ਰਾਮ ਮੰਦਰ ਟਰੱਸਟ ਨੇ ਸ਼ੁਰੂ ਕੀਤੀ ਖ਼ਾਸ ਸਹੂਲਤ, ਖੁਸ਼ ਹੋਏ ਸ਼ਰਧਾਲੂ
Thursday, Jul 04, 2024 - 01:22 PM (IST)
ਅਯੁੱਧਿਆ- ਅਯੁੱਧਿਆ 'ਚ ਸਥਿਤ ਰਾਮ ਮੰਦਰ ਵਿਚ ਬਿਰਾਜਮਾਨ ਰਾਮ ਲੱਲਾ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂਆਂ ਲਈ ਚੰਗੀ ਖ਼ਬਰ ਹੈ। ਹੁਣ ਸ਼ਰਧਾਲੂ ਭਗਵਾਨ ਰਾਮ ਲੱਲਾ ਦੀ ਮੂਰਤੀ ਨਾਲ ਸੈਲਫ਼ੀ ਵੀ ਲੈ ਸਕਣਗੇ। ਇਸ ਲਈ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਰਾਮ ਜਨਮਭੂਮੀ ਪੱਥ 'ਤੇ ਦੋ ਸੈਲਫ਼ੀ ਪੁਆਇੰਟ ਬਣਵਾਏ ਹਨ।ਜਿਸ ਨੂੰ ਗਰਭ ਗ੍ਰਹਿ ਵਾਂਗ ਹੀ ਸਜਾਇਆ ਗਿਆ ਹੈ। ਦੇਸ਼ ਦੁਨੀਆ ਤੋਂ ਆਉਣ ਵਾਲੇ ਰਾਮ ਭਗਤ ਪ੍ਰਭੂ ਰਾਮ ਨਾਲ ਸੈਲਫ਼ੀ ਲੈਂਦੇ ਨਜ਼ਰ ਆ ਰਹੇ ਹਨ। ਨਵੇਂ ਬਣੇ ਰਾਮ ਮੰਦਰ ਵਿਚ ਮੋਬਾਇਲ 'ਤੇ ਪਾਬੰਦੀ ਹੋਣ ਮਗਰੋਂ ਸ਼ਰਧਾਲੂਆਂ ਲਈ ਇਹ ਸਹੂਲਤ ਟਰੱਸਟ ਨੇ ਸ਼ੁਰੂ ਕੀਤੀ ਹੈ।
ਹਾਲਾਂਕਿ ਭਗਵਾਨ ਰਾਮ ਲੱਲਾ ਦੇ ਬਿਰਾਜਮਾਨ ਤੋਂ ਬਾਅਦ ਰਾਮ ਭਗਤ ਕੁਝ ਦਿਨਾਂ ਤੱਕ ਨਵੇਂ ਬਣੇ ਮੰਦਰ ਵਿਚ ਮੋਬਾਈਲ ਫੋਨ ਲੈ ਕੇ ਜਾਂਦੇ ਸਨ ਪਰ ਹੌਲੀ-ਹੌਲੀ ਸੁਰੱਖਿਆ ਕਾਰਨਾਂ ਕਰਕੇ ਮੋਬਾਈਲ ਫੋਨਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ। ਜਿਸ ਤੋਂ ਬਾਅਦ ਰਾਮ ਲੱਲਾ ਦੇ ਦਰਸ਼ਨਾਂ ਲਈ ਆਏ ਸਾਰੇ ਸ਼ਰਧਾਲੂ ਭਗਵਾਨ ਰਾਮ ਨਾਲ ਸੈਲਫੀ ਲੈਣ ਦੀ ਇੱਛਾ ਰੱਖਦੇ ਸਨ। ਜਦੋਂ ਰਾਮ ਮੰਦਰ ਟਰੱਸਟ ਨੇ ਰਾਮ ਭਗਤਾਂ ਦੀ ਇਹ ਇੱਛਾ ਪੂਰੀ ਕੀਤੀ ਤਾਂ ਰਾਮ ਭਗਤਾਂ ਨੇ ਵੀ ਰਾਮ ਮੰਦਰ ਟਰੱਸਟ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ।
ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਦਫਤਰ ਇੰਚਾਰਜ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਰਾਮ ਲੱਲਾ ਦੇ ਕੰਪਲੈਕਸ 'ਚ ਮੋਬਾਈਲ ਫੋਨਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਮੰਦਰ ਕੰਪਲੈਕਸ 'ਚ ਫੋਟੋਆਂ ਅਤੇ ਸੈਲਫੀ ਲੈਣ ਕਾਰਨ ਸ਼ਰਧਾਲੂਆਂ ਨੂੰ ਦਰਸ਼ਨ ਦੌਰਾਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਰਾਮ ਮੰਦਰ ਟਰੱਸਟ ਨੇ ਮੋਬਾਈਲ ਫੋਨਾਂ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਸੀ ਪਰ ਹੁਣ ਰਾਮ ਜਨਮ ਭੂਮੀ ਪੱਥ 'ਤੇ ਰਾਮ ਭਗਤਾਂ ਲਈ ਦੋ ਥਾਵਾਂ 'ਤੇ ਸੈਲਫੀ ਪੁਆਇੰਟ ਬਣਾਏ ਗਏ ਹਨ।