ਹੁਣ ਵਿਸ਼ਵ ਵਿਰਾਸਤ ਬਣੇ ਹੋਯਸਾਲਾ ਦੇ ਪਵਿੱਤਰ ਮੰਦਰ, UNESCO ਨੇ ਲਿਸਟ 'ਚ ਕੀਤਾ ਸ਼ਾਮਲ, ਜਾਣੋ ਕੀ ਹੈ ਇਤਿਹਾਸ
09/19/2023 12:50:04 AM

ਨੈਸ਼ਨਲ ਡੈਸਕ : ਕਰਨਾਟਕ ਦੇ 'ਹੋਯਸਾਲਾ ਸਮੂਹ ਆਫ਼ ਸੈਕਰਡ ਮੰਦਰ' ਨੂੰ ਯੂਨੈਸਕੋ ਨੇ ਵਿਸ਼ਵ ਵਿਰਾਸਤ ਲਿਸਟ ਵਿੱਚ ਸ਼ਾਮਲ ਕੀਤਾ ਹੈ। ਇਹ ਫ਼ੈਸਲਾ ਸਾਊਦੀ ਅਰਬ ਦੇ ਰਿਆਦ ਵਿੱਚ ਵਿਸ਼ਵ ਵਿਰਾਸਤ ਕਮੇਟੀ ਦੇ 45ਵੇਂ ਸੈਸ਼ਨ ਦੌਰਾਨ ਲਿਆ ਗਿਆ। ਇਹ ਭਾਰਤ ਦਾ 42ਵਾਂ ਯੂਨੈਸਕੋ ਵਿਸ਼ਵ ਵਿਰਾਸਤੀ ਸਥਾਨ ਹੈ। ਇਸ ਤੋਂ ਇਲਾਵਾ ਬੀਤੇ ਦਿਨ ਪੱਛਮੀ ਬੰਗਾਲ ਦੇ ਸ਼ਾਂਤੀਨਿਕੇਤਨ ਨੂੰ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਪਵਿੱਤਰ ਮੰਦਰਾਂ ਦੇ ਹੋਯਸਾਲਾ ਸਮੂਹ ਨੂੰ ਸਾਲ 2022 ਲਈ ਯੂਨੈਸਕੋ 'ਚ ਸ਼ਾਮਲ ਕਰਨ ਲਈ ਭਾਰਤ ਦੁਆਰਾ ਨਾਮਜ਼ਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਆਖ਼ਿਰ ਕਿਹੜੇ 'ਖਜ਼ਾਨੇ' ਦੀ ਭਾਲ 'ਚ ਹੈ ਥਾਈਲੈਂਡ!, ਕਿਉਂ ਕਰ ਰਿਹੈ ਇੰਨੀ ਮੁਸ਼ੱਕਤ? ਖੰਗਾਲੇ ਜਾ ਰਹੇ ਖੰਡਰ
🔴BREAKING!
— UNESCO 🏛️ #Education #Sciences #Culture 🇺🇳 (@UNESCO) September 18, 2023
Just inscribed on the @UNESCO #WorldHeritage List: Sacred Ensembles of the Hoysalas, #India 🇮🇳. Congratulations! 👏👏
➡️ https://t.co/69Xvi4BtYv #45WHC pic.twitter.com/Frc2IGlTkf
ਯੂਨੈਸਕੋ ਦੀ ਲਿਸਟ ਵਿੱਚ ਸ਼ਾਮਲ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਹੈ। ਪੀਐੱਮ ਮੋਦੀ ਨੇ ਐਕਸ 'ਤੇ ਕਿਹਾ, "ਭਾਰਤ ਦੇ ਲਈ ਹੋਰ ਮਾਣ! ਯੂਨੈਸਕੋ ਨੇ ਵਿਸ਼ਵ ਵਿਰਾਸਤ ਲਿਸਟ ਵਿੱਚ ਹੋਯਸਾਲਾ ਦੇ ਪਵਿੱਤਰ ਮੰਦਰ ਸਮੂਹ ਨੂੰ ਸ਼ਾਮਲ ਕੀਤਾ ਹੈ। ਹੋਯਸਾਲਾ ਮੰਦਰਾਂ ਦੀ ਸਦੀਵੀ ਸੁੰਦਰਤਾ ਅਤੇ ਗੁੰਝਲਦਾਰ ਵੇਰਵੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਸਾਡੇ ਪੂਰਵਜਾਂ ਦੀ ਅਸਾਧਾਰਨ ਕਾਰੀਗਰੀ ਦਾ ਪ੍ਰਮਾਣ ਹਨ।"
ਯੂਨੈਸਕੋ ਨੇ ਕਿਹਾ ਕਿ ਇਸ ਲੜੀਵਾਰ ਸੰਪਤੀ 'ਚ 12ਵੀਂ ਤੋਂ 13ਵੀਂ ਸਦੀ ਤੱਕ ਦੱਖਣੀ ਭਾਰਤ ਵਿੱਚ ਹੋਯਸਾਲਾ ਸ਼ੈਲੀ ਦੇ ਮੰਦਰ ਕੰਪਲੈਕਸਾਂ ਦੀਆਂ ਤਿੰਨ ਸਭ ਤੋਂ ਵੱਧ ਪ੍ਰਤੀਨਿਧ ਉਦਾਹਰਣਾਂ ਸ਼ਾਮਲ ਹਨ। ਹੋਯਸਾਲਾ ਸ਼ੈਲੀ ਨੂੰ ਗੁਆਂਢੀ ਰਾਜਾਂ ਤੋਂ ਵੱਖਰੀ ਪਛਾਣ ਬਣਾਉਣ ਲਈ ਸਮਕਾਲੀ ਮੰਦਰ ਵਿਸ਼ੇਸ਼ਤਾਵਾਂ ਅਤੇ ਅਤੀਤ ਦੀਆਂ ਵਿਸ਼ੇਸ਼ਤਾਵਾਂ ਦੀ ਧਿਆਨ ਨਾਲ ਚੋਣ ਦੁਆਰਾ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ : ਅਮਰੀਕਾ-ਈਰਾਨ ਕੈਦੀਆਂ ਦੀ ਅਦਲਾ-ਬਦਲੀ ਲਈ ਕਤਰ ਨੂੰ ਮਿਲੇ 6 ਅਰਬ ਡਾਲਰ, ਸੂਤਰਾਂ ਤੋਂ ਮਿਲੀ ਜਾਣਕਾਰੀ
'ਹੋਯਸਾਲਾ ਦੇ ਪਵਿੱਤਰ ਮੰਦਰ ਸਮੂਹ' ਅਪ੍ਰੈਲ 2014 ਤੋਂ ਯੂਨੈਸਕੋ ਦੀ ਸੰਭਾਵਿਤ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਹੋਯਸਾਲਾ (Hoysala) ਦੇ ਪਵਿੱਤਰ ਮੰਦਰ ਬੇਲੂਰ, ਹਲੇਬੀਡ ਅਤੇ ਸੋਮਨਾਥਪੁਰਾ ਵਿਖੇ ਸਥਿਤ ਹਨ। ਇਹ ਕਦੇ ਹੋਯਸਾਲਾ ਰਾਜਵੰਸ਼ ਦੀ ਰਾਜਧਾਨੀ ਸੀ। ਇਸ ਰਾਜਵੰਸ਼ ਨੂੰ ਕਲਾ ਅਤੇ ਸਾਹਿਤ ਦਾ ਸਰਪ੍ਰਸਤ ਮੰਨਿਆ ਜਾਂਦਾ ਹੈ। ਇਸ ਦੀ ਸਾਂਭ-ਸੰਭਾਲ ਭਾਰਤੀ ਪੁਰਾਤੱਤਵ ਸਰਵੇਖਣ ਯਾਨੀ ਏ.ਐੱਸ.ਆਈ. ਕਰਦਾ ਹੈ। ਭਗਵਾਨ ਸ਼ਿਵ ਨੂੰ ਸਮਰਪਿਤ ਹੋਯਸਾਲਾ ਮੰਦਰ ਦਾ ਨਿਰਮਾਣ 1150 ਈਸਵੀ ਵਿੱਚ ਹੋਯਸਾਲਾ ਰਾਜਾ ਦੁਆਰਾ ਕਾਲੇ ਪਾਲਿਸ਼ਡ ਪੱਥਰ ਨਾਲ ਬਣਾਇਆ ਗਿਆ ਸੀ। ਮੰਦਰ ਵਿੱਚ ਹਿੰਦੂ ਧਰਮ ਨਾਲ ਸਬੰਧਤ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਅਤੇ ਮੂਰਤੀਆਂ ਉੱਕਰੀਆਂ ਗਈਆਂ ਹਨ।
