ਵੱਧਦੇ ਪ੍ਰਦੂਸ਼ਣ ਕਾਰਨ ਨੋਇਡਾ ਦੇ ਸਾਰੇ ਸਕੂਲ 4 ਅਤੇ 5 ਨਵੰਬਰ ਨੂੰ ਬੰਦ

Sunday, Nov 03, 2019 - 11:57 AM (IST)

ਨਵੀਂ ਦਿੱਲੀ—ਵੱਧਦੇ ਪ੍ਰਦੂਸ਼ਣ ਅਤੇ ਖਰਾਬ ਮੌਸਮ ਨੂੰ ਦੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਨੇ ਨੋਇਡਾ ਦੇ ਸਾਰੇ ਸਕੂਲ 2 ਦਿਨਾਂ ਲਈ ਬੰਦ ਕਰਨ ਲਈ ਆਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ ਜ਼ਿਲਾ ਅਧਿਕਾਰੀ ਬੀ. ਐੱਨ. ਸਿੰਘ ਨੇ ਗੌਤਮ ਬੁੱਧ ਨਗਰ ਦੇ ਵੀ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 4 ਅਤੇ 5 ਨਵੰਬਰ ਨੂੰ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ। ਦੱਸ ਦੇਈਏ ਕਿ ਦਿੱਲੀ-ਐੱਨ. ਸੀ. ਆਰ. ਦੇ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਬਣਿਆ ਹੋਇਆ ਹੈ। ਕਈ ਇਲਾਕਿਆਂ 'ਚ ਹਵਾ ਗੁਣਵੱਤਾ ਇੰਡੈਕਸ 900 ਰਿਕਾਰਡ ਕੀਤਾ ਗਿਆ ਹੈ।

PunjabKesari

ਦੱਸਣਯੋਗ ਹੈ ਕਿ ਦਿੱਲੀ-ਐੱਨ. ਸੀ. ਆਰ. 'ਚ ਬਾਰਿਸ਼ ਤੋਂ ਬਾਅਦ ਵੀ ਲੋਕਾਂ ਨੂੰ ਪ੍ਰਦੂਸ਼ਣ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਦਿੱਲੀ ਵਾਲਿਆਂ ਲਈ ਅੱਜ ਭਾਵ ਐਤਵਾਰ ਸਵੇਰੇ ਵੀ ਹਵਾ ਗੁਣਵੱਤਾ ਇੰਡੈਕਸ ਦੇ ਅੰਕੜੇ ਚਿੰਤਾ ਵਧਾਉਣ ਵਾਲੇ ਸੀ। ਦਿੱਲੀ ਦੇ ਆਈ. ਟੀ. ਓ. 'ਚ ਏ. ਕਿਊ. ਆਈ 987 ਅਤੇ ਆਨੰਦ ਵਿਹਾਰ ਇਲਾਕੇ 'ਚ ਏ. ਕਿਊ. ਆਈ 979 ਰਿਕਾਰਡ ਕੀਤਾ ਗਿਆ।

ਵਿਗਿਆਨੀ ਵੀ ਹੈਰਾਨ-
ਪ੍ਰਦੂਸ਼ਣ ਦੀ ਖਤਰਨਾਕ ਸਥਿਤੀ ਨੇ ਸਾਰੇ ਵਾਤਾਵਰਣ ਵਿਗਿਆਨੀਆਂ ਨੂੰ ਵੀ ਹੈਰਾਨ ਕਰ ਦਿੱਤਾ। ਵਾਤਾਵਰਣ ਵਿਗਿਆਨੀਆਂ ਨੂੰ ਵੀ ਇਸ ਗੱਲ ਦਾ ਸਹੀ ਕਾਰਨ ਸਮਝ ਨਹੀਂ ਆ ਰਿਹਾ ਹੈ। ਕੁਝ ਦਾ ਕਹਿਣਾ ਹੈ ਕਿ ਬਿਲਕੁਲ ਹਲਕੀ ਬਾਰਿਸ਼ ਹੋਈ ਹੈ ਅਤੇ ਇੰਨੀ ਬਾਰਿਸ਼ ਪ੍ਰਦੂਸ਼ਣ ਹਟਾਉਣ ਲਈ ਕਾਫੀ ਨਹੀਂ ਹੈ ਬਲਕਿ ਇਸ ਕਾਰਨ ਪ੍ਰਦੂਸ਼ਣ ਦੇ ਕਣ ਨਮੀ ਵੱਧਣ ਦੇ ਕਾਰਨ ਹੋਰ ਸੰਘਣੇ ਜਾਂ ਵੱਡੇ ਹੋ ਗਏ ਹਨ। ਵਾਤਾਵਰਣ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਹਵਾ ਦੀ ਦਿਸ਼ਾ ਦੇ ਕਾਰਨ ਹੋਇਆ ਹੈ, ਕਿਉਂਕਿ ਹਵਾ ਹਰਿਆਣਾ ਅਤੇ ਪੰਜਾਬ ਵਰਗੇ ਸੂਬਿਆਂ ਵੱਲੋਂ ਦਿੱਲੀ ਵਾਲੇ ਪਾਸੇ ਆ ਰਹੀ ਹੈ ਤਾਂ ਸ਼ਾਇਦ ਉਸ 'ਚ ਪਰਾਲੀ ਦਾ ਧੂੰਆਂ ਹੋਰ ਜਿਆਦਾ ਆਇਆ ਹੈ।


Iqbalkaur

Content Editor

Related News