ਹੁਣ H-1B ਵੀਜ਼ਾ ਦਾ ਨਵੀਨੀਕਰਨ ਅਮਰੀਕਾ ’ਚ ਹੀ ਹੋਵੇਗਾ : ਪੀ.ਐੱਮ. ਮੋਦੀ

Sunday, Jun 25, 2023 - 10:03 AM (IST)

ਵਾਸ਼ਿੰਗਟਨ (ਏਜੰਸੀ)- ਅਮਰੀਕਾ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਕਿਹਾ ਕਿ ਅੱਜ ਤੁਹਾਨੂੰ ਇਹ ਵੇਖ ਕੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਕਿਵੇਂ ਭਾਰਤ ਦੀ ਸਮਰੱਥਾ ਅੱਜ ਪੂਰੀ ਦੁਨੀਆ ਦੇ ਵਿਕਾਸ ਨੂੰ ਦਿਸ਼ਾ ਦੇ ਰਹੀ ਹੈ। ਅੱਜ ਭਾਰਤ ਦੁਨੀਆ ਦੇ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਆਰਥਿਕਤਾ ਤੇਜ਼ੀ ਨਾਲ ਵਧ ਰਹੀ ਹੈ। ਅੱਜ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ’ਤੇ ਟਿਕੀਆਂ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਤੁਹਾਡੀਆਂ ਲੋੜਾਂ ਨੂੰ ਵੇਖਦੇ ਹੋਏ ਭਾਰਤ ਵਲੋਂ ਇਸ ਸਾਲ ਸਿਏਟਲ ਵਿੱਚ ਨਵਾਂ ਕੌਂਸਲੇਟ ਖੋਲ੍ਹਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕਾ ਦੇ 2 ਹੋਰ ਸ਼ਹਿਰਾਂ ਵਿੱਚ ਵੀ ਭਾਰਤੀ ਕੌਂਸਲੇਟ ਖੋਲ੍ਹੇ ਜਾਣਗੇ। ਮੋਦੀ ਨੇ ਕਿਹਾ ਕਿ ਸਾਡੇ ਦੇਸ਼ ਤੋਂ ਚੋਰੀ ਹੋਈਆਂ ਭਾਰਤ ਦੀਆਂ 100 ਤੋਂ ਵੱਧ ਪੁਰਾਣੀਆਂ ਮੂਰਤੀਆਂ ਨੂੰ ਵਾਪਸ ਕਰਨ ਦਾ ਫੈਸਲਾ ਲਿਆ ਗਿਆ ਹੈ। ਮੈਂ ਉਨ੍ਹਾਂ ਨੂੰ ਵਾਪਸ ਕਰਨ ਲਈ ਅਮਰੀਕੀ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕਰਦਾ ਹਾਂ। ਪੀ.ਐੱਮ. ਨੇ ਕਿਹਾ ਕਿ ਹੁਣ ਅਹਿਮਦਾਬਾਦ ਅਤੇ ਬੈਂਗਲੁਰੂ ਵਿੱਚ ਵੀ ਅਮਰੀਕਾ ਦੇ ਨਵੇਂ ਕੌਂਸਲੇਟ ਖੁੱਲ੍ਹ ਰਹੇ ਹਨ। ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਐੱਚ 1 ਬੀ ਵੀ਼ਜੇ ਦਾ ਨਵੀਨੀਕਰਨ ਅਮਰੀਕਾ ਵਿੱਚ ਹੀ ਕੀਤਾ ਜਾ ਸਕਦਾ ਹੈ। ਭਾਰਤ ਸਰਕਾਰ ਦੀ ਮਦਦ ਨਾਲ ਇੱਥੋਂ ਦੀ ਹਿਊਸਟਨ ਯੂਨੀਵਰਸਿਟੀ ਵਿੱਚ ਤਾਮਿਲ ਅਧਿਐਨ ਚੇਅਰ ਸਥਾਪਿਤ ਕੀਤੀ ਜਾਵੇਗੀ। ਇਹ ਤਾਮਿਲ ਸੱਭਿਆਚਾਰ ਅਤੇ ਦੁਨੀਆ ਦੀ ਸਭ ਤੋਂ ਪੁਰਾਣੀ ਤਾਮਿਲ ਭਾਸ਼ਾ ਦੇ ਪ੍ਰਭਾਵ ਨੂੰ ਵਧਾਉਣ ਵਿੱਚ ਹੋਰ ਮਦਦ ਕਰੇਗਾ।

ਪੜ੍ਹੋ ਇਹ ਅਹਿਮ ਖ਼ਬਰ-ਉਡਾਣ ਭਰਨ ਦੌਰਾਨ ਫਟਿਆ ਹਾਂਗਕਾਂਗ ਦੇ ਜਹਾਜ਼ ਦਾ ਟਾਇਰ, 11 ਯਾਤਰੀ ਜ਼ਖਮੀ

ਭਾਰਤ ਅਤੇ ਅਮਰੀਕਾ ਦਰਮਿਆਨ ਮਜ਼ਬੂਤ ​​ਸਾਂਝੇਦਾਰੀ

ਮੋਦੀ ਨੇ ਕਿਹਾ ਕਿ ਭਾਰਤ ਲੋਕਤੰਤਰ ਦੀ ਮਾਂ ਹੈ ਅਤੇ ਅਮਰੀਕਾ ਉੱਨਤ ਲੋਕਤੰਤਰ ਦਾ ਚੈਂਪੀਅਨ ਹੈ। ਅੱਜ ਦੁਨੀਆ ਇਨ੍ਹਾਂ ਦੋ ਮਹਾਨ ਲੋਕਤੰਤਰਾਂ ਦਰਮਿਆਨ ਸਾਂਝੇਦਾਰੀ ਨੂੰ ਮਜ਼ਬੂਤ ​​ਹੁੰਦਾ ਵੇਖ ਰਹੀ ਹੈ। ਅਮਰੀਕਾ ਸਾਡਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਅਤੇ ਬਰਾਮਦ ਦੀ ਮੰਜ਼ਿਲ ਹੈ । ਸਾਡੀ ਭਾਈਵਾਲੀ ਦੀ ਅਸਲ ਸੰਭਾਵਨਾ ਦਾ ਖੁਲਾਸਾ ਹੋਣਾ ਅਜੇ ਬਾਕੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


 


Vandana

Content Editor

Related News