ਉੱਤਰੀ ਕਸ਼ਮੀਰ ''ਚ ਟਲਿਆ ਵੱਡਾ ਹਾਦਸਾ, ਸ਼ਕਤੀਸ਼ਾਲੀ ਵਿਸਫੋਟਕ ਬਰਾਮਦ

09/07/2020 1:18:13 PM

ਸ਼੍ਰੀਨਗਰ- ਸੁਰੱਖਿਆ ਦਸਤਿਆਂ ਨੇ ਸੋਮਵਾਰ ਨੂੰ ਉੱਤਰੀ ਕਸ਼ਮੀਰ 'ਚ ਸੋਪੋਰ-ਕੁਪਵਾੜਾ ਮਾਰਗ 'ਤੇ ਰੱਖੇ ਗਏ ਸ਼ਕਤੀਸ਼ਾਲੀ ਵਿਸਫੋਟਕ ਦਾ ਸਮੇਂ ਰਹਿੰਦੇ ਪਤਾ ਲਗਾ ਕੇ ਉਸ ਨੂੰ ਨਕਾਰਾ ਕਰ ਦਿੱਤਾ, ਜਿਸ ਨਾਲ ਇਕ ਵੱਡਾ ਹਾਦਸਾ ਟਲ ਗਿਆ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਵੇਰ ਦੇ ਸਮੇਂ ਸੁਰੱਖਿਆ ਦਸਤਿਾਂ ਦੇ ਗਸ਼ਤੀ ਦਲ ਨੇ ਅਰਮਪੋਰਾ ਦਰਗੁਮੁੱਲਾ ਨੇੜੇ ਕੁਝ ਸ਼ੱਕੀ ਵਸਤੂਆਂ ਦੇਖੀਆਂ। 

ਸੁਰੱਖਿਆ ਦਸਤਿਆਂ ਨੇ ਤੁਰੰਤ ਇਸ ਰੁਝੇ ਮਾਰਗ 'ਤੇ ਦੋਹਾਂ ਪਾਸਿਓਂ ਆਵਾਜਾਈ ਰੋਕ ਦਿੱਤੀ ਅਤੇ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਉੱਥੋਂ ਦੇ ਲੋਕਾਂ ਨੂੰ ਸੁਰੱਖਿਅਤ ਸਥਾਨ 'ਤੇ ਜਾਣ ਲਈ ਕਿਹਾ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਬੰਬ ਨਕਾਰਾ ਦਸਤੇ ਨੇ ਬਿਨਾਂ ਕਿਸੇ ਨੁਕਸਾਨ ਦੇ ਵਿਸਫੋਟਕ ਨੂੰ ਨਕਾਰਾ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਵਿਸਫੋਟਕ ਦਾ ਸਮੇਂ ਰਹਿੰਦੇ ਪਤਾ ਲੱਗਣ ਅਤੇ ਇਸ ਨੂੰ ਨਕਾਰਾ ਕਰ ਦਿੱਤੇ ਜਾਣ ਕਾਰਨ ਇਕ ਵੱਡਾ ਹਾਦਸਾ ਟਲ ਗਿਆ, ਨਹੀਂ ਤਾਂ ਜਾਨ-ਮਾਲ ਨੂੰ ਕਾਫ਼ੀ ਨੁਕਸਾਨ ਪਹੁੰਚ ਸਕਦਾ ਸੀ।


DIsha

Content Editor

Related News