇਮਾਲ ਕਰ ਸਕਣਗੇ। ਇਸ ਦੇ ਨਾਲ ਹੀ ਯਾਤਰੀ ਪਿਛਲੀ ਉਡਾਣ 'ਤੇ ਜਿੱਥੋਂ ਛੱਡਿਆ ਸੀ, ਉੱਥੋਂ ਸਮੱਗਰੀ ਚੁੱਕ ਸਕਦੇ ਹਨ ਅਤੇ ਆਪਣੀ ਅਗਲੀ ਉਡਾਣ ਵਿਚ ਦੁਬਾਰਾ ਉਥੋਂ ਹੀ ਸ਼ੁਰੂ ਕਰ ਸਕਦੇ ਹਨ। ਕਾਮਰਸ-ਆਨ-ਮੈਪ ਸਮਰੱਥਾਵਾਂ ਯਾਤਰੀਆਂ ਨੂੰ ਉਨ੍ਹਾਂ ਮੰਜ਼ਿਲਾਂ ਨਾਲ ਸਬੰਧਤ ਅਨੁਭਵਾਂ ਅਤੇ ਯਾਤਰਾ ਸੇਵਾਵਾਂ ਨੂੰ ਖੋਜਣ ਅਤੇ ਬੁੱਕ ਕਰਨ ਵਿੱਚ ਮਦਦ ਕਰ ਸਕਦੀਆਂ ਹਨ ਜਿਨ੍ਹਾਂ ਤੋਂ ਉਹ ਉਡਾਣ ਭਰ ਰਹੇ ਹਨ ਜਾਂ ਜਾਣ ਦੀ ਯੋਜਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ : ਹਸਪਤਾਲਾਂ 'ਚ 325 ਰੁਪਏ 'ਚ ਵਿਕ ਰਹੀ 11 ਰੁਪਏ ਵਾਲੀ IV ! 'ਲੁੱਟ' ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਤੁਕਾਰਾਮ ਮੁੰਡੇ
ਇਹ ਵੀ ਪੜ੍ਹੋ : ਮੁੜ ਸ਼ੱਕ ਦੇ ਘੇਰੇ 'ਚ ਮਸ਼ਹੂਰ ਕੰਪਨੀ ਦੇ ਮਸਾਲੇ, ਸ਼ੁੱਧਤਾ ਨੂੰ ਲੈ ਕੇ ਖੜ੍ਹੇ ਹੋ ਰਹੇ ਗੰਭੀਰ ਸਵਾਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
