ਅਦਾਕਾਰਾ ਨੌਰਾ ਫਤੇਹੀ ਨੇ ਕਿਹਾ- ਸ਼ੁਕਰੀਆ ਪ੍ਰਧਾਨ ਮੰਤਰੀ ਜੀ

Monday, Sep 11, 2023 - 11:29 AM (IST)

ਅਦਾਕਾਰਾ ਨੌਰਾ ਫਤੇਹੀ ਨੇ ਕਿਹਾ- ਸ਼ੁਕਰੀਆ ਪ੍ਰਧਾਨ ਮੰਤਰੀ ਜੀ

ਮੁੰਬਈ (ਬਿਊਰੋ) – ਬਾਲੀਵੁੱਡ ਅਦਾਕਾਰਾ ਅਤੇ ਡਾਂਸਰ ਨੌਰਾ ਫਤੇਹੀ ਨੇ ਭੂਚਾਲ ਕਾਰਨ ਪ੍ਰਭਾਵਿਤ ਮੋਰੱਕੋ ਨੂੰ ਮਦਦ ਦੀ ਪੇਸ਼ਕਸ਼ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁਕਰੀਆ ਅਦਾ ਕੀਤਾ ਹੈ। ਹਿੰਦੀ, ਤੇਲਗੂ, ਤਮਿਲ ਅਤੇ ਮਲਿਆਲਮ ਫ਼ਿਲਮਾਂ ਦੇ ਵੱਖ-ਵੱਖ ਗਾਣਿਆਂ ’ਚ ਡਾਂਸ ਕਰ ਚੁੱਕੀ ਮੋਰੱਕੋ ਮੂਲ ਦੀ ਕੈਨੇਡਿਆਈ ਕਲਾਕਾਰ ਫਤੇਹੀ ਨੇ ਪ੍ਰਧਾਨ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਮੁੜ ਹੋਏ ਇਕੱਠੇ, ‘ਜੱਟ ਐਂਡ ਜੂਲੀਅਟ’ ਦੇ ਤੀਜੇ ਭਾਗ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਭਾਰਤ ਇਸ ਮੁਸ਼ਕਿਲ ਸਮੇਂ ’ਚ ਅਫਰੀਕੀ ਦੇਸ਼ ਦੀ ਹਰਸੰਭਵ ਮਦਦ ਕਰੇਗਾ। ਫਤੇਹੀ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘ਸਮਰਥਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੁਹਾਡਾ ਸ਼ੁਕਰੀਆ। ਭਾਰਤ ਉਨ੍ਹਾਂ ਦੇਸ਼ਾਂ ’ਚੋਂ ਇਕ ਹੈ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਭੂਚਾਲ ਕਾਰਨ ਪ੍ਰਭਾਵਿਤ ਮੋਰੱਕੋ ਲਈ ਮਦਦ ਦਾ ਹੱਥ ਅੱਗੇ ਵਧਾਇਆ। ਮੋਰੱਕੋ ਦੇ ਲੋਕ ਬਹੁਤ ਹੀ ਸ਼ੁਕਰਗੁਜ਼ਾਰ ਹਨ, ਜੈ ਹਿੰਦ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News