ਹੁਣ ਮੋਬਾਇਲ ਸਨੈਚਿੰਗ ਨਹੀਂ ਕਰ ਸਕਣਗੇ ਚੋਰ, ਦਿੱਲੀ ਪੁਲਸ ਨੇ ਬਣਾਈ ਅਜਿਹੀ ਯੋਜਨਾ

08/08/2022 12:22:02 PM

ਨੈਸ਼ਨਲ ਡੈਸਕ- ਦਿੱਲੀ 'ਚ ਲਗਾਤਾਰ ਵਧ ਰਹੀ ਸਨੈਚਿੰਗ ਨੂੰ ਦੇਖਦੇ ਹੋਏ ਉਸ 'ਤੇ ਰੋਕ ਲਗਾਉਣ ਲਈ ਦਿੱਲੀ ਪੁਲਸ ਨੇ ਇਕ ਨਵੀਂ ਯੋਜਨਾ ਤਿਆਰ ਕੀਤਾ ਹੈ। ਪੁਲਸ ਅਨੁਸਾਰ, ਇਸ ਕਦਮ ਨਾਲ ਮੋਬਾਇਲ ਸਨੈਚਰਾਂ ਦਾ ਮਕਸਦ ਹੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ। ਦਰਅਸਲ ਪੁਲਸ ਇੰਟਰਨੈਸ਼ਨਲ ਮੋਬਾਇਲ ਉਪਕਰਨ ਪਛਾਣ ਨੰਬਰ ਰਾਹੀਂ ਚੋਰੀ ਜਾਂ ਲੁੱਟੇ ਗਏ ਫ਼ੋਨ ਨੂੰ ਬਲਾਕ ਕਰਨ ਲਈ ਇੰਟਰਨੈੱਟ ਸੇਵਾ ਪ੍ਰਦਾਤਾਵਾਂ ਅਤੇ ਦੂਰਸੰਚਾਰ ਵਿਭਾਗ ਨਾਲ ਮਿਲ ਕੇ ਕੰਮ ਕਰਨ ਦੀ ਤਿਆਰੀ ਕਰ ਰਹੀ ਹੈ। ਪੁਲਸ ਹੁਣ ਚੋਰੀ ਜਾਂ ਲੁੱਟੇ ਗਏ ਮੋਬਾਇਲ ਫੋਨ ਦੇ IMEI ਨੰਬਰ ਨੂੰ ਸਰਵਰ 'ਤੇ ਨੋਟ ਕਰ ਲੈਣਗੇ ਅਤੇ ਡਿਵਾਈਸ ਨੂੰ ਤੁਰੰਤ ਬਲਾਕ ਕਰ ਦੇਣਗੇ। ਇਸ ਨਾਲ ਚੋਰ ਨਾ ਤਾਂ ਖ਼ੁਦ ਫੋਨ ਦਾ ਇਸਤੇਮਾਲ ਕਰ ਸਕਣਗੇ ਅਤੇ ਨਾ ਹੀ ਕਿਸੇ ਨੂੰ ਵੇਚ ਸਕਣਗੇ।

ਇਹ ਵੀ ਪੜ੍ਹੋ : ਸਪਾਈਸਜੈੱਟ ਦੇ ਮੁਸਾਫਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂ

ਇਕ ਰਿਪੋਰਟ ਅਨੁਸਾਰ, ਪੁਲਸ ਨੇ ਦੱਸਿਆ ਕਿ ਇਸ ਸਾਲ ਇਕ ਜਨਵਰੀ ਤੋਂ 28 ਜੂਨ ਦਰਮਿਆਨ ਦਿੱਲੀ 'ਚ ਮੋਬਾਇਲ ਸਨੈਚਿੰਗ ਦੇ 4,660 ਮਾਮਲੇ ਸਾਹਮਣੇ ਆਏ ਹਨ, ਜੋ ਪਿਛਲੇ ਸਾਲ ਦੇ ਮੁਕਾਬਲੇ 11-15 ਫੀਸਦੀ ਜ਼ਿਆਦਾ ਹੈ। ਮੋਬਾਇਲ ਸਨੈਚਰ ਹਮੇਸ਼ਾ ਬਜ਼ੁਰਗਾਂ ਅਤੇ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਅਤੇ ਉਨ੍ਹਾਂ ਤੋਂ ਮੋਬਾਇਲ ਖੋਹ ਕੇ ਦੂਜੇ ਸੂਬਿਆਂ 'ਚ ਵੇਚ ਦਿੰਦੇ ਹਨ। ਅਜਿਹੇ 'ਚ ਪੁਲਸ ਨੂੰ ਉਮੀਦ ਹੈ ਕਿ ਇਸ ਕਦਮ ਨਾਲ ਮੋਬਾਇਲ ਚੋਰੀ ਦੀਆਂ ਘਟਨਾਵਾਂ 'ਤੇ ਰੋਕ ਲੱਗ ਸਕੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News