ਨੋਇਡਾ: ਖਾਣਾ ਬਣਾਉਂਦੇ ਸਮੇਂ ਸਿਲੰਡਰ ’ਚ ਲੱਗੀ ਅੱਗ, 4 ਲੋਕ ਝੁਲਸੇ
Monday, Jun 27, 2022 - 10:09 AM (IST)
ਨੋਇਡਾ– ਦਿੱਲੀ ਨਾਲ ਲੱਗਦੇ ਨੋਇਡਾ ’ਚ ਖਾਣਾ ਬਣਾਉਂਦੇ ਸਮੇਂ ਰਸੋਈ ਗੈਸ ਦੇ ਛੋਟੇ ਸਿਲੰਡਰ ’ਚ ਅੱਗ ਲੱਗਣ ਨਾਲ 4 ਲੋਕ ਗੰਭੀਰ ਰੂਪ ਨਾਲ ਝੁਲਸ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਨੋਇਡਾ ਦੇ ਜ਼ਿਲ੍ਹਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਜਿੱਥੋਂ ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ।
ਪੁਲਸ ਕਮਿਸ਼ਨਰ ਆਲੋਕ ਸਿੰਘ ਦੇ ਬੁਲਾਰੇ ਨੇ ਦੱਸਿਆ ਕਿ ਥਾਣਾ ਫੇਜ਼-1 ਖੇਤਰ ਦੇ ਸੈਕਟਰ 10 ’ਚ ਰਹਿਣ ਵਾਲੇ ਬਾਗੀ, ਨਾਗੇਂਦਰ ਕੁਮਾਰ, ਬੰਟੀ ਕੁਮਾਰ, ਮਨੋਜ ਕੁਮਾਰ ਸੈਕਟਰ-121 ਸਥਿਤ ਇਕ ਸੋਸਾਇਟੀ ’ਚ ਸਕਿਓਰਿਟੀ ਗਾਰਡ ਦੇ ਰੂਪ ’ਚ ਕੰਮ ਕਰਦੇ ਹਨ। ਇਹ ਸਾਰੇ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਐਤਵਾਰ ਦੀ ਰਾਤ ਨੂੰ ਖਾਣਾ ਬਣਾਉਂਦੇ ਸਮੇਂ ਛੋਟੇ ਗੈਸ ਸਿਲੰਡਰ ’ਚ ਅੱਗ ਲੱਗ ਗਈ, ਜਿਸ ਦੀ ਵਜ੍ਹਾ ਕਰ ਕੇ ਚਾਰੋਂ ਗੰਭੀਰ ਰੂਪ ਨਾਲ ਝੁਲਸ ਗਏ।
ਪੁਲਸ ਮੁਤਾਬਕ ਚਾਰੋਂ ਨੂੰ ਨੋਇਡਾ ਦੇ ਜ਼ਿਲ੍ਹਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਪਰ ਹਾਲਤ ਵਿਗੜਨ ’ਤੇ ਉਨ੍ਹਾਂ ਨੂੰ ਦਿੱਲੀ ਦੇ ਸਫਦਰਗੰਜ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ’ਚੋਂ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।