ਹੁਣ 3 ਘੰਟਿਆਂ ਦਾ ਹੋਵੇਗਾ ਰੇਵਾੜੀ ਤੋਂ ਚੰਡੀਗੜ੍ਹ ਦਾ ਸਫ਼ਰ, ਅਜਮੇਰ ਦਿੱਲੀ ਵੰਦੇ ਭਾਰਤ ਰੇਲ ਗੱਡੀ ਮਨਜ਼ੂਰ

Friday, Nov 17, 2023 - 04:59 PM (IST)

ਰੇਵਾੜੀ- ਵੰਦੇ ਭਾਰਤ ਰਾਹੀਂ ਰੇਲ ਯਾਤਰੀਆਂ ਨੂੰ ਚੰਡੀਗੜ੍ਹ ਲਈ ਰੇਵਾੜੀ ਤੋਂ ਸਿੱਧੇ ਸੰਪਰਕ ਮਿਲੇਗਾ। ਹੁਣ ਵੰਦੇ ਭਾਰਤ ਰਾਹੀਂ ਰੇਵਾੜੀ ਤੋਂ ਚੰਡੀਗੜ੍ਹ ਦਾ ਸਫ਼ਰ 3 ਘੰਟਿਆਂ ਦਾ ਹੋ ਜਾਵੇਗਾ। ਅਜਮੇਰ ਦਿੱਲੀ ਵੰਦੇ ਭਾਰਤ ਰੇਲ ਗੱਡੀ ਦਾ ਵਿਸਥਾਰ ਚੰਡੀਗੜ੍ਹ ਤੱਕ ਮਨਜ਼ੂਰ ਕਰ ਦਿੱਤਾ ਗਿਆ ਹੈ। ਰੇਲ ਗੱਡੀ ਦੀ ਸਮੇਂ ਸੀਮਾ ਵੀ ਜਲਦ ਜਾਰੀ ਕਰ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ : ਹਰਿਆਣਾ : ਨੂਹ 'ਚ ਪੂਜਾ ਲਈ ਜਾ ਰਹੀਆਂ ਔਰਤਾਂ 'ਤੇ ਪਥਰਾਅ, ਤਿੰਨ ਜ਼ਖ਼ਮੀ

ਕੇਂਦਰੀ ਮੰਤਰੀ ਰਾਵ ਇੰਦਰਜੀਤ ਨੇ ਕਿਹਾ ਕਿ ਅਜਮੇਰ ਦਿੱਲੀ ਵੰਦੇ ਭਾਰਤ ਰੇਲ ਗੱਡੀ ਦਾ ਵਿਸਥਾਰ ਚੰਡੀਗੜ੍ਹ ਤੱਕ ਕੀਤੇ ਜਾਣ ਦਾ ਪ੍ਰਸਤਾਵ ਪਿਛਲੇ ਮਹੀਨੇ ਰੇਲਵੇ ਬੋਰਡ ਨੂੰ ਭੇਜਿਆ ਗਿਆ ਸੀ, ਜਿਸ ਨੂੰ ਮਨਜ਼ੂਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਰੇਲ ਗੱਡੀ ਰਾਹੀਂ ਰੇਵਾੜੀ ਅਤੇ ਗੁਰੂਗ੍ਰਾਮ ਦੇ ਰੇਲ ਯਾਤਰੀਆਂ ਦਾ ਸਿੱਧਾ ਜੁੜਾਵ ਚੰਡੀਗੜ੍ਹ ਨਾਲ ਹੋ ਜਾਵੇਗਾ ਅਤੇ ਘੱਟ ਸਮੇਂ 'ਚ ਚੰਡੀਗੜ੍ਹ ਦੀ ਦੂਰੀ ਤੈਅ ਹੋ ਸਕੇਗੀ। ਚੰਡੀਗੜ੍ਹ ਨੌਕਰੀ ਕਰਨ ਵਾਲੇ ਸਰਕਾਰੀ ਕਰਮਚਾਰੀਆਂ ਸਮੇਤ ਸਰਕਾਰੀ ਕੰਮ ਤੋਂ ਚੰਡੀਗੜ੍ਹ ਜਾਣ ਵਾਲੇ ਲੋਕਾਂ ਨੂੰ ਰੇਲ ਗੱਡੀ ਰਾਹੀਂ ਘੱਟ ਸਮੇਂ 'ਚ ਚੰਡੀਗੜ੍ਹ ਪਹੁੰਚਣਾ ਸੌਖਾ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News