ਹੁਣ ਦਿੱਲੀ ’ਚ ਵੀ ਹੋ ਸਕਣਗੇ ਬਾਬਾ ਕੇਦਾਰਨਾਥ ਦੇ ਦਰਸ਼ਨ

Wednesday, Jul 10, 2024 - 10:56 PM (IST)

ਹੁਣ ਦਿੱਲੀ ’ਚ ਵੀ ਹੋ ਸਕਣਗੇ ਬਾਬਾ ਕੇਦਾਰਨਾਥ ਦੇ ਦਰਸ਼ਨ

ਨਵੀਂ ਦਿੱਲੀ- ਬਾਬਾ ਕੇਦਾਰਨਾਥ ਮੰਦਰ ਦੇ ਦਰਸ਼ਨ ਹੁਣ ਤੁਸੀਂ ਦਿੱਲੀ ਵਿਚ ਵੀ ਕਰ ਸਕੋਗੇ। ਦਿੱਲੀ ਦੇ ਬੁਰਾੜੀ ਵਿਚ ਸ਼੍ਰੀ ਕੇਦਾਰਨਾਥ ਮੰਦਰ ਦੀ ਉਸਾਰੀ ਲਈ ਭੂਮੀ ਪੂਜਨ ਦਾ ਪ੍ਰੋਗਰਾਮ ਬੁੱਧਵਾਰ ਨੂੰ ਸੰਪੰਨ ਹੋ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 8 ਵਜੇ ਕਲਸ਼ ਯਾਤਰਾ ਨਾਲ ਹੋਈ, ਉਪਰੰਤ ਹਵਨ ਅਤੇ ਭੂਮੀ ਪੂਜਨ ਕੀਤਾ ਗਿਆ। ਇਸ ਦੌਰਾਨ ਕੇਦਾਰਨਾਥ ਧਾਮ ਤੋਂ ਲਿਆਂਦੇ ਗਏ ਪਵਿੱਤਰ ਪੱਥਰ ਦੀ ਵੀ ਪੂਜਾ ਕੀਤੀ ਗਈ।

PunjabKesari

ਆਚਾਰੀਆ ਮਹਾਮੰਡਲੇਸ਼ਵਰ ਸਵਾਮੀ ਕੈਲਾਸ਼ਾਨੰਦ ਗਿਰੀ ਮਹਾਰਾਜ ਨੇ ਇਸ ਸ਼ੁਭ ਮੌਕੇ ’ਤੇ ਕਿਹਾ ਕਿ ਦਿੱਲੀ ’ਚ ਇਸ ਮੰਦਰ ਦੇ ਬਣਨ ਨਾਲ ਵੱਧ ਤੋਂ ਵੱਧ ਸ਼ਰਧਾਲੂ ਬਾਬਾ ਕੇਦਾਰਨਾਥ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਣਗੇ।


author

Rakesh

Content Editor

Related News