ਪੁਰਸ਼ ਡਾਕਟਰ ਨੇ ਕਰਵਾਈ ਜਨਾਨੀ ਦੀ ਨਾਰਮਲ ਡਿਲਿਵਰੀ, ਮਚਿਆ ਬਵਾਲ
Friday, Oct 09, 2020 - 04:22 PM (IST)
ਸ਼ਾਹਜਹਾਂਪੁਰ—ਉੱਤਰ ਪ੍ਰਦੇਸ਼ ਸ਼ਾਹਜਹਾਂਪੁਰ 'ਚ ਉਸ ਸਮੇਂ ਹੜਕੰਪ ਮਚਿਆ ਜਦੋਂ ਇਕ ਪੁਰਸ਼ ਡਾਕਟਰ ਵੱਲੋਂ ਜਨਾਨੀ ਦੀ ਨਾਰਮਲ ਡਿਲਿਵਰੀ ਕਰਵਾਈ ਗਈ। ਡਾਕਟਰ ਦੇ ਇਸ ਕੰਮ ਨੂੰ ਲੈ ਕੇ ਆਸ਼ਾ ਵਰਕਰਾਂ ਨੇ ਵੀਰਵਾਰ ਸ਼ਾਮ ਨੂੰ ਜਮ੍ਹ ਕੇ ਹੰਗਾਮਾ ਕੀਤਾ। ਆਸ਼ਾ ਵਰਕਰਾਂ ਦਾ ਦੋਸ਼ ਹੈ ਕਿ ਮਹਿਲਾ ਡਾਕਟਰ ਹੋਣ ਦੇ ਬਾਵਜੂਦ ਜਨਾਨੀਆਂ ਦੀ ਡਿਲਿਵਰੀ ਪੁਰਸ਼ ਡਾਕਟਰ ਕਰਵਾ ਰਹੇ ਹਨ। ਉੱਧਰ ਪੁਰਸ਼ ਡਾਕਟਰ ਵੱਲੋਂ ਮਹਿਲਾ ਦੀ ਨਾਰਮਲ ਡਿਲਿਵਰੀ ਕਰਵਾਉਂਦੇ ਹੋਏ ਕਿਸੇ ਨੇ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਮੈਡੀਕਲ ਕਾਲਜ ਪ੍ਰਸ਼ਾਸਨ ਕਾਰਵਾਈ ਦੀ ਥਾਂ ਆਸ਼ਾ ਵਰਕਰਾਂ ਦੇ ਦੋਸ਼ ਤੋਂ ਆਪਣਾ ਪੱਲਾ ਝਾੜ ਰਿਹਾ ਹੈ।
ਆਸ਼ਾ ਵਰਕਰਾਂ ਦਾ ਦੋਸ਼ ਹੈ ਕਿ ਬੁੱਧਵਾਰ ਨੂੰ ਇਕ ਗਰਭਵਤੀ ਜਨਾਨੀ ਦੀ ਨਾਰਮਲ ਡਿਲਿਵਰੀ ਕਰਨ ਪੁਰਸ਼ ਡਾਕਟਰ ਪਹੁੰਚ ਗਿਆ। ਇਹੀਂ ਨਹੀਂ ਡਾਕਟਰ ਪੰਕਜ ਨੇ ਡਿਲਿਵਰੀ ਰੂਮ 'ਚ ਮੌਜੂਦ ਲੇਡੀ ਡਾਕਟਰ ਨੂੰ ਹੱਥ ਤੱਕ ਨਹੀਂ ਲਗਾਉਣ ਦਿੱਤਾ ਅਤੇ ਗਰਭਵਤੀ ਜਨਾਨੀ ਦੀ ਖ਼ੁਦ ਨਾਰਮਲ ਡਿਲਿਵਰੀ ਕਰਵਾਈ। ਆਸ਼ਾ ਵਰਕਰਾਂ ਨੇ ਜਦੋਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਸ ਪੁਰਸ਼ ਡਾਕਟਰ ਨੇ ਗਲਤ ਵਿਵਹਾਰ ਕਰਦੇ ਹੋਏ ਉਨ੍ਹਾਂ ਨੂੰ ਵਾਰਡ ਤੋਂ ਬਾਹਰ ਕੱਢ ਦਿੱਤਾ। ਗਰਭਵਤੀ ਦੇ ਪਰਿਵਾਰ ਵਾਲੇ ਵੀ ਡਾਕਟਰ ਦੇ ਇਸ ਕੰਮ ਤੋਂ ਨਾਰਾਜ਼ ਦਿਖੇ।
ਆਸ਼ਾ ਵਰਕਰਾਂ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਚੱਲਦਾ ਰਿਹਾ ਤਾਂ ਕੋਈ ਵੀ ਪਿੰਡ ਵਾਲਾ ਆਪਣੀ ਮਾਂ-ਭੈਣ ਨੂੰ ਆਸ਼ਾ ਵਰਕਰਾਂ ਦੇ ਨਾਲ ਡਿਲਿਵਰੀ ਲਈ ਨਹੀਂ ਭੇਜੇਗਾ। ਇਸ ਮਾਮਲੇ 'ਤੇ ਮੈਡੀਕਲ ਕਾਲਜ ਦੀਆਂ ਪੀ.ਆਰ.ਓ. ਪੂਜਾ ਪਾਂਡੇ ਦਾ ਕਹਿਣਾ ਹੈ ਕਿ ਪੁਰਸ਼ ਡਾਕਟਰ ਜਨਾਨੀ ਦੀ ਡਿਲਿਵਰੀ ਕਰ ਸਕਦਾ ਹੈ। ਉਸ ਦੇ ਕੋਲ ਡਾਕਟਰੀ ਦਾ ਸਰਟੀਫਿਕੇਟ ਹੁੰਦਾ ਹੈ। ਉਨ੍ਹਾਂ ਨੇ ਇਸ ਮਾਮਲੇ ਨੂੰ ਇਕ ਆਮ ਗੱਲ ਕਹਿ ਕੇ ਆਪਣਾ ਪੱਲਾ ਝਾੜ ਲਿਆ।