ਮੁੰਬਈ ਲੋਕਲ ਟਰੇਨ ''ਚ ਹੁਣ ਔਰਤਾਂ ਵੀ ਕਰ ਸਕਣਗੀਆਂ ਸਫਰ, ਜਾਣੋਂ ਸਮਾਂ

Friday, Oct 16, 2020 - 07:32 PM (IST)

ਮੁੰਬਈ ਲੋਕਲ ਟਰੇਨ ''ਚ ਹੁਣ ਔਰਤਾਂ ਵੀ ਕਰ ਸਕਣਗੀਆਂ ਸਫਰ, ਜਾਣੋਂ ਸਮਾਂ

ਮੁੰਬਈ - ਕੋਰੋਨਾ ਦੇ ਕਹਿਰ ਵਿਚਾਲੇ ਮੁੰਬਈ ਲੋਕਲ ਟਰੇਨ 'ਚ ਔਰਤਾਂ ਦੇ ਯਾਤਰਾ ਕਰਨ ਦੇ ਸੰਬੰਧ 'ਚ ਵੱਡਾ ਫ਼ੈਸਲਾ ਲਿਆ ਗਿਆ ਹੈ। ਮੁੰਬਈ ਲੋਕਲ ਟਰੇਨਾਂ 'ਚ ਹੁਣ ਔਰਤਾਂ ਸਫਰ ਕਰ ਸਕਣਗੀਆਂ। 17 ਅਕ‍ਤੂਬਰ ਯਾਨੀ ਕਿ ਸ਼ਨੀਵਾਰ ਤੋਂ ਔਰਤਾਂ ਮੁੰਬਈ ਲੋਕਲ ਟਰੇਨਾਂ 'ਚ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਅਤੇ ਫਿਰ ਸ਼ਾਮ 7 ਵਜੇ ਤੋਂ ਯਾਤਰਾ ਕਰ ਸਕਣਗੀਆਂ। ਸ਼ੁੱਕਰਵਾਰ ਨੂੰ ਇਹ ਜਾਣਕਾਰੀ ਮੁੰਬਈ ਅਤੇ ਮੁੰਬਈ ਮੈਟਰੋਪੋਲੀਟਨ ਖੇਤਰ (ਐੱਮ.ਐੱਮ.ਆਰ.) ਸਕੱਤਰ, ਆਫਤ ਪ੍ਰਬੰਧਨ, ਰਾਹਤ ਅਤੇ ਮੁੜ ਵਸੇਬਾ, ਮਹਾਰਾਸ਼ਟਰ ਨੇ ਦਿੱਤੀ। 

ਦੱਸ ਦਈਏ ਮੁੰਬਈ ਲੋਕਲ ਆਮ ਜਨਤਾ ਲਈ ਬੰਦ ਹੈ। ਸਿਰਫ ਜ਼ਰੂਰੀ ਸੇਵਾਵਾਂ 'ਚ ਮੁਸਾਫਰਾਂ ਨੂੰ ਮੁੰਬਈ ਲੋਕਲ 'ਚ ਯਾਤਰਾ ਦੀ ਮਨਜ਼ੂਰੀ ਹੈ। ਕੋਰੋਨਾ ਸੰਕਟ ਅਤੇ ਲਾਕਡਾਉਨ ਦੀ ਵਜ੍ਹਾ ਨਾਲ ਮੁੰਬਈ ਲੋਕਲ ਬੰਦ ਸੀ। ਇਸ ਕਾਰਨ ਇੱਥੇ ਦੇ ਲੋਕਾਂ ਨੂੰ ਸੜਕ ਵਾਹਨਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ।

MGMT, ਰਾਹਤ ਅਤੇ ਮੁੜ ਵਸੇਬਾ, ਮਹਾਰਾਸ਼ਟਰ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਅਪੀਲ ਕੀਤੀ ਗਈ ਸੀ ਕਿ ਮੁੰਬਈ ਅਤੇ ਮੁੰਬਈ ਮੈਟਰੋਪੋਲੀਟਨ ਖੇਤਰ (MMR) 'ਚ ਸਕੱਤਰ, ਆਫਤ ਲਈ ਸਥਾਨਕ ਰੇਲ ਸੇਵਾਵਾਂ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਅਤੇ ਫਿਰ ਸ਼ਾਮ 7 ਵਜੇ ਤੋਂ ਦਿਨ ਲਈ ਸਥਾਨਕ ਸੇਵਾਵਾਂ ਦੇ ਅੰਤ ਤੱਕ ਉਪਲੱਬਧ ਕਰਵਾਇਆ ਜਾਵੇ। ਦੱਸ ਦਈਏ ਕਿ ਲੋਕਲ ਟਰੇਨ 'ਚ ਇਸ ਤੋਂ ਪਹਿਲਾਂ ਮੁੰਬਈ  ਦੇ ਡੱਬਾਵਾਲਿਆਂ ਨੂੰ ਵੀ ਲੋਕਲ ਟਰੇਨ 'ਚ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ। ਦੱਸ ਦਈਏ ਕਿ ਫਾਰੇਨ ਅੰਬੈਸੀ ਅਤੇ ਹਾਈ ਕਮਿਸ਼ਨ ਦੇ ਕਰਮਚਾਰੀਆਂ ਨੂੰ ਜ਼ਰੂਰੀ ਸੇਵਾਵਾਂ ਦੇ ਕਰਮਚਾਰੀਆਂ ਲਈ ਕੁੱਝ ਸਮਾਂ ਪਹਿਲਾਂ ਲੋਕਲ ਟਰੇਨ ਦਾ ਸੰਚਾਲਨ ਸ਼ੁਰੂ ਕੀਤਾ ਗਿਆ ਸੀ ਸਿਰਫ ਇਨ੍ਹਾਂ ਨੂੰ ਹੀ ਲੋਕਲ ਟਰੇਨਾਂ 'ਚ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ।


author

Inder Prajapati

Content Editor

Related News