ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਨੋਟੀਫਿਕੇਸ਼ਨ ਜਾਰੀ

Tuesday, Aug 20, 2024 - 01:41 PM (IST)

ਨਵੀਂ ਦਿੱਲੀ (ਵਾਰਤਾ)- ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਜਿਸ ਦੇ ਨਾਲ ਹੀ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜੰਮੂ-ਕਸ਼ਮੀਰ 'ਚ 90 ਮੈਂਬਰੀ ਵਿਧਾਨ ਸਭਾ ਲਈ ਤਿੰਨ ਪੜਾਵਾਂ 'ਚ ਚੋਣਾਂ ਹੋਣੀਆਂ ਹਨ, ਜਿਸ ਦੇ ਪਹਿਲੇ ਪੜਾਅ 'ਚ 24 ਸੀਟਾਂ 'ਤੇ ਵੋਟਿੰਗ ਹੋਵੇਗੀ। ਗਜ਼ਟ 'ਚ ਜਾਰੀ ਨੋਟੀਫਿਕੇਸ਼ਨ ਮੁਤਾਬਕ ਪਹਿਲੇ ਪੜਾਅ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਮੰਗਲਵਾਰ 27 ਅਗਸਤ ਤੱਕ ਭਰੀਆਂ ਜਾ ਸਕਦੀਆਂ ਹਨ। ਨਾਮਜ਼ਦਗੀ ਪੱਤਰਾਂ ਦੀ ਸਮੀਖਿਆ 28 ਅਗਸਤ ਨੂੰ ਹੋਵੇਗੀ ਅਤੇ 30 ਅਗਸਤ ਤੱਕ ਨਾਮ ਵਾਪਸ ਲਏ ਜਾ ਸਕਦੇ ਹਨ। ਪਹਿਲੇ ਪੜਾਅ ਦੀ ਵੋਟਿੰਗ ਬੁੱਧਵਾਰ 18 ਸਤੰਬਰ ਨੂੰ ਹੋਵੇਗੀ। ਤਿੰਨਾਂ ਗੇੜਾਂ ਦੀਆਂ ਵੋਟਾਂ ਦੀ ਗਿਣਤੀ 4 ਅਕਤੂਬਰ ਨੂੰ ਹੋਵੇਗੀ।

PunjabKesari

ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੀ 90 ਮੈਂਬਰੀ ਵਿਧਾਨ ਸਭਾ 'ਚ 9 ਸੀਟਾਂ ਅਨੁਸੂਚਿਤ ਕਬੀਲਿਆਂ ਲਈ ਅਤੇ 7 ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ। ਪਹਿਲੇ ਪੜਾਅ 'ਚ ਪੰਪੋਰ, ਤਰਾਲ, ਪੁਲਵਾਮਾ, ਰਾਜਪੋਰਾ, ਜੈਨਪੋਰਾ, ਸ਼ੋਪੀਆਂ, ਡੀ.ਐੱਚ. ਪੋਰਾ, ਕੁਲਗਾਮ, ਦੇਵਸਰ, ਡੋਰੂ, ਕੋਕਰਨਾਗ, ਅਨੰਤਨਾਗ ਪੱਛਮੀ, ਅਨੰਤਨਾਗ, ਸ਼੍ਰੀਗੁਫਵਾੜਾ-ਬਿਜਬੇਹਰਾ, ਸ਼ਾਨਗੁਸ-ਅਨੰਤਨਾਗ ਪੂਰਬੀ, ਪਹਿਲਗਾਮ, ਇੰਦਰਵਾਲ, ਕਿਸ਼ਤਵਾੜ, ਪਾਡੇਰ-ਨਾਗਸੇਨੀ ਭਦਰਵਾਹ, ਡੋਡਾ, ਡੋਡਾ ਪੱਛਮੀ, ਰਾਮਬਨ, ਬਨਿਹਾਲ ਸੀਟਾਂ 'ਤੇ ਚੋਣਾਂ ਹੋਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News