ਅਜੇ ਨਹੀਂ ਖੁੱਲ੍ਹਣਗੇ ਮਾਂ ਚਿੰਤਪੂਰਣੀ ਦੇ ਕਪਾਟ, ਕਾਂਗੜਾ ਦੇ ਮੰਦਰਾਂ ਬਾਰੇ ਬੈਠਕ ਕੱਲ

Sunday, Jun 07, 2020 - 02:58 AM (IST)

ਚਿੰਤਪੂਰਣੀ (ਸੁਨੀਲ) : ਜ਼ਿਲ੍ਹਾ ਊਨਾ ਦੇ ਧਾਰਮਿਕ ਥਾਂ ਚਿੰਤਪੂਰਣੀ ਦੇ ਕਪਾਟ ਖੁੱਲ੍ਹਣ 'ਚ ਅਜੇ ਸਮਾਂ ਲੱਗ ਸਕਦਾ ਹੈ। ਇਹ ਗੱਲ ਡੀ. ਸੀ. ਊਨਾ ਸੰਦੀਪ ਕੁਮਾਰ ਨੇ ਕਹੀ। ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਦੇ ਅਗਲੇ ਆਦੇਸ਼ਾਂ ਤੱਕ ਮੰਦਰ ਨਹੀਂ ਖੋਲ੍ਹੇ ਜਾਣਗੇ। ਪੰਜਾਬ ਅਤੇ ਹੋਰ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਹਿਮਾਚਲ 'ਚ ਪ੍ਰਵੇਸ਼ 'ਤੇ ਪਾਬੰਦੀ ਰਹੇਗੀ।
ਦੂਜੇ ਪਾਸੇ, ਮਾਤਾ ਬ੍ਰਜੇਸ਼ਵਰੀ, ਮਾਂ ਚਮੁੰਡਾ, ਮਾਂ ਜਵਾਲਾਜੀ ਸਹਿਤ ਕਾਂਗੜਾ ਜ਼ਿਲ੍ਹੇ ਦੇ ਮੰਦਰਾਂ ਬਾਰੇ ਡੀ. ਸੀ. ਕਾਂਗੜਾ ਰਾਕੇਸ਼ ਕੁਮਾਰ ਪ੍ਰਜਾਪਤੀ ਨੇ ਕਿਹਾ ਕਿ ਜ਼ਿਲ੍ਹੇ 'ਚ ਮੰਦਰਾਂ ਨੂੰ ਖੋਲ੍ਹਣ ਦੇ ਪ੍ਰਬੰਧਾਂ 'ਤੇ ਚਰਚਾ ਲਈ ਸੋਮਵਾਰ ਨੂੰ ਸਬੰਧਿਤ ਅਧਿਕਾਰੀਆਂ ਨਾਲ ਬੈਠਕ ਹੋਵੇਗੀ। ਚਿੰਤਪੂਰਣੀ ਵਪਾਰ ਮੰਡਲ ਅਤੇ ਬਾਰੀਦਾਰ ਸਭਾ ਦੇ ਪ੍ਰਧਾਨ ਰਵਿੰਦਰ ਛਿੰਦਾ ਅਤੇ ਜ਼ਿਆਦਾਤਰ ਪੁਜਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਦਰ ਦੇ ਕਪਾਟ ਨਹੀਂ ਖੋਲ੍ਹਣ 'ਤੇ ਆਪਣੀ ਸਹਿਮਤੀ ਜ਼ਾਹਿਰ ਕੀਤੀ ਹੈ।


Inder Prajapati

Content Editor

Related News