ਅਗਲੇ 3-4 ਦਿਨਾਂ ''ਚ ਉੱਤਰੀ ਪੱਛਮੀ ਭਾਰਤ ਦੇ ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ

Monday, Jun 26, 2017 - 11:57 PM (IST)

ਨਵੀਂ ਦਿੱਲੀ— ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ-ਚਾਰ ਦਿਨਾਂ 'ਚ ਮਾਨਸੂਨ ਕਾਫੀ ਤੇਜ਼ੀ ਨਾਲ ਆਵੇਗਾ ਅਤੇ ਉੱਤਰੀ ਭਾਰਤ ਦੇ ਕਈ ਇਲਾਕਿਆਂ ਨੂੰ ਬਾਰਿਸ਼ ਨਾਲ ਠੰਡਾ ਕਰ ਦੇਵੇਗਾ। ਮਾਨਸੂਨ ਦੇ ਤੇਜ਼ੀ ਨਾਲ ਆਉਣ ਦਾ ਕਾਰਨ ਉੜੀਸਾ ਨੇੜੇ ਸਮੰਦਰ 'ਚ ਇਕ ਸਾਇਕਲੋਨਿਕ ਸਰਕੁਲੇਸ਼ਨ ਦੇ ਬਨਣ ਨੂੰ ਦੱਸਿਆ ਜਾ ਰਿਹਾ ਹੈ।
ਮੌਸਮ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਅਗਲੇ 4 ਦਿਨਾਂ ਤਕ ਉੱਤਰਾਖੰਡ 'ਚ ਕੁਮਾਊ ਅਤੇ ਗਢਵਾਲ ਦੋਹਾਂ ਹੀ ਇਲਾਕਿਆਂ 'ਚ ਬਾਰਿਸ਼ ਰਿਕਾਰਡ ਕੀਤੀ ਜਾਵੇਗੀ। ਭਾਰੀ ਬਾਰਿਸ਼ ਦੀ ਸੰਭਾਵਾਨ ਦੇ ਚੱਲਦੇ ਸਥਾਨਕ ਪ੍ਰਸ਼ਾਸਨ ਨੂੰ ਸਾਵਧਾਨ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਲੋਕਾਂ ਨੂੰ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਇਥੇ ਜੰਮੂ ਇਲਾਕੇ 'ਚ ਅਗਲੇ 3 ਦਿਨਾਂ 'ਚ ਕੁਝ ਥਾਂਵਾਂ 'ਤੇ ਭਾਰੀ ਬਾਰਿਸ਼ ਹੋ ਸਕਦੀ ਹੈ। ਜਿਸ ਨਾਲ ਲੋਕਾਂ ਨੂੰ ਤੇਜ਼ ਗਰਮੀ ਤੋਂ ਰਾਹਤ ਮਿਲੇਗੀ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ 'ਚ 6 ਤੋਂ 7 ਸੈਂਟੀਮੀਟਰ ਦੀ ਬਾਰਿਸ਼ ਰਿਕਾਰਡ ਕੀਤੀ ਜਾਵੇਗੀ।


Related News