ਹੁਣ ਓਡਿਸ਼ਾ ''ਚ ਛੱਠ ਪੂਜਾ ''ਤੇ ਰੋਕ, ਸਰਕਾਰ ਨੇ ਜਾਰੀ ਕੀਤਾ ਆਦੇਸ਼

Monday, Nov 16, 2020 - 07:44 PM (IST)

ਨਵੀਂ ਦਿੱਲੀ : ਦੀਵਾਲੀ ਤੋਂ ਬਾਅਦ ਹੁਣ ਛੱਠ ਦਾ ਪਵਿੱਤਰ ਤਿਉਹਾਰ ਆਉਣ ਵਾਲਾ ਹੈ ਪਰ ਇਸ ਵਾਰ ਛੱਠ ਦਾ ਤਿਉਹਾਰ ਕੋਰੋਨਾ ਮਹਾਮਾਰੀ ਦੇ ਚੱਲਦੇ ਪਿਛਲੇ ਸਾਲ ਦੀ ਤਰ੍ਹਾਂ ਨਹੀਂ ਰਹੇਗਾ। ਹੁਣ ਓਡਿਸ਼ਾ ਸਰਕਾਰ ਨੇ ਨਦੀ ਕੰਡੇ ਛੱਠ ਤਿਉਹਾਰ ਮਨਾਉਣ 'ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਲਈ ਬਕਾਇਦਾ ਸਰਕਰਾ ਵਲੋਂ ਆਦੇਸ਼ ਵੀ ਜਾਰੀ ਕਰ ਦਿੱਤਾ ਗਿਆ ਹੈ। ਨਾਲ ਹੀ ਸਾਰਿਆਂ ਨੂੰ ਕੋਵਿਡ-19 ਪ੍ਰੋਟੋਕਾਲ ਦਾ ਪਾਲਣ ਕਰਨ ਦੀ ਅਪੀਲ ਕੀਤੀ ਗਈ ਹੈ।

ਦਰਅਸਲ ਓਡਿਸ਼ਾ 'ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵੱਧ ਰਹੇ ਹਨ। ਜਿਸ ਵਜ੍ਹਾ ਨਾਲ ਸਰਕਾਰ ਨੇ ਛੱਠ ਪੂਜਾ ਨੂੰ ਲੈ ਕੇ ਵਿਸਥਾਰ ਨਾਲ ਸਮੀਖਿਆ ਕੀਤੀ ਸੀ। ਇਸ ਤੋਂ ਬਾਅਦ ਸੋਮਵਾਰ ਨੂੰ ਸਾਮੂਹਕ ਛੱਠ ਪੂਜਾ 'ਤੇ ਰੋਕ ਲਗਾ ਦਿੱਤੀ ਗਈ। ਹੁਣ ਇਕੱਠੇ ਵੱਡੀ ਗਿਣਤੀ 'ਚ ਲੋਕ ਨਾ ਤਾਂ ਨਦੀ ਕੰਡੇ ਇਸਨਾਨ ਕਰ ਸਕਣਗੇ ਅਤੇ ਨਾ ਹੀ ਪੂਜਨ ਕਰ ਸਕਣਗੇ। ਛੱਠ ਦੌਰਾਨ ਲੋਕਾਂ ਨੂੰ ਨਦੀ ਕੰਡੇ ਜਾਣ ਤੋਂ ਰੋਕਣ ਲਈ ਪੁਲਸ-ਪ੍ਰਸ਼ਾਸਨ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਓਡਿਸ਼ਾ 'ਚ ਕਿੰਨੇ ਕੇਸ?
ਤੁਹਾਨੂੰ ਦੱਸ ਦਈਏ ਕਿ ਓਡਿਸ਼ਾ 'ਚ ਕੁਲ ਕੋਰੋਨਾ ਕੇਸ ਦੀ ਗਿਣਤੀ 3,09,408 ਹੈ, ਜਿਸ 'ਚ 1596 ਦੀ ਮੌਤ ਹੋਈ ਹੈ, ਜਦੋਂ ਕਿ 2,97,862 ਠੀਕ ਹੋ ਚੁੱਕੇ ਹਨ। ਅਜਿਹੇ 'ਚ ਹੁਣ ਸੂਬੇ 'ਚ ਐਕਟਿਵ ਕੇਸ 9950 ਹੀ ਹਨ। ਉਥੇ ਹੀ ਰਾਸ਼ਟਰੀ ਪੱਧਰ ਦੀ ਗੱਲ ਕਰੀਏ ਤਾਂ ਇਹ ਗਿਣਤੀ 88.57 ਲੱਖ ਦੇ ਪਾਰ ਪਹੁੰਚ ਗਈ ਹੈ। ਜਿਸ 'ਚ 1.30 ਲੱਖ ਦੀ ਮੌਤ ਹੋਈ ਹੈ, ਜਦੋਂ ਕਿ 82.66 ਲੱਖ ਲੋਕ ਠੀਕ ਹੋ ਚੁੱਕੇ ਹਨ। ਅਜਿਹੇ 'ਚ ਐਕਟਿਵ ਕੇਸ ਦੀ ਗਿਣਤੀ 4.59 ਲੱਖ ਹੀ ਹੈ।


Inder Prajapati

Content Editor

Related News