ਹੁਣ ਭਾਰਤੀ ਰੁਪਇਆਂ ''ਚ ਹੋਵੇਗੀ ਦੁਬਈ ਹਵਾਈ ਅੱਡੇ ''ਤੇ ਖਰੀਦਦਾਰੀ

Saturday, Jul 06, 2019 - 02:04 AM (IST)

ਹੁਣ ਭਾਰਤੀ ਰੁਪਇਆਂ ''ਚ ਹੋਵੇਗੀ ਦੁਬਈ ਹਵਾਈ ਅੱਡੇ ''ਤੇ ਖਰੀਦਦਾਰੀ

ਦੁਬਈ - ਦੁਬਈ 'ਚ ਸੈਰ-ਸਪਾਟੇ ਲਈ ਜਾਣ ਵਾਲਿਆਂ ਲਈ ਚੰਗੀ ਖਬਰ ਹੈ। ਹੁਣ ਦੁਬਈ ਦੇ ਸਾਰੇ ਹਵਾਈ ਅੱਡਿਆਂ 'ਤੇ ਭਾਰਤੀ ਰੁਪਏ 'ਚ ਲੈਣ-ਦੇਣ ਹੋ ਸਕੇਗਾ। ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ, ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਤਿੰਨਾਂ ਟਰਮੀਨਲਾਂ 'ਤੇ ਅਤੇ ਅਲ ਮਖਤੂਮ ਹਵਾਈ ਅੱਡੇ 'ਤੇ ਭਾਰਤੀ ਕਰੰਸੀ ਹਰੇਕ ਖਰੀਦਦਾਰੀ 'ਤੇ ਲਈ ਜਾਵੇਗੀ।
ਅਖਬਾਰ ਨੇ ਦੁਬਈ ਡਿਊਟੀ ਫ੍ਰੀ ਸਟਾਫ ਨੂੰ ਕੋਟ ਕਰਦੇ ਹੋਏ ਆਖਿਆ ਕਿ ਹਾਂ, ਅਸੀਂ ਭਾਰਤੀ ਕਰੰਸੀ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਦੁਬਈ ਏਅਰਪੋਰਟ ਤੋਂ ਕਰੀਬ 9 ਕਰੋੜ ਯਾਤਰੀ ਆਏ ਹਨ। ਇਨ੍ਹਾਂ 'ਚੋਂ 1.22 ਕਰੋੜ ਯਾਤਰੀ ਭਾਰਤੀ ਸਨ। ਇਸ ਤੋਂ ਪਹਿਲਾਂ ਭਾਰਤੀ ਯਾਤਰੀਆਂ ਨੂੰ ਦੁਬਈ ਦੀ ਡਿਊਟੀ ਫ੍ਰੀ ਦੁਕਾਨਾਂ 'ਤੇ ਖਰੀਦਦਾਰੀ ਤੋਂ ਪਹਿਲਾਂ ਰੁਪਏ ਨੂੰ ਡਾਲਰ, ਦਿਰਹਾਮ ਜਾਂ ਯੂਰੋ 'ਚ ਤਬਦੀਲ ਕਰਾਉਣਾ ਪੈਂਦਾ ਸੀ।
ਖਬਰ 'ਚ ਕਿਹਾ ਗਿਆ ਹੈ ਕਿ ਰੁਪਏ ਦੁਬਈ 'ਚ ਡਿਊਟੀ ਫ੍ਰੀ ਦੁਕਾਨਾਂ 'ਤੇ ਸਵੀਕਾਰ ਕੀਤੀ ਜਾਣ ਵਾਲੀ 16ਵੀਂ ਕਰੰਸੀ ਹੈ। ਇਥੇ ਦਸੰਬਰ 1983 'ਚ ਦੂਜੀ ਕਰੰਸੀਆਂ ਨੂੰ ਸਵੀਕਾਰ ਕਰਨ ਦੀ ਸ਼ੁਰੂਆਤ ਹੋਈ ਸੀ। ਸੂਤਰਾਂ ਦਾ ਆਖਣਾ ਹੈ ਕਿ ਭਾਰਤੀ ਸੈਲਾਨੀਆਂ ਲਈ ਇਹ ਚੰਗੀ ਖਬਰ ਹੈ ਕਿਉਂਕਿ ਉਨ੍ਹਾਂ ਨੂੰ ਐਕਸਚੇਂਜ ਦਰਾਂ ਦੇ ਰੂਪ 'ਚ ਇਕ ਵੱਡੀ ਰਾਸ਼ੀ ਗੁਆਉਣੀ ਪੈਂਦੀ ਸੀ।


author

Khushdeep Jassi

Content Editor

Related News