ਕੌਣ ਹਨ UK ਦੇ ਸੰਸਦ ਮੈਂਬਰ ਕਨਿਸ਼ਕ ਨਾਰਾਇਣ, ਭਾਰਤ ਨਾਲ ਹੈ ਸਪੈਸ਼ਲ ਕਨੈਕਸ਼ਨ
Saturday, Jul 06, 2024 - 04:42 PM (IST)
ਮੁਜ਼ੱਫਰਪੁਰ (ਏਜੰਸੀ)- ਬ੍ਰਿਟੇਨ ਦੀਆਂ ਆਮ ਚੋਣਾਂ 'ਚ ਲੇਬਰ ਪਾਰਟੀ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਲੇਬਰ ਪਾਰਟੀ ਨੇ ਕੰਜ਼ਰਵੇਟਿਵ ਪਾਰਟੀ ਨੂੰ 14 ਸਾਲਾਂ ਬਾਅਦ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਲੇਬਰ ਪਾਰਟੀ ਦੀ ਇਸ ਜਿੱਤ ਤੋਂ ਬਾਅਦ ਹੁਣ ਬ੍ਰਿਟੇਨ 'ਚ ਇਕ ਹੋਰ ਨਾਂ ਦੀ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ। ਉਹ ਨਾਮ ਕਨਿਸ਼ਕ ਨਰਾਇਣ ਹੈ। ਕਨਿਸ਼ਕ ਨਰਾਇਣ ਵੇਲਜ਼ ਤੋਂ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਹਨ। ਕਨਿਸ਼ਕ ਘੱਟ ਗਿਣਤੀ ਜਾਤੀ ਪਿਛੋਕੜ ਤੋਂ ਆਉਂਦਾ ਹੈ। ਉਹ ਵੇਲਜ਼ ਤੋਂ ਘੱਟ ਗਿਣਤੀ ਜਾਤੀ ਪਿਛੋਕੜ ਤੋਂ ਚੁਣੇ ਜਾਣ ਵਾਲੇ ਪਹਿਲੇ ਸੰਸਦ ਮੈਂਬਰ ਹਨ। ਕਨਿਸ਼ਕ ਨਾਰਾਇਣ ਦਾ ਜਨਮ ਬਿਹਾਰ ਦੇ ਮੁਜ਼ੱਫਰਪੁਰ 'ਚ ਹੋਇਆ ਸੀ। ਰਾਜਨੀਤੀ 'ਚ ਆਉਣ ਤੋਂ ਪਹਿਲਾਂ ਨਾਰਾਇਣ ਗਵਰਨਮੈਂਟ ਐਡਵਾਈਜਿੰਗ ਮੰਤਰਾਲਾ 'ਚ ਕੰਮ ਕਰਦੇ ਸਨ। ਇੱਥੇ ਰਹਿੰਦਿਆਂ ਉਹ ਪਬਲਿਕ ਪਾਲਿਸੀ 'ਤੇ ਕੰਮ ਕਰਦੇ ਸਨ। ਕਨਿਸ਼ਕ ਨਰਾਇਣ ਨੇ ਯੂਰਪ ਅਤੇ ਅਮਰੀਕਾ 'ਚ ਵੀ ਕਈ ਨੌਕਰੀਆਂ ਕੀਤੀਆਂ ਹਨ। ਕੋਰੋਨਾ ਦੌਰਾਨ ਲਾਕਡਾਊਨ ਲੱਗਾ ਤਾਂ ਉਨ੍ਹਾਂ ਨੇ ਰਾਸ਼ਟਰੀ ਪੱਧਰ 'ਤੇ ਮੁਹਿੰਮ ਵੀ ਚਲਾਈ ਸੀ। ਜਿਸ 'ਚ ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਦੀ ਮਦਦ ਕੀਤੀ ਸੀ।
ਕਨਿਸ਼ਕ ਨਾਰਾਇਣ ਨੇ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਆਰਥਿਕ ਸਲਾਹਕਾਰ ਵਜੋਂ ਵੀ ਕੰਮ ਕੀਤਾ ਹੈ। ਕਨਿਸ਼ਕ ਨੇ ਆਕਸਫੋਰਡ ਅਤੇ ਸਟੈਨਫੋਰਡ ਯੂਨੀਵਰਸਿਟੀਆਂ ਤੋਂ ਫਿਲਾਸਫੀ, ਰਾਜਨੀਤੀ ਅਤੇ ਅਰਥ ਸ਼ਾਸਤਰ ਦੇ ਨਾਲ-ਨਾਲ ਵਪਾਰ 'ਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ। ਉਹ ਸਿਵਲ ਸਰਵਿਸ 'ਚ ਵੀ ਰਹਿ ਚੁੱਕੇ ਹਨ। ਕਨਿਸ਼ਕ ਨਾਰਾਇਣ ਦੀ ਜਿੱਤ ਨਾਲ ਪੂਰਾ ਪਰਿਵਾਰ ਉਤਸ਼ਾਹਤ ਹੈ। ਜੇਕਰ ਕਨਿਸ਼ਕ ਨਾਰਾਇਣ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪਿਤਾ ਦਾ ਨਾਮ ਸੰਤੋਸ਼ ਕੁਮਾਰ ਅਤੇ ਮਾਤਾ ਦਾ ਨਾਮ ਚੇਤਨਾ ਸਿੰਘਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e