ਉੱਤਰ ਭਾਰਤ ਦਾ ਧੁੰਦ ਕਾਰਨ ਬੁਰਾ ਹਾਲ, 50 ਤੋਂ ਜ਼ਿਆਦਾ ਟਰੇਨਾਂ ਲੇਟ

Friday, Nov 15, 2024 - 12:22 PM (IST)

ਉੱਤਰ ਭਾਰਤ ਦਾ ਧੁੰਦ ਕਾਰਨ ਬੁਰਾ ਹਾਲ, 50 ਤੋਂ ਜ਼ਿਆਦਾ ਟਰੇਨਾਂ ਲੇਟ

ਨਵੀਂ ਦਿੱਲੀ- ਪਿਛਲੇ ਦੋ ਦਿਨਾਂ ਤੋਂ ਪੂਰਾ ਉੱਤਰ ਭਾਰਤ ਧੁੰਦ ਦੀ ਸਫੈਦ ਚਾਦਰ ਨਾਲ ਲਿਪਟਿਆ ਹੋਇਆ ਹੈ। ਸਰਦੀਆਂ ਦੇ ਨਾਲ ਹੀ ਧੁੰਦ ਨਾਲ ਬੁਰਾ ਹਾਲ ਹੈ। ਧੁੰਦਲੀ ਧੁੰਦ ਕੁਝ ਇਸ ਕਦਰ ਹੈ ਕਿ ਆਵਾਜਾਈ 'ਚ ਖ਼ਾਸ ਪਰੇਸ਼ਾਨੀ ਹੋ ਰਹੀ ਹੈ। ਉੱਤਰ ਭਾਰਤ ਦੇ ਕਈ ਸ਼ਹਿਰ ਧੁੰਦ ਦੀ ਲਪੇਟ ਵਿਚ ਹਨ। ਸਵੇਰੇ 9 ਵਜੇ ਵੀ ਹਾਲਾਤ ਕੁਝ ਅਜਿਹੇ ਹਨ ਕਿ ਕੁਝ ਵੀ ਠੀਕ ਤਰ੍ਹਾਂ ਨਾਲ ਨਜ਼ਰ ਨਹੀਂ ਆ ਰਿਹਾ। ਇਸ ਦਾ ਅਸਰ ਟਰੇਨਾਂ ਅਤੇ ਫਲਾਈਟਾਂ 'ਤੇ ਵੀ ਪਿਆ।

ਧੁੰਦ ਦੀ ਵਜ੍ਹਾ ਕਰ ਕੇ ਟਰੇਨਾਂ, ਫਲਾਈਟ ਲੇਟ

ਲਖਨਊ, ਚੰਡੀਗੜ੍ਹ ਆਉਣ ਵਾਲੀਆਂ ਫਲਾਈਟਾਂ ਨੂੰ ਧੁੰਦ ਦੇ ਵਜ੍ਹਾ ਕਰ ਕੇ ਜੈਪੁਰ ਡਾਇਵਰਟ ਕਰ ਦਿੱਤਾ ਗਿਆ। ਅੰਮ੍ਰਿਤਸਰ, ਚੰਡੀਗੜ੍ਹ ਅਤੇ ਦਿੱਲੀ ਦੀਆਂ ਕਈ ਫਲਾਈਟਾਂ ਲੇਟ ਹੋ ਗਈਆਂ ਹਨ। ਟਰੇਨਾਂ ਦਾ ਵੀ ਹਾਲ ਕੁਝ ਅਜਿਹਾ ਹੀ ਹੈ। ਦਿੱਲੀ ਦੇ ਵੱਖ-ਵੱਖ ਸਟੇਸ਼ਨਾਂ 'ਤੇ ਟਰੇਨਾਂ ਵਿਚ ਦੇਰੀ ਹੋ ਰਹੀ ਹੈ। ਅੱਜ ਦਿੱਲੀ ਆਉਣ ਵਾਲੀਆਂ 30 ਤੋਂ ਜ਼ਿਆਦਾ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਦਿੱਲੀ-NCR ਦੀਆਂ 50 ਤੋਂ ਜ਼ਿਆਦਾ ਟਰੇਨਾਂ 'ਤੇ ਧੁੰਦ ਦਾ ਅਸਰ ਵੇਖਿਆ ਜਾ ਰਿਹਾ ਹੈ।

50 ਤੋਂ ਜ਼ਿਆਦਾ ਟਰੇਨਾਂ 'ਤੇ ਧੁੰਦ ਦਾ ਅਸਰ

ਨਵੀਂ ਦਿੱਲੀ ਆਉਣ-ਜਾਣ ਵਾਲੀਆਂ 30 ਤੋਂ ਜ਼ਿਆਦਾ ਟਰੇਨਾਂ ਆਪਣੇ ਸਮੇਂ ਤੋਂ ਕਾਫੀ ਦੇਰੀ ਨਾਲ ਚੱਲ ਰਹੀਆਂ ਹਨ। ਆਨੰਦ ਵਿਹਾਰ ਆਉਣ ਵਾਲੀਆਂ 10 ਟਰੇਨਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ। NCR ਵਿਚ 50 ਤੋਂ ਜ਼ਿਆਦਾ ਟਰੇਨਾਂ 'ਤੇ ਧੁੰਦ ਦਾ ਅਸਰ ਵੇਖਿਆ ਜਾ ਰਿਹਾ ਹੈ, ਇਹ ਸਾਰੀਆਂ ਟਰੇਨਾਂ ਲੇਟ ਚੱਲ ਰਹੀਆਂ ਹਨ। ਜ਼ਿਆਦਾਤਰ ਥਾਵਾਂ 'ਤੇ ਵਿਜ਼ੀਬਿਲਟੀ ਬਹੁਤ ਘੱਟ ਹੈ।


author

Tanu

Content Editor

Related News