ਅਮਰੀਕਾ ਤੋਂ ਨਾਬਾਲਿਗ ਬੱਚਿਆਂ ਦੇ ਅਗਵਾ ਦੇ ਦੋਸ਼ ਵਾਲੀ ਪਟੀਸ਼ਨ ''ਤੇ CBI, ਤਾਮਿਲਨਾਡੂ ਸਰਕਾਰ ਨੂੰ ਨੋਟਿਸ

09/28/2021 10:34:10 PM

ਨਵੀਂ ਦਿੱਲੀ - ਸਾਬਕਾ ਪਤੀ 'ਤੇ ਅਮਰੀਕਾ ਤੋਂ ਆਪਣੇ ਦੋ ਨਾਬਾਲਿਗ ਬੱਚਿਆਂ ਦੇ ਅਗਵਾ ਦਾ ਦੋਸ਼ ਲਗਾਉਣ ਵਾਲੀ ਇੱਕ ਮਹਿਲਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸੀ.ਬੀ.ਆਈ., ਤਾਮਿਲਨਾਡੂ ਸਰਕਾਰ ਅਤੇ ਹੋਰਾਂ ਨੂੰ ਜਵਾਬ ਦੇਣ ਨੂੰ ਕਿਹਾ। ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਜੁਲਾਈ ਵਿੱਚ ਓਹਾਓ ਦੀ ਇੱਕ ਅਦਾਲਤ ਵਿੱਚ ਹੋਏ ਸਮਝੌਤੇ ਦੀ ਉਲੰਘਣਾ ਕਰਦੇ ਹੋਏ ਬੱਚਿਆਂ ਨੂੰ ਲੈ ਜਾਇਆ ਗਿਆ। ਜਸਟਿਸ ਏ. ਐੱਮ. ਖਾਨਵਿਲਕਰ ਦੀ ਪ੍ਰਧਾਨਗੀ ਵਾਲੀ ਬੈਂਚ ਸਾਹਮਣੇ ਮਾਮਲਾ ਸੁਣਵਾਈ ਲਈ ਆਇਆ ਜਿਸ ਨੇ ਸੀ.ਬੀ.ਆਈ., ਤਾਮਿਲਨਾਡੂ ਸਰਕਾਰ ਅਤੇ ਪਟੀਸ਼ਨਕਰਤਾ ਦੇ ਸਾਬਕਾ ਪਤੀ ਨੂੰ ਨੋਟਿਸ ਜਾਰੀ ਕੀਤਾ।

ਇਹ ਵੀ ਪੜ੍ਹੋ - ਮੈਕਸੀਕੋ ਦੇ ਆਜ਼ਾਦੀ ਦਿਵਸ ਸਮਾਗਮ 'ਚ ਜੈਸ਼ੰਕਰ ਨੇ ਭਾਰਤ ਦੀ ਨੁਮਾਇੰਦਗੀ ਕੀਤੀ

ਮਹਿਲਾ ਨੇ ਪਟੀਸ਼ਨ ਵਿੱਚ ਅਪੀਲ ਕੀਤੀ ਹੈ ਕਿ ਅਧਿਕਾਰੀਆਂ ਨੂੰ ਉਸ ਦੇ ਨਾਬਾਲਿਗ ਬੱਚਿਆਂ ਦਾ ਪਤਾ ਲਗਾਉਣ ਦਾ ਨਿਰਦੇਸ਼ ਦਿੱਤਾ ਜਾਵੇ। ਮਹਿਲਾ ਵਲੋਂ ਵਕੀਲ ਪ੍ਰਭਜੀਤ ਜੌਹਰ ਨੇ ਬੈਂਚ ਨੂੰ ਦੱਸਿਆ ਕਿ ਸਾਬਕਾ ਪਤੀ ਨੇ ਅਮਰੀਕੀ ਅਦਾਲਤ ਦੇ ਹੁਕਮ ਦੀ ਉਲੰਘਣਾ ਕੀਤਾ ਅਤੇ ਉਸ ਦੇ ਦੋ ਨਬਾਲਿਗ ਬੱਚਿਆਂ ਨੂੰ ਅਗਵਾ ਕਰ ਲਿਆ ਜਿਨ੍ਹਾਂ ਦਾ ਇਸ ਸਾਲ ਅਗਸਤ ਤੋਂ ਹੁਣ ਤੱਕ ਪਤਾ ਨਹੀਂ ਹੈ। ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਉਨ੍ਹਾਂ ਦੀ ਨਾਬਾਲਿਗ ਧੀ ਅਮਰੀਕਾ ਦੀ ਸਥਾਈ ਨਾਗਰਿਕ ਹੈ, ਉਥੇ ਹੀ ਉਨ੍ਹਾਂ ਦਾ ਨਾਬਾਲਿਗ ਪੁੱਤਰ ਅਮਰੀਕੀ ਪਾਸਪੋਰਟ ਧਾਰਕ ਹੈ। ਪਟੀਸ਼ਨ ਦੇ ਅਨੁਸਾਰ ਪਟੀਸ਼ਨਕਰਤਾ ਨੇ ਅਕਤੂਬਰ 2008 ਵਿੱਚ ਚੇਂਨਈ ਵਿੱਚ ਵਿਆਹ ਕੀਤਾ ਸੀ ਅਤੇ ਇੱਕ ਮਹੀਨੇ ਦੇ ਅੰਦਰ ਉਹ ਅਮਰੀਕਾ ਦੇ ਡੈਲਵੇਅਰ ਚਲੇ ਗਏ ਸਨ।  ਇਸ ਵਿੱਚ ਕਿਹਾ ਗਿਆ ਕਿ ਦੋਨਾਂ ਨੇ ਇਸ ਸਾਲ ਮਈ ਵਿੱਚ ਤਲਾਕ ਲੈ ਲਿਆ ਅਤੇ ਅਦਾਲਤ ਵਿੱਚ ਅੰਤਿਮ ਸਾਂਝੇ ਪਾਲਣ-ਪੋਸਣ ਸਮਝੌਤੇ 'ਤੇ ਦਸਤਖ਼ਤ ਕੀਤੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News