ਉਤਰੀ ਦਿੱਲੀ ਨਗਰ ਨਿਗਮ ਕਰ ਰਿਹੈ ਨਵੇਂ ਟੈਕਸ ਲਗਾਉਣ ਦੀ ਤਿਆਰੀ

Wednesday, Nov 29, 2017 - 01:28 AM (IST)

ਨਵੀਂ ਦਿੱਲੀ— ਉਤਰੀ ਦਿੱਲੀ ਨਗਰ ਨਿਗਮ ਘਾਟੇ ਤੋਂ ਉਬਰਨ ਲਈ ਨਵੇਂ ਟੈਕਸਾਂ ਦਾ ਐਲਾਨ ਕਰ ਸਕਦੀ ਹੈ।  ਦੱਸ ਦਈਏ ਕਿ ਉਤਰੀ ਦਿੱਲੀ ਨਗਰ ਨਿਗਮ ਫਿਲਹਾਲ ਪੈਸੇ ਦੇ ਸਕੰਟ 'ਚੋ ਲੰਘ ਰਹੀ ਹੈ, ਜਿੱਥੇ ਆਮਦਨ ਘੱਟ ਜਦਕਿ ਖਰਚਾ ਜ਼ਿਆਦਾ ਹੈ, ਜਿਹੜੇ ਵੀ ਪੈਸੇ ਐੱਮ. ਸੀ. ਡੀ. ਨੂੰ ਦਿੱਲੀ ਸਰਕਾਰ ਤੋਂ ਅਤੇ ਖੁਦ ਦੀ ਕਮਾਈ ਨਾਲ ਮਿਲਦੇ ਹਨ, ਉਹ ਸਿਰਫ ਤਨਖਾਹ ਦੇਣ 'ਚ ਹੀ ਨਿਕਲ ਜਾਂਦੇ ਹਨ। ਇਸ ਲਈ ਹੁਣ ਨਵੇਂ ਟੈਕਸ ਲਾਕਰ ਨਾਰਥ ਐੱਮ. ਸੀ. ਡੀ. ਆਪਣੀ ਆਮਦਨ ਵਧਾ ਸਕਦੀ ਹੈ।
ਫਿਲਹਾਲ ਐੱਮ. ਸੀ. ਡੀ. ਕੋਲ ਤਿੰਨ ਹੀ ਰਸਤੇ ਹਨ, ਪਹਿਲਾ ਉਹ ਆਪਣੀ ਸਾਰੀ ਪ੍ਰਾਪਰਟੀ 'ਤੇ ਬਿਲਡਿੰਗ ਬਣਾ ਕੇ ਉਸ ਨੂੰ ਰੇਟ 'ਤੇ ਦੇਣ ਪਰ ਉਸ ਲਈ ਸਮਾਂ ਜ਼ਿਆਦਾ ਲੱਗੇਗਾ। ਦੂਜਾ ਰਸਤਾ ਇਹ ਹੈ ਕਿ ਉਹ ਸਿੱਧਾ ਕੇਂਦਰ ਸਰਕਾਰ ਤੋਂ ਪੈਸੇ ਲੈਣ, ਜੋ ਕਿ ਫਿਲਹਾਲ ਮੁਮਕਿਨ ਨਹੀਂ ਹੈ। ਤੀਜਾ ਰਸਤਾ ਟੈਕਸ ਲਗਾਕੇ ਮਾਲੀ ਹਾਲਤ ਸੁਧਾਰਨ ਦੀ ਹੈ। ਉਤਰੀ ਦਿੱਲੀ ਨਗਰ ਨਿਗਮ ਦਾ ਬਜਟ ਦਸੰਬਰ ਦੇ ਪਹਿਲੇ ਹਫਤੇ 'ਚ ਆ ਸਕਦਾ ਹੈ।


Related News