ਹੁਣ ਭਾਜਪਾ ਵਿਧਾਇਕ ਵਰਤ ਦੌਰਾਨ ਦਿੱਖੇ ਚਿਪਸ-ਸੈਂਡਵਿਚ ਖਾਂਦੇ, ਵੀਡੀਓ ਵਾਇਰਲ

Friday, Apr 13, 2018 - 11:35 AM (IST)

ਹੁਣ ਭਾਜਪਾ ਵਿਧਾਇਕ ਵਰਤ ਦੌਰਾਨ ਦਿੱਖੇ ਚਿਪਸ-ਸੈਂਡਵਿਚ ਖਾਂਦੇ, ਵੀਡੀਓ ਵਾਇਰਲ

ਪੂਣੇ— ਕਾਂਗਰਸ ਦੇ ਨੇਤਾਵਾਂ ਨੇ ਜਦੋਂ ਹੜਤਾਲ ਤੋਂ ਪਹਿਲੇ ਛੋਲੇ-ਭਠੂਰੇ ਖਾਧੇ ਤਾਂ ਭਾਰਤੀ ਜਨਤਾ ਪਾਰਟੀ ਸਮੇਤ ਸਾਰੇ ਦਲ ਨੇ ਹਮਲਾ ਬੋਲਿਆ। ਹੁਣ ਬੀ.ਜੇ.ਪੀ ਨੂੰ ਖੁਦ ਵੀ ਇਸ ਆਲੋਚਨਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਪਾਰਟੀ ਨੇਤਾ ਅਤੇ ਕਾਡਰ ਜਦੋਂ ਵੀਰਵਰ ਨੂੰ ਦੇਸ਼ਭਰ 'ਚ ਵਰਤ ਕਰ ਰਹੇ ਸਨ, ਉਸ ਸਮੇਂ ਬੀ.ਜੇ.ਪੀ ਦੇ ਵਿਧਾਇਕ ਆਰਾਮ ਨਾਲ ਇਕ ਬੈਠਕ ਦੌਰਾਨ ਨਾਸ਼ਤਾ ਕਰ ਰਹੇ ਸਨ। ਵਿਧਾਇਕਾਂ ਦਾ ਵੀਡੀਓ ਸਾਹਮਣੇ ਆਉਣ ਦੇ ਬਾਅਦ ਪਾਰਟੀ ਦੀ ਬਹੁਤ ਕਿਰਕਿਰੀ ਹੋ ਰਹੀ ਹੈ। 
ਮਹਾਰਾਸ਼ਟਰ 'ਚ ਬੀ.ਜੇ.ਪੀ ਵਿਧਾਇਕ ਭੀਮ ਰਾਓ ਟਾਪਕਿਰ ਅਤੇ ਸੰਜੈ ਭੇਗੜੇ ਪੂਣੇ ਕਾਊਂਸਿਲ ਹਾਲ 'ਚ ਆਯੋਜਿਤ ਮੀਟਿੰਗ 'ਚ ਪਾਰਟੀ ਨੇਤਾਵਾਂ ਨਾਲ ਵਰਤ 'ਤੇ ਸਨ। ਇਸ ਦੌਰਾਨ ਉਹ ਨਾਸ਼ਤਾ ਕਰਦੇ ਕੈਮਰੇ 'ਚ ਕੈਦ ਹੋ ਗਏ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ 'ਚ ਦੋਵੇਂ ਸੈਂਡਵਿਚ ਅਤੇ ਚਿਪਸ ਖਾਂਦੇ ਦਿੱਖੇ ਰਹੇ ਹਨ। 


ਇਸ 'ਤੇ ਮਹਾਰਾਸ਼ਟਰ ਕਾਂਗਰਸ ਪ੍ਰਧਾਨ ਅਸ਼ੋਕ ਚੌਹਾਨ ਨੇ ਕਿਹਾ ਹੈ ਕਿ ਵਰਤ ਦਾ ਨਾਟਕ ਹੁਣ ਨਹੀਂ ਚੱਲੇਗਾ ਕਿਉਂਕਿ ਲੋਕਾਂ ਨੂੰ ਹੁਣ ਸਰਕਾਰ ਦੇ ਝੂਠੇ ਵਾਅਦਿਆਂ 'ਤੇ ਯਕੀਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੂਣੇ 'ਚ ਬੀ.ਜੇ.ਪੀ ਨੇਤਾ ਵਰਤ ਵਿਚਕਾਰ ਸਨੈਕਸ ਖਾਂਦੇ ਦਿੱਖੇ। ਹੜਤਾਲ ਤੋਂ ਪਹਿਲੇ ਅਤੇ ਬਾਅਦ 'ਚ ਨਾਸ਼ਤੇ ਦਾ ਇੰਤਜ਼ਾਮ ਕੀਤਾ ਗਿਆ ਸੀ। ਇਹ ਭੁੱਖ-ਹੜਤਾਲ ਇਕ ਦਿਖਾਵਾ ਹੈ।
ਕਾਂਗਰਸ ਬੁਲਾਰੇ ਵੀ ਬੀ.ਜੇ.ਪੀ 'ਤੇ ਹਮਲਾਵਰ ਤੇਵਰ 'ਚ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਭੁੱਖ-ਹੜਤਾਲ ਤੋਂ 3 ਘੰਟੇ ਪਹਿਲੇ ਕੁਝ ਖਾਂਦਾ ਹੈ ਤਾਂ ਬੀ.ਜੇ.ਪੀ ਨੂੰ ਉਸ 'ਤੇ ਇਤਰਾਜ਼ ਹੁੰਦਾ ਹੈ ਪਰ ਹੜਤਾਲ ਦੌਰਾਨ ਖਾਣ ਤੋਂ ਨਹੀਂ। ਇਸ ਭੁੱਖ-ਹੜਤਾਲ ਦੇ ਪਿੱਛੇ ਦਾ ਕਾਰਨ ਨਕਲੀ ਹੈ, ਭਾਵਨਾ ਨਕਲੀ ਹੈ ਅਤੇ ਹੜਤਾਲ ਖੁਦ ਵੀ ਨਕਲੀ ਹੈ। 
ਦਿਲਚਪਸ ਗੱਲ ਇਹ ਹੈ ਕਿ ਪਾਰਟੀ ਨੇ ਸੋਸ਼ਲ ਮੀਡੀਆ 'ਤੇ ਕਿਸੇ ਤਰ੍ਹਾਂ ਦੇ ਪ੍ਰਚਾਰ ਲਈ ਮਨਾਹੀ ਕਰ ਰੱਖੀ ਸੀ। ਇਸ ਦੇ ਬਾਅਦ ਵੀ ਇਹ ਵੀਡੀਓ ਸਾਹਮਣੇ ਕਿਸ ਤਰ੍ਹਾਂ ਆਇਆ, ਇਹ ਕਿਸੀ ਦੀ ਸਮਝ 'ਚ ਨਹੀਂ ਆ ਰਿਹਾਹੈ। ਇਹ ਹੜਤਾਲ ਸੰਸਦ 'ਚ ਬਜਟ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਕਾਰਵਾਈ ਨਾ ਚੱਲ ਪਾਉਣ ਦੇ ਦੋਸ਼ 'ਚ ਬੀ.ਜੇ.ਪੀ ਨੇ ਕੀਤਾ ਸੀ।


Related News