ਕੀ ਹੈ ਮੰਦਰਾਂ ਦੀ ਵਿਸ਼ੇਸ਼ਤਾ
ਮੰਦਰਾਂ ਦੀ ਵਿਸ਼ੇਸ਼ਤਾ ਅਤਿ-ਯਥਾਰਥਵਾਦੀ ਮੂਰਤੀਆਂ ਅਤੇ ਪੱਥਰ ਨੱਕਾਸ਼ੀ ਹੈ, ਜੋ ਪੂਰੀ ਆਰਕੀਟੈਕਚਰਲ ਸਤ੍ਹਾ, ਇਕ ਪਰਿਕਰਮਾ ਮੰਚ, ਵੱਡੇ ਪੈਮਾਨੇ ਦੀ ਮੂਰਤੀ ਗੈਲਰੀ, ਬਹੁ-ਪੱਧਰੀ ਫ੍ਰੀਜ਼ ਅਤੇ ਸਾਲਾ ਦੰਤਕਥਾ ਦੀਆਂ ਮੂਰਤੀਆਂ ਨੂੰ ਕਵਰ ਕਰਦੇ ਹਨ। ਮੂਰਤੀ ਕਲਾ ਦੀ ਉੱਤਮਤਾ ਇਨ੍ਹਾਂ ਮੰਦਰ ਕੰਪਲੈਕਸਾਂ ਦੀ ਕਲਾਤਮਕ ਪ੍ਰਾਪਤੀ ਨੂੰ ਰੇਖਾਂਕਿਤ ਕਰਦੀ ਹੈ, ਜੋ ਹਿੰਦੂ ਮੰਦਰ ਆਰਕੀਟੈਕਚਰ ਦੇ ਇਤਿਹਾਸਕ ਵਿਕਾਸ ਵਿੱਚ ਇਕ ਮਹੱਤਵਪੂਰਨ ਪੜਾਅ ਨੂੰ ਦਰਸਾਉਂਦੀ ਹੈ।
ਇਹ ਵੀ ਪੜ੍ਹੋ : ਅੱਤਵਾਦੀ ਪੰਨੂ ਦੀ ਗਿੱਦੜਭਬਕੀ, ਭਾਰਤੀ ਹਿੰਦੂਆਂ ਨੂੰ ਕੈਨੇਡਾ ਛੱਡਣ ਦੀ ਦਿੱਤੀ ਧਮਕੀ
ਐਤਵਾਰ ਸ਼ਾਂਤੀਨਿਕੇਤਨ ਨੂੰ ਕੀਤਾ ਗਿਆ ਸੀ ਸ਼ਾਮਲ
ਇਸ ਤੋਂ ਇਕ ਦਿਨ ਪਹਿਲਾਂ ਪੱਛਮੀ ਬੰਗਾਲ ਦੇ ਸ਼ਾਂਤੀਨਿਕੇਤਨ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸੇ ਸ਼ਾਂਤੀਨਿਕੇਤਨ ਵਿੱਚ ਹੀ ਕਵੀ ਰਬਿੰਦਰਨਾਥ ਟੈਗੋਰ ਨੇ ਇਕ ਸਦੀ ਪਹਿਲਾਂ ਵਿਸ਼ਵ-ਭਾਰਤੀ ਦੀ ਸਥਾਪਨਾ ਕੀਤੀ ਸੀ। ਯੂਨੈਸਕੋ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਐਕਸ' 'ਤੇ ਇਕ ਪੋਸਟ 'ਚ ਇਹ ਐਲਾਨ ਕੀਤਾ। ਯੂਨੈਸਕੋ ਨੇ ਕਿਹਾ, “ਸ਼ਾਂਤੀਨਿਕੇਤਨ ਯੂਨੈਸਕੋ ਦੀ ਵਿਸ਼ਵ ਵਿਰਾਸਤ ਲਿਸਟ ਵਿੱਚ ਸ਼ਾਮਲ। ਭਾਰਤ ਨੂੰ ਵਧਾਈ।'' ਸ਼ਾਂਤੀਨਿਕੇਤਨ ਨੂੰ ਇਸ ਸੂਚੀ ਵਿੱਚ ਸ਼ਾਮਲ ਕਰਨ ਦਾ ਫ਼ੈਸਲਾ ਸਾਊਦੀ ਅਰਬ ਵਿੱਚ ਵਿਸ਼ਵ ਵਿਰਾਸਤ ਕਮੇਟੀ ਦੇ 45ਵੇਂ ਸੈਸ਼ਨ ਦੌਰਾਨ ਲਿਆ ਗਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8