ਹੁਣ ਆਧਾਰ ਕਾਰਡ ਨਾਲ ਵੋਟਰ ਕਾਰਡ ਵੀ ਲਿੰਕ ਕਰਨਾ ਹੋਵੇਗਾ ਲਾਜ਼ਮੀ

01/24/2020 7:39:51 PM

ਨੈਸ਼ਨਲ ਡੈਸਕ—ਕਾਨੂੰਨ ਮੰਤਰਾਲਾ ਨੇ ਵੋਟਰ ਆਈ.ਡੀ. ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਅਨੁਮਤਿ ਦੇ ਦਿੱਤੀ ਹੈ। ਚੋਣ ਕਮਿਸ਼ਨ ਨੇ ਕਾਨੂੰਨ ਮੰਤਰਾਲਾ ਨੂੰ ਅਗਸਤ 2019 'ਚ ਇਸ ਤਰ੍ਹਾਂ ਦਾ ਪ੍ਰਸਤਾਵ ਭੇਜਿਆ ਸੀ ਜਿਸ ਨੂੰ ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਮੰਨ ਲਿਆ ਹੈ। ਚੋਣ ਕਮਿਸ਼ਨ ਨੇ ਕਿਹਾ ਸੀ ਕਿ 12 ਨੰਬਰ ਵਾਲੇ ਆਧਾਰ ਕਾਰਡ ਅਤੇ ਵੋਟਰ ਆਈ.ਡੀ. ਕਾਰਡ ਨੂੰ ਲਿੰਕ ਕਰਨ ਤੋਂ ਲੈ ਕੇ ਉਸ ਨੂੰ ਕਾਨੂੰਨੀ ਅਧਿਕਾਰੀ ਚਾਹੀਦਾ ਹੈ।

PunjabKesari

ਸਾਰਿਆਂ ਨੂੰ ਦੇਣਾ ਹੋਵੇਗਾ ਆਧਾਰ ਕਾਰਡ
ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ ਚੋਣ ਕਮਿਸ਼ਨ ਦਾ ਕਹਿਣਾ ਸੀ ਕਿ ਅਜਿਹਾ ਕਰਨ ਨਾਲ ਫਰਜ਼ੀ ਵੋਟਰਾਂ 'ਤੇ ਲਗਾਮ ਲਗਾਈ ਜਾ ਸਕੇਗੀ। ਇਸ ਲਈ ਸਾਰੇ ਪੁਰਾਣੇ ਅਤੇ ਨਵੇਂ ਵੋਟਰ ਕਾਰਡ ਧਾਰਕਾਂ ਨੂੰ ਆਪਣਾ ਆਧਾਰ ਨੰਬਰ ਵੀ ਦੇਣਾ ਹੋਵੇਗਾ। ਕੇਂਦਰੀ ਕਾਨੂੰ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਇਨ੍ਹਾਂ ਅੰਕੜਿਆਂ ਨੂੰ ਹੈਕ, ਕਾਪੀ ਜਾਂ ਫਿਰ ਚੋਰੀ ਤੋਂ ਬਚਾਉਣ ਲਈ ਚੋਣ ਕਮਿਸ਼ਨ ਲੋੜੀਂਦੇ ਕਦਮ ਚੁੱਕੇਗਾ। ਆਧਾਰ ਨਾਲ ਵੋਟਰ ਕਾਰਡ ਨੂੰ ਲਿੰਕ ਹੋਣ ਨਾਲ ਫਰਜ਼ੀ ਵੋਟਰਾਂ 'ਤੇ ਲਗਾਮ ਲੱਗੇਗੀ।

PunjabKesari


Karan Kumar

Content Editor

Related News