ਨੇਪਾਲ ਦੀ ਨਵੀਂ ਚਾਲ, ਹੁਣ ਉਤਰਾਖੰਡ ਦੇ ਹਿੱਸੇ ''ਤੇ ਜਮਾਂ ਰਿਹਾ ਆਪਣਾ ਹੱਕ
Tuesday, Aug 04, 2020 - 02:36 AM (IST)
ਕਾਠਮੰਡੂ : ਨੇਪਾਲ ਇੱਕ ਹੋਰ ਨਵੀਂ ਚਾਲ ਚੱਲ ਕੇ ਹੁਣ ਉਤਰਾਖੰਡ ਦੇ ਹਿੱਸੇ 'ਤੇ ਆਪਣਾ ਹੱਕ ਜਮਾਂ ਰਿਹਾ ਹੈ। ਨੇਪਾਲ ਦਾ ਕਹਿਣਾ ਹੈ ਕਿ ਉਤਰਾਖੰਡ ਸੂਬੇ ਦੇ ਕੁਮਾਊਂ ਇਲਾਕੇ ਦਾ ਚੰਪਾਵਤ ਜ਼ਿਲ੍ਹਾ ਉਸ ਦੀ ਸਰਹੱਦ 'ਚ ਆਉਂਦਾ ਹੈ। ਇਹ ਦਾਅਵਾ ਕੀਤਾ ਹੈ ਨੇਪਾਲ ਦੇ ਕੰਚਨਪੁਰ ਜ਼ਿਲ੍ਹੇ ਦੇ ਭੀਮਦੱਤ ਨਗਰ ਪਾਲਿਕਾ ਦੇ ਮੇਅਰ ਸੁਰੇਂਦਰ ਬਿਸ਼ਟ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਵਰ੍ਹਿਆਂ ਤੋਂ ਚੰਪਾਵਤ ਜ਼ਿਲ੍ਹਾ ਨੇਪਾਲ ਦਾ ਹਿੱਸਾ ਰਿਹਾ ਹੈ, ਕਿਉਂਕਿ ਉਸ ਦੇ ਜੰਗਲਾਂ ਲਈ ਬਣਾਈ ਗਈ ਕਮਿਊਨਿਟੀ ਫਾਰੈਸਟ ਕਮੇਟੀ ਉਨ੍ਹਾਂ ਦੇ ਨਗਰ ਪਾਲਿਕਾ ਖੇਤਰ 'ਚ ਆਉਂਦੀ ਹੈ।
ਜਦੋਂ ਮੇਅਰ ਸੁਰੇਂਦਰ ਬਿਸ਼ਟ ਤੋਂ ਪੁੱਛਿਆ ਗਿਆ ਕਿ ਤੁਸੀਂ ਕਿਵੇਂ ਇਹ ਦਾਅਵਾ ਕਰ ਸਕਦੇ ਹੋ ਤਾਂ ਉਨ੍ਹਾਂ ਕਿਹਾ ਕਿ ਜਿਸ ਹਿੱਸੇ 'ਚ ਵਾੜ ਲਗਾਈ ਗਈ ਸੀ, ਉਹ ਨੋ-ਮੈਂਸ ਲੈਂਡ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਤਸਵੀਰ ਇੱਕਦਮ ਸਾਫ਼ ਹੈ। ਅਸੀਂ ਨਹੀਂ ਚਾਹੁੰਦੇ ਕਿ ਸਰਹੱਦ ਨੂੰ ਲੈ ਕੇ ਕੋਈ ਵਿਵਾਦ ਹੋਵੇ, ਕਿਉਂਕਿ ਸਰਹੱਦੀ ਵਿਵਾਦ ਕਿਸੇ ਲਈ ਵੀ ਚੰਗਾ ਨਹੀਂ ਹੁੰਦਾ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਮਾਮਲਾ ਛੇਤੀ ਤੋਂ ਛੇਤੀ ਸੁਲਝਾ ਲਿਆ ਜਾਵੇ।