ਉੱਤਰ-ਪੂਰਬੀ ਭਾਰਤ ’ਚ ਕੈਂਸਰ ਦੀ ਦਰ ਸਭ ਤੋਂ ਵੱਧ
Wednesday, Sep 03, 2025 - 12:40 AM (IST)

ਨਵੀਂ ਦਿੱਲੀ, (ਭਾਸ਼ਾ)- ਉੱਤਰ-ਪੂਰਬੀ ਭਾਰਤ ’ਚ ਕੈਂਸਰ ਦੀ ਦਰ ਦੇਸ਼ ’ਚ ਸਭ ਤੋਂ ਵੱਧ ਹੈ। ਆਈਜ਼ੋਲ, ਪੂਰਬੀ ਖਾਸੀ ਪਹਾੜੀਆਂ, ਪਾਪੁਮ ਪਾਰੇ, ਕਾਮਰੂਪ ਅਰਬਨ ਤੇ ਮਿਜ਼ੋਰਮ ’ਚ 2015 ਤੇ 2019 ਦਰਮਿਆਨ ਲਗਾਤਾਰ ਸਭ ਤੋਂ ਵੱਧ ਕੈਂਸਰ ਦਰਾਂ ਦਰਜ ਕੀਤੀਆਂ ਗਈਆਂ ਹਨ। ਇਹ ਦਾਅਵਾ ਇਕ ਅਧਿਐਨ ’ਚ ਕੀਤਾ ਗਿਆ ਹੈ।
ਅਧਿਐਨ ਅਨੁਸਾਰ 1 ਜਨਵਰੀ, 2015 ਤੋਂ 31 ਦਸੰਬਰ, 2019 ਦਰਮਿਆਨ ਦੇਸ਼ ਦੇ 43 ਪੀ. ਬੀ. ਸੀ. ਆਰ. ’ਚ 7.08 ਲੱਖ ਕੈਂਸਰ ਦੇ ਮਾਮਲੇ ਸਾਹਮਣੇ ਅਾਏ ਤੇ 2.06 ਲੱਖ ਮੌਤਾਂ ਦਰਜ ਕੀਤੀਆਂ ਗਈਆਂ।