ਨੋਇਡਾ ਤੋਂ ਬਾਅਦ ਗਾਜ਼ੀਆਬਾਦ-ਦਿੱਲੀ ਸਰਹੱਦ ਸੀਲ

05/25/2020 6:03:24 PM

ਗਾਜ਼ੀਆਬਾਦ- ਦਿੱਲੀ-ਗਾਜ਼ੀਆਬਾਦ ਸਰਹੱਦ ਇਕ ਵਾਰ ਫਿਰ ਤੋਂ ਸੀਲ ਕਰ ਦਿੱਤੀ ਗਈ ਹੈ। ਕੋਰੋਨਾ ਪੀੜਤ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਗਾਜ਼ੀਆਬਾਦ ਦੇ ਡੀ.ਐੱਮ. ਨੇ ਇਹ ਆਦੇਸ਼ ਜਾਰੀ ਕੀਤਾ ਹੈ। ਦਿੱਲੀ ਤੋਂ ਗਾਜ਼ੀਆਬਾਦ ਅਤੇ ਗਾਜ਼ੀਆਬਾਦ ਤੋਂ ਦਿੱਲੀ ਆਉਣ-ਜਾਣ ਵਾਲੇ ਲੋਕਾਂ ਨੂੰ ਇਕ ਵਾਰ ਫਿਰ ਤੋਂ ਪਾਸ ਦਾ ਹੀ ਸਹਾਰਾ ਲੈਣਾ ਹੋਵੇਗਾ। ਗਾਜ਼ੀਆਬਾਦ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਕੋਲ ਪਾਸ ਹੋਵੇਗਾ, ਉਨ੍ਹਾਂ ਨੂੰ ਹੀ ਗਾਜ਼ੀਆਬਾਦ ਸਰਹੱਦ 'ਚ ਆਉਣ ਦੀ ਮਨਜ਼ੂਰੀ ਹੋਵੇਗੀ। ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਇਸ ਤੋਂ ਛੋਟ ਮਿਲੇਗੀ।

ਗਾਜ਼ੀਆਬਾਦ ਪ੍ਰਸ਼ਾਸਨ ਨੇ ਆਪਣੇ ਆਦੇਸ਼ 'ਚ ਕਿਹਾ ਹੈ ਕਿ ਪਿਛਲੇ ਦਿਨੀਂ ਕੋਰੋਨਾ ਪਾਜ਼ੇਟਿਵ ਕੇਸਾਂ 'ਚ ਵਾਧਾ ਹੋਇਆ ਹੈ। ਇਨ੍ਹਾਂ ਵਧੇ ਹੋਏ ਕੇਸਾਂ 'ਚ ਵੱਡਾ ਹਿੱਸਾ ਗਾਜ਼ੀਆਬਾਦ-ਦਿੱਲੀ ਦਰਮਿਆਨ ਆਉਣ-ਜਾਣ ਵਾਲਿਆਂ ਨਾਲ ਸੰਬੰਧਤ ਹੈ। ਇਸ ਲਈ ਮੁੱਖ ਮੈਡੀਕਲ ਅਹੁਦਾ ਅਧਿਕਾਰੀ ਗਾਜ਼ੀਆਬਾਦ ਦੀ ਅਪੀਲ 'ਤੇ ਜ਼ਿਲ੍ਹਾ ਪ੍ਰਸ਼ਾਸਨ ਗਾਜ਼ੀਆਬਾਦ ਨੇ ਬਾਰਡਰ ਸੀਲ ਕਰਨ ਦਾ ਫੈਸਲਾ ਲਿਆ ਹੈ।

PunjabKesariਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ 26 ਅਪ੍ਰੈਲ 2020 ਨੂੰ ਜਾਰੀ ਆਦੇਸ਼ ਅਨੁਸਾਰ ਜ਼ਿਲ੍ਹੇ 'ਚ ਪਾਬੰਦੀ ਅਤੇ ਸ਼ਰਤਾਂ ਕੰਮ ਕਰਨਗੀਆਂ। ਇਹੀ ਵਿਵਸਥਾ ਅਗਲੇ ਆਦੇਸ਼ ਤੱਕ ਜਾਰੀ ਰਹੇਗੀ। ਐਂਬੂਲੈਂਸ, ਭਾਰੀਵਾਹਨ, ਟਰੱਕਾਂ ਤੋਂ ਮਾਲ ਢੁਆਈ ਕਰਨ ਵਾਲੇ ਵਾਹਨਾਂ, ਬੈਂਕਿੰਗ ਸਹੂਲਤਾਂ ਨਾਲ ਜੁੜੇ ਵਾਹਨ ਅਤੇ ਜ਼ਰੂਰੀ ਵਸਤੂਆਂ ਅਤੇ ਦਵਾਈਆਂ ਨਾਲ ਸੰਬੰਧਤ ਵਾਹਨ ਬਿਨ੍ਹਾਂ ਰੋਕ-ਟੋਕ ਗਾਜ਼ੀਆਬਾਦ ਜ਼ਿਲ੍ਹੇ 'ਚ ਆ-ਜਾ ਸਕਣਗੇ।

ਡਾਕਟਰ, ਪੈਰਾ-ਮੈਡੀਕਲ ਸਟਾਫ, ਪੁਲਸ, ਬੈਂਕ ਕਰਮਚਾਰੀਆਂ ਸਮੇਤ ਭਾਰਤ ਸਰਕਾਰ 'ਚ ਕੰਮ ਕਰਨ ਵਾਲੇ ਉੱਪਸਕੱਤਰ ਅਤੇ ਉਸ ਦੇ ਉੱਪਰ ਦੇ ਅਧਿਕਾਰੀ ਜੋ ਗਾਜ਼ੀਆਬਾਦ ਤੋਂ ਦਿੱਲੀ ਆਉਂਦੇ-ਜਾਂਦੇ ਹਨ, ਉਨ੍ਹਾਂ ਨੂੰ ਸਿਰਫ਼ ਆਪਣਾ ਪਛਾਣ ਪੱਤਰ ਦਿਖਾਉਣਾ ਹੋਵੇਗਾ। ਇਨ੍ਹਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਪਾਸ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ। ਇਨ੍ਹਾਂ ਲੋਕਾਂ ਦਾ ਪਛਾਣ ਪੱਤਰ ਵੀ ਆਵਾਜਾਈ ਲਈ ਪੂਰਾ ਹੋਵੇਗਾ।


DIsha

Content Editor

Related News