''ਇਹ ਹਵਾਈ ਅੱਡਾ ਨਹੀਂ, ਬਲਕਿ...'', ਨਾਰਵੇ ਦੇ ਨੇਤਾ ਓਡੀਸ਼ਾ ਦੇ ਇਸ ਰੇਲਵੇ ਸਟੇਸ਼ਨ ਦੇ ਹੋਏ ਮੁਰੀਦ

Thursday, Jan 02, 2025 - 02:38 PM (IST)

''ਇਹ ਹਵਾਈ ਅੱਡਾ ਨਹੀਂ, ਬਲਕਿ...'', ਨਾਰਵੇ ਦੇ ਨੇਤਾ ਓਡੀਸ਼ਾ ਦੇ ਇਸ ਰੇਲਵੇ ਸਟੇਸ਼ਨ ਦੇ ਹੋਏ ਮੁਰੀਦ

ਵੈੱਬ ਡੈਸਕ : ਨਾਰਵੇ ਦੇ ਇਕ ਨੇਤਾ ਨੇ ਹਾਲ ਹੀ 'ਚ ਕਟਕ ਰੇਲਵੇ ਸਟੇਸ਼ਨ ਦੀ ਤਾਰੀਫ ਕਰਦੇ ਹੋਏ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਭਾਰਤੀ ਰੇਲਵੇ ਦੀ ਵਧਦੀ ਗੁਣਵੱਤਾ ਬਾਰੇ ਉਨ੍ਹਾਂ ਕਿਹਾ ਕਿ ਰੇਲਵੇ ਦਿਨ-ਬ-ਦਿਨ ਸੁਧਾਰ ਕਰ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਭਾਰਤੀ ਰੇਲਵੇ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਕਟਕ ਸਟੇਸ਼ਨ ਇਸ ਦੀ ਵੱਡੀ ਉਦਾਹਰਣ ਹੈ।

ਕਟਕ ਰੇਲਵੇ ਸਟੇਸ਼ਨ ਦਾ ਵਿਕਾਸ
ਇਸ ਵੀਡੀਓ ਨੂੰ ਨਾਰਵੇ ਦੇ ਸਾਬਕਾ ਵਾਤਾਵਰਣ ਮੰਤਰੀ ਏਰਿਕ ਸੋਲਹੇਮ ਨੇ ਸਾਂਝਾ ਕੀਤਾ ਹੈ। ਸੋਲਹੇਮ ਨੇ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ (ਪਹਿਲਾਂ ਟਵਿੱਟਰ) 'ਤੇ ਇੰਡੀਅਨ ਟੈਕ ਐਂਡ ਇੰਫਰਾ ਹੈਂਡਲ ਨਾਲ ਪੋਸਟ ਕੀਤਾ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਇਹ ਸਟੇਸ਼ਨ ਏਅਰਪੋਰਟ ਵਰਗਾ ਲੱਗ ਰਿਹਾ ਹੈ, ਜੋ ਹਾਲ ਹੀ 'ਚ ਖੁੱਲ੍ਹਿਆ ਹੈ। ਵੀਡੀਓ 'ਚ ਲਿਖਿਆ ਗਿਆ, "ਇਹ ਕੋਈ ਏਅਰਪੋਰਟ ਨਹੀਂ ਹੈ, ਸਗੋਂ ਹਾਲ ਹੀ 'ਚ ਖੋਲ੍ਹਿਆ ਗਿਆ ਕਟਕ ਰੇਲਵੇ ਸਟੇਸ਼ਨ ਹੈ। ਇਕ ਸਾਲ ਬਾਅਦ ਇਸ ਸਟੇਸ਼ਨ ਦੀ ਹਾਲਤ ਸਾਡੇ ਭਵਿੱਖ ਦਾ ਫੈਸਲਾ ਕਰੇਗੀ, ਇਸ ਲਈ ਸਾਨੂੰ ਇਸ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨੀ ਚਾਹੀਦੀ ਹੈ।" ਸੋਲਹੇਮ ਨਾਰਵੇਜਿਅਨ ਗਰੇਮ ਪਾਰਟੀ ਦਾ ਮੈਂਬਰ ਹੈ ਅਤੇ 2005 ਤੋਂ 2012 ਤੱਕ ਵਾਤਾਵਰਣ ਅਤੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਸੀ। ਇਸ ਦੇ ਨਾਲ ਹੀ ਉਹ ਸੰਯੁਕਤ ਰਾਸ਼ਟਰ ਵਿੱਚ ਵੀ ਕੰਮ ਕਰ ਚੁੱਕੇ ਹਨ।

