ਨੋਕੀਆ ਦੇ ਤਾਮਿਲਨਾਡੂ ਪਲਾਂਟ 'ਚ ਲੱਗਾ ਤਾਲਾ, 42 ਕਾਮੇ ਮਿਲੇ ਕੋਰੋਨਾ ਪਾਜ਼ੇਟਿਵ

Wednesday, May 27, 2020 - 03:45 PM (IST)

ਨੋਕੀਆ ਦੇ ਤਾਮਿਲਨਾਡੂ ਪਲਾਂਟ 'ਚ ਲੱਗਾ ਤਾਲਾ, 42 ਕਾਮੇ ਮਿਲੇ ਕੋਰੋਨਾ ਪਾਜ਼ੇਟਿਵ

ਨਵੀਂ ਦਿੱਲੀ — ਫੋਨ ਨਿਰਮਾਤਾ ਕੰਪਨੀ ਨੋਕੀਆ ਦੇ ਤਾਮਿਲਨਾਡੂ ਸਥਿਤ ਪਲਾਂਟ ਵਿਚ 42 ਕਾਮੇ ਕੋਰੋਨਾ ਪਾਜ਼ੇਟਿਵ ਮਿਲੇ ਹਨ। ਇਸ ਕਾਰਨ ਕੰਪਨੀ ਨੇ ਪਲਾਂਟ ਬੰਦ ਕਰਨ ਦਾ ਫੈਸਲਾ ਲਿਆ ਹੈ। ਨੋਕੀਆ ਕੰਪਨੀ ਨੇ ਅਧਿਕਾਰਤ ਜਾਣਕਾਰੀ ਉਸ ਸਮੇਂ ਦਿੱਤੀ ਹੈ ਜਦੋਂ ਕੰਪਨੀ ਦੇ ਕੁਝ ਕਾਮੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਹਾਲਾਂਕਿ ਕੰਪਨੀ ਨੇ ਅਜੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਕਿੰਨੇ ਕਾਮੇ ਕੋਰੋਨਾ ਸਕਾਰਾਤਮਕ ਹਨ। ਪਰ ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਕਾਰਾਤਮਕ ਮਾਮਲਿਆਂ ਦੀ ਗਿਣਤੀ 42 ਹੈ।

ਜ਼ਿਕਰਯੋਗ ਹੈ ਕਿ ਤਾਲਾਬੰਦੀ 'ਚ ਢਿੱਲ ਤੋਂ ਬਾਅਦ ਕੰਪਨੀ ਨੂੰ ਕੁਝ ਸ਼ਰਤਾਂ ਨਾਲ ਤਾਮਿਲਨਾਡੂ ਪਲਾਂਟ ਵਿਚ ਫਿਰ ਤੋਂ ਕੰਮਕਾਜ ਸ਼ੁਰੂ ਕਰਨ ਦੀ ਆਗਿਆ ਦਿੱਤੀ ਗਈ ਸੀ। ਹੁਣ ਪਾਜ਼ੇਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਨੇ ਪਲਾਂਟ ਬੰਦ ਕਰ ਦਿੱਤਾ ਹੈ। ਦੂਜੇ ਪਾਸੇ ਕੰਪਨੀ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਨ ਦਾ ਦਾਅਵਾ ਕਰ ਰਹੀ ਹੈ। ਨੋਕੀਆ ਦੁਆਰਾ ਦੱਸਿਆ ਗਿਆ ਸੀ ਕਿ ਅਸੀਂ ਸਮਾਜਿਕ ਦੂਰੀ ਬਣਾਈ ਰੱਖਣ ਲਈ ਬਹੁਤ ਸਾਰੇ ਉਪਾਅ ਅਤੇ ਤਬਦੀਲੀਆਂ ਲਾਗੂ ਕੀਤੀਆਂ ਹਨ। ਉਸੇ ਸਮੇਂ ਪਲਾਂਟ ਵਿਚ ਮੌਜੂਦ ਕੰਟੀਨ ਸਰਵਿਸ ਵਿਚ ਵੀ ਬਦਲਾਅ ਕੀਤਾ ਗਿਆ ਸੀ। ਕੰਪਨੀ ਨੂੰ ਉਮੀਦ ਹੈ ਕਿ ਜਲਦੀ ਹੀ ਇਕ ਵਾਰ ਫਿਰ ਪਲਾਂਟ ਵਿਚ ਕੰਮ ਸ਼ੁਰੂ ਹੋ ਜਾਵੇਗਾ।

ਇਸ ਨੂੰ ਪੜ੍ਹੋ - 7 ਕਰੋੜ LPG ਗਾਹਕਾਂ ਲਈ ਚੰਗੀ ਖਬਰ, ਹੁਣ Whatsapp 'ਤੇ ਵੀ ਹੋ ਸਕੇਗੀ ਗੈਸ ਦੀ ਬੁਕਿੰਗ

ਓ.ਪੀ.ਪੀ.ਓ. 'ਚ ਵੀ ਮਿਲੇ ਕੋਰੋਨਾ ਮਰੀਜ਼

ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਚ ਸਥਿਤ ਓਪੋ ਮੋਬਾਈਲ ਫੋਨ ਕੰਪਨੀ ਦੀ ਫੈਕਟਰੀ ਵਿਚ ਤਾਲਾਬੰਦੀ ਤੋਂ ਬਾਅਦ 8 ਮਈ ਨੂੰ ਦੁਬਾਰਾ ਤੋਂ ਕੰਮਕਾਜ ਸ਼ੁਰੂ ਕੀਤਾ ਗਿਆ ਸੀ। ਕੁਝ ਦਿਨਾਂ ਦੇ ਕੰਮਕਾਜ ਤੋਂ ਬਾਅਦ ਹੀ ਕੰਪਨੀ ਦੇ 9 ਕਰਮਚਾਰੀ ਕੋਰੋਨਾ ਪਾਜ਼ੀਟਿਵ ਮਿਲੇ । ਇਸ ਤੋਂ ਬਾਅਦ ਓਪੋ ਦੀ ਇਹ ਫੈਕਟਰੀ ਅਗਲੇ ਹੁਕਮਾਂ ਤੱਕ ਬੰਦ ਹੋ ਗਈ। ਹਾਲਾਂਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਓਪੋ ਨੇ ਆਪਣੇ ਸਾਰੇ ਕਰਮਚਾਰੀਆਂ ਦੇ ਕੋਰੋਨਾ ਟੈਸਟ ਕਰਵਾਉਣੇ ਸ਼ੁਰੂ ਕੀਤੇ। 


author

Harinder Kaur

Content Editor

Related News