ਪ੍ਰਗਿਆ ਠਾਕੁਰ ਦੀ ‘ਚਾਕੂ’ ਵਾਲੀ ਟਿੱਪਣੀ ’ਤੇ ਹੈਰਾਨੀ ਨਹੀਂ : ਮਹਿਬੂਬਾ

12/28/2022 12:57:51 PM

ਸ਼੍ਰੀਨਗਰ (ਭਾਸ਼ਾ)– ਪੀਪੁਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਦੀ ਸੰਸਦ ਮੈਂਬਰ ਪ੍ਰਗਿਆ ਠਾਕੁਰ ਵੱਲੋਂ ਉਨ੍ਹਾਂ ’ਤੇ ਦਿੱਤੇ ਗਏ ਬਿਆਨ ’ਤੇ ਕੋਈ ਹੈਰਾਨੀ ਨਹੀਂ ਹੋਈ, ਜਿਸ ਵਿਚ ਉਨ੍ਹਾਂ ਕਰਨਾਟਕ ਦੇ ਹਿੰਦੂਆਂ ਨੂੰ ਕਿਸੇ ਹਮਲੇ ਦਾ ਜਵਾਬ ਦੇਣ ਲਈ ਘੱਟ ਤੋਂ ਘੱਟ ਸਬਜ਼ੀ ਕੱਟਣ ਵਾਲੇ ਚਾਕੂ ਦੀ ‘ਧਾਰ ਤੇਜ਼’ ਰੱਖਣ ਦੀ ਸਲਾਹ ਦਿੱਤੀ ਸੀ।

ਕਰਨਾਟਕ ਦੇ ਸ਼ਿਵਮੋਗਾ ਜ਼ਿਲੇ ’ਚ ਹਿੰਦੂ ਜਾਗਰਣ ਵੇਦਿਕੇ ਦੀ ਦੱਖਣੀ ਖੇਤਰੀ ਇਕਾਈ ਦੇ ਸਾਲਾਨਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਭੋਪਾਲ ਤੋਂ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੇ ਐਤਵਾਰ ਨੂੰ ਕਥਿਤ ਤੌਰ ’ਤੇ ਕਿਹਾ ਸੀ ਕਿ ‘ਸਾਡੇ ਘਰਾਂ ’ਚ ਘੁਸਪੈਠ’ ਕਰਨ ਵਾਲਿਆਂ ਨੂੰ ਲੋੜੀਂਦਾ ਜਵਾਬ ਦਿਓ। ਉਨ੍ਹਾਂ ਕਿਹਾ ਸੀ ਕਿ ਆਪਣੇ ਘਰਾਂ ’ਚ ਹਥਿਆਰ ਰੱਖੋ, ਜੇ ਕੁਝ ਨਹੀਂ ਮਿਲਦਾ ਤਾਂ ਘੱਟ ਤੋਂ ਘੱਟ ਸਬਜ਼ੀ ਕੱਟਣ ਵਾਲੇ ਚਾਕੂ ਦੀ ਧਾਰ ਤੇਜ਼ ਰੱਖੋ, ਕਿਸੇ ਨੂੰ ਪਤਾ ਨਹੀਂ ਕਿ ਕਿਹੋ ਜਿਹੀ ਸਥਿਤੀ ਆ ਜਾਵੇ, ਸਾਰਿਆਂ ਨੂੰ ਆਤਮ-ਰੱਖਿਆ ਦਾ ਅਧਿਕਾਰ ਹੈ। ਜੇ ਕੋਈ ਸਾਡੇ ਘਰਾਂ ’ਚ ਘੁਸਪੈਠ ਕਰਦਾ ਹੈ ਅਤੇ ਸਾਡੇ ’ਤੇ ਹਮਲਾ ਕਰਦਾ ਹੈ ਤਾਂ ਬਣਦਾ ਜਵਾਬ ਦੇਣਾ ਸਾਡਾ ਹੱਕ ਹੈ।

ਮਹਿਬੂਬਾ ਮੁਫਤੀ ਨੇ ਕਿਹਾ ਕਿ ਉਹ ਭਾਜਪਾ ਦੀ ਸੰਸਦ ਮੈਂਬਰ ਵੱਲੋਂ ਮੁਸਲਿਮਾਂ ਦੇ ਕਤਲੇਆਮ ਅਤੇ ਆਪਣੇ ਸਮਰਥਕਾਂ ਨੂੰ ਚਾਕੂ ਰੱਖਣ ਦਾ ਸੱਦਾ ਦਿੱਤੇ ਜਾਣ ਤੋਂ ਹੈਰਾਨ ਨਹੀਂ। ਪੀ. ਡੀ. ਪੀ. ਪ੍ਰਧਾਨ ਨੇ ਟਵੀਟ ਕੀਤਾ,‘‘ਕਸ਼ਮੀਰ ’ਚ ਸੱਚਾਈ ਕਹਿਣਾ ਹੀ ਯੂ.ਪੀ. ਏ. (ਗੈਰ-ਕਾਨੂੰਨੀ ਸਰਗਰਮੀ-ਰੋਕੂ ਕਾਨੂੰਨ) ਨੂੰ ਸੱਦਾ ਦਿੰਦਾ ਹੈ, ਜਦੋਂਕਿ ਭਾਰਤ ਸਰਕਾਰ ਉਨ੍ਹਾਂ ਦੇ ਬਿਆਨ ਨੂੰ ਨਜ਼ਰਅੰਦਾਜ਼ ਕਰ ਦੇਵੇਗੀ ਕਿਉਂਕਿ ਉਹ ਉਸ ਦੇ ਲੋਕ ਆਧਾਰ ਦੇ ਅਨੁਕੂਲ ਹੈ।’’


Rakesh

Content Editor

Related News