ਰਾਸ਼ਟਰੀ ਬਾਲ ਪੁਰਸਕਾਰ ਲਈ 15 ਤੱਕ ਨਾਮਜ਼ਦਗੀਆਂ ਮੰਗਣ PM ਮੋਦੀ

Saturday, Sep 07, 2024 - 10:13 PM (IST)

ਰਾਸ਼ਟਰੀ ਬਾਲ ਪੁਰਸਕਾਰ ਲਈ 15 ਤੱਕ ਨਾਮਜ਼ਦਗੀਆਂ ਮੰਗਣ PM ਮੋਦੀ

ਜੈਤੋ (ਰਘੁਨੰਦਨ ਪਰਾਸ਼ਰ) : ਇਸਤਰੀ ਤੇ ਬਾਲ ਵਿਕਾਸ ਮੰਤਰਾਲਾ ਬੱਚਿਆਂ ਦੀ ਊਰਜਾ, ਦ੍ਰਿੜਤਾ, ਸਮਰੱਥਾ, ਉਤਸ਼ਾਹ ਅਤੇ ਜੋਸ਼ ਨੂੰ ਪਛਾਣਨ ਲਈ ਹਰ ਸਾਲ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (ਪੀ.ਐੱਮ.ਆਰ.ਬੀ.ਪੀ.) ਦਾ ਆਯੋਜਨ ਕਰਦਾ ਹੈ। ਇਸ ਪੁਰਸਕਾਰ ਲਈ ਯੋਗ ਹੋਣ ਲਈ, ਬੱਚੇ ਦਾ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ ਅਤੇ ਭਾਰਤ ਵਿੱਚ ਰਹਿੰਦੇ ਹੋਵੇ। ਉਸ ਦੀ ਉਮਰ 18 ਸਾਲ ਤੋਂ ਵੱਧ ਨਹੀਂ (ਬਿਨੈ ਪੱਤਰ/ਨਾਮਜ਼ਦਗੀ ਪ੍ਰਾਪਤ ਕਰਨ ਦੀ ਆਖਰੀ ਮਿਤੀ 'ਤੇ) ਹੋਣੀ ਚਾਹੀਦੀ। ਰਾਸ਼ਟਰੀ ਪੁਰਸਕਾਰ ਪੋਰਟਲ ਯਾਨੀ https://awards.gov.in 'ਤੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2025 ਲਈ ਨਾਮਜ਼ਦਗੀਆਂ ਜਮ੍ਹਾ ਕਰਨ ਦੀ ਆਖਰੀ ਮਿਤੀ 15 ਸਤੰਬਰ 2024 ਹੈ।


author

Inder Prajapati

Content Editor

Related News