ਨੋਇਡਾ ''ਚ ਨਿਰਮਾਣ ਅਧੀਨ ਬਹੁ ਮੰਜ਼ਲਾਂ ਇਮਾਰਤ ਡਿੱਗੀ, 2 ਲੋਕਾਂ ਦੀ ਮੌਤ

08/01/2020 1:13:52 PM

ਨੋਇਡਾ- ਦਿੱਲੀ ਨਾਲ ਲੱਗਦੇ ਨੋਇਡਾ 'ਚ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਇੱਥੇ ਬਹੁ ਮੰਜ਼ਲਾਂ ਇਮਾਰਤ ਡਿੱਗਣ ਨਾਲ ਕਈ ਲੋਕ ਹੇਠਾਂ ਦੱਬੇ ਗਏ। ਪੁਲਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਮਲਬੇ 'ਚੋਂ 5 ਲੋਕਾਂ ਨੂੰ ਕੱਢਿਆ ਗਿਆ ਸੀ। ਇਨ੍ਹਾਂ 'ਚੋਂ 2 ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਲੋਕਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਨੋਇਡਾ ਦੇ ਸੈਕਟਰ 11 ਸਥਿਤ ਐੱਫ 62 'ਚ ਇਹ ਬਿਲਡਿੰਗ ਡਿੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਨਿਰਮਾਣ ਅਧੀਨ ਸੀ। ਮੌਕੇ 'ਤੇ ਪੁਲਸ ਫੋਰਸ ਨਾਲ ਅੱਗ ਬੁਝਾਊ ਵਿਭਾਗ ਦੀ ਟੀਮ, ਐਂਬੂਲੈਂਸ ਅਤੇ ਐੱਨ.ਡੀ.ਆਰ.ਐੱਫ. ਮੌਜੂਦ ਹੈ। ਮਲਬੇ ਹੇਠ 10 ਤੋਂ ਵੱਧ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ। ਮੌਕੇ 'ਤੇ ਮੌਜੂਦ ਰਹੇ ਲੋਕਾਂ ਦਾ ਕਹਿਣਾ ਹੈ ਕਿ ਮਲਬੇ ਦੇ ਹੇਠਾਂ ਕਈ ਲੋਕ ਦਬੇ ਹਨ। ਇਮਾਰਤ ਨੋਇਡਾ ਸੈਕਟਰ 24 ਪੁਲਸ ਸਟੇਸ਼ਨ ਦੇ ਅਧੀਨ ਆਉਂਦੀ ਹੈ।

PunjabKesariਹਾਲ ਦੇ ਦਿਨਾਂ 'ਚ ਇਹ ਦੂਜਾ ਵੱਡਾ ਹਾਦਸਾ ਹੈ। ਕੁਝ ਦਿਨ ਪਹਿਲਾਂ ਮੁੰਬਈ 'ਚ ਭਾਨੂੰਸ਼ਾਲੀ ਇਮਾਰਤ ਦਾ ਇਕ ਹਿੱਸਾ ਡਿੱਗ ਗਿਆ ਸੀ। ਇਸ ਹਾਦਸੇ 'ਚ 10 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਹੀ ਮੁੰਬਈ ਦੇ ਮਲਾਡ 'ਚ ਵੀ ਇਕ ਹਾਦਸਾ ਹੋਇਆ ਸੀ, ਜਿੱਥੇ 2 ਮੰਜ਼ਲਾਂ ਘਰ ਡਿੱਗ ਗਿਆ ਸੀ। ਮਕਾਨ ਦੇ ਮਲਬੇ ਦੀ ਲਪੇਟ 'ਚ 15 ਲੋਕ ਆ ਗਏ ਸਨ। ਮੁੰਬਈ ਅੱਗ ਬੁਝਾਊ ਵਿਭਾਗ ਦੀ ਟੀਮ ਨੇ ਇਸ ਹਾਦਸੇ 'ਚ 15 ਲੋਕਾਂ ਨੂੰ ਬਚਾਇਆ ਸੀ। ਇਨ੍ਹਾਂ 'ਚੋਂ 2 ਦੀ ਮੌਤ ਹੋ ਗਈ ਸੀ।


DIsha

Content Editor

Related News