ਕਟਕ ਰੇਲਵੇ ਸਟੇਸ਼ਨ ਦਾ ਉਦਘਾਟਨ ਕਦੋਂ ਹੋਇਆ?
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦਸੰਬਰ 2023 ਵਿੱਚ ਕਟਕ ਰੇਲਵੇ ਸਟੇਸ਼ਨ ਦੇ ਪੂਰਬੀ ਹਿੱਸੇ ਦਾ ਉਦਘਾਟਨ ਕੀਤਾ ਸੀ। ਇਸ ਹਿੱਸੇ ਨੂੰ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਸਟੇਸ਼ਨ ਨੂੰ ਹੁਣ "ਅੰਮ੍ਰਿਤ ਸਟੇਸ਼ਨ ਸਕੀਮ" ਤਹਿਤ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਕਟਕ ਰੇਲਵੇ ਸਟੇਸ਼ਨ ਦੇ ਇਸ ਨਵੇਂ ਹਿੱਸੇ ਵਿੱਚ ਏਅਰਕੰਡੀਸ਼ਨਡ ਕਮਰੇ, 2100 ਵਰਗ ਫੁੱਟ ਫੂਡ ਕੋਰਟ, ਆਧੁਨਿਕ ਟਾਇਲਟ, ਟਿਕਟ ਕਾਊਂਟਰ, ਯਾਤਰੀ ਵੇਟਿੰਗ ਰੂਮ, ਐਸਕੇਲੇਟਰ ਅਤੇ ਲਿਫਟਾਂ ਵਰਗੀਆਂ ਸਹੂਲਤਾਂ ਹਨ।

ਓਡੀਸ਼ਾ 'ਚ ਰੇਲਵੇ ਦੇ ਵਿਕਾਸ 'ਤੇ ਜ਼ੋਰ
ਉਦਘਾਟਨ ਮੌਕੇ ਰੇਲ ਮੰਤਰੀ ਨੇ ਇਹ ਵੀ ਕਿਹਾ ਕਿ ਹਾਵੜਾ-ਚੇਨਈ ਮਾਰਗ ਨੂੰ ਚਾਰ-ਟਰੈਕ ਬਣਾਇਆ ਜਾਵੇਗਾ, ਜਿਸ ਨਾਲ ਯਾਤਰੀਆਂ ਨੂੰ ਵਧੇਰੇ ਸਹੂਲਤ ਮਿਲੇਗੀ। ਕਟਕ ਸਟੇਸ਼ਨ ਦੇ ਇਸ ਹਿੱਸੇ ਦੇ ਵਿਕਾਸ 'ਤੇ 14.63 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਇਸ ਨੂੰ 21,270 ਵਰਗ ਫੁੱਟ ਦੇ ਖੇਤਰ ਵਿੱਚ ਵਿਕਸਤ ਕੀਤਾ ਗਿਆ ਹੈ। ਮੰਤਰੀ ਨੇ ਇਹ ਵੀ ਦੱਸਿਆ ਕਿ ਰੇਲਵੇ ਮੰਤਰਾਲੇ ਨੇ ਓਡੀਸ਼ਾ ਲਈ 73,000 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ। ਨਾਲ ਹੀ, ਨਰਿੰਦਰ ਮੋਦੀ ਸਰਕਾਰ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਓਡੀਸ਼ਾ ਲਈ 20,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ।

ਅੰਮ੍ਰਿਤ ਸਟੇਸ਼ਨ ਸਕੀਮ ਅਧੀਨ ਮੁਕੰਮਲ ਵਿਕਾਸ
ਕਟਕ ਰੇਲਵੇ ਸਟੇਸ਼ਨ ਦਾ ਇਹ ਵਿਕਾਸ "ਅੰਮ੍ਰਿਤ ਸਟੇਸ਼ਨ ਸਕੀਮ" ਦੇ ਤਹਿਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪੂਰੇ ਸਟੇਸ਼ਨ ਨੂੰ 3-3 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਜਾਵੇਗਾ। ਇਸ ਯੋਜਨਾ ਦਾ ਉਦੇਸ਼ ਭਾਰਤੀ ਰੇਲਵੇ ਦੇ ਸਟੇਸ਼ਨਾਂ ਨੂੰ ਆਧੁਨਿਕ ਅਤੇ ਯਾਤਰੀ ਅਨੁਕੂਲ ਬਣਾਉਣਾ ਹੈ।


author

Baljit Singh

Content Editor

Related News