ਕੋਰੋਨਾ ਦੇ ਖੌਫ ਨੇ ਆਪਣਿਆ ਦੇ ਦਿਖਾਏ ਰੰਗ, ਅਰਥੀ ਨੂੰ ਮੋਢਾ ਦੇਣ ਨਹੀਂ ਪਹੁੰਚੇ ਰਿਸ਼ਤੇਦਾਰ

03/29/2020 2:43:01 PM

ਬੁਲੰਦਸ਼ਹਿਰ-ਪੂਰੇ ਦੇਸ਼ 'ਚ ਖਤਰਨਾਕ ਕੋਰੋਨਾਵਾਇਰਸ ਦਾ ਖੌਫ ਇੰਨਾ ਵਧ ਗਿਆ ਹੈ ਕਿ ਕਿਸੇ ਦੀ ਮੌਤ 'ਤੇ ਮੋਢਾ ਦੇਣ ਲਈ 4 ਲੋਕ ਵੀ ਨਹੀਂ ਮਿਲ ਰਹੇ, ਹਾਲਾਂਕਿ ਇਸ ਦੌਰਾਨ ਹਿੰਦੂ-ਮੁਸਲਮਾਨ 'ਚ ਏਕਤਾ ਦੀ ਮਿਸਾਲ ਦੇਖਣ ਨੂੰ ਮਿਲ ਰਹੀ ਹੈ। ਅਜਿਹਾ ਹੀ ਇਕ ਮਾਮਲਾ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਦੇਖਣ ਨੂੰ ਮਿਲਿਆ ਹੈ, ਜਿੱਥੇ ਇਕ ਹਿੰਦੂ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਦੇ ਨਾਲ ਅਰਥੀ ਨੂੰ ਮੋਢਾ ਦੇਣ ਵਾਲਾ ਕੋਈ ਨਹੀਂ ਸੀ ਪਰ ਇਸ ਦੌਰਾਨ ਕੁਝ ਮੁਸਲਮਾਨ ਅੱਗੇ ਆਏ ਅਤੇ ਉਨ੍ਹਾਂ ਨੇ ਨਾ ਸਿਰਫ ਅਰਥੀ ਨੂੰ ਮੋਢਾ ਦਿੱਤਾ ਸਗੋਂ ਸ਼ਮਸ਼ਾਨ ਘਾਟ 'ਚ ਅੰਤਿਮ ਸੰਸਕਾਰ ਵੀ ਕਰਵਾਇਆ।

ਦੱਸਣਯੋਗ ਹੈ ਕਿ ਬੁਲੰਦਸ਼ਹਿਰ ਦੇ ਆਨੰਦ ਵਿਹਾਰ 'ਚ ਰਹਿਣ ਵਾਲਾ ਰਵੀਸ਼ੰਕਰ ਬਹੁਤ ਹੀ ਗਰੀਬ ਹੈ, ਉਸ ਦਾ ਘਰ ਜਿਸ ਇਲਾਕੇ 'ਚ ਹੈ ਉਹ ਮੁਸਲਿਮ ਆਬਾਦੀ ਵਾਲਾ ਇਲਾਕਾ ਹੈ। ਬੀਤੇ ਸ਼ਨੀਵਾਰ ਨੂੰ ਰਵੀਸ਼ੰਕਰ ਦੀ ਮੌਤ ਹੋ ਗਈ। ਇਸ ਦੌਰਾਨ ਰਵੀਸ਼ੰਕਰ ਦੇ ਪੁੱਤਰ ਨੇ ਰਿਸ਼ਤੇਦਾਰਾਂ, ਦੋਸਤਾਂ ਅਤੇ ਨੇੜੇ ਦੇ ਗੁਆਂਢੀਆਂ 'ਚ ਪਿਤਾ ਦੀ ਮੌਤ ਸਬੰਧੀ ਸੁਨੇਹਾ ਭੇਜਿਆ ਪਰ ਕੋਈ ਨਹੀਂ ਪਹੁੰਚਿਆ। ਰਵੀਸ਼ੰਕਰ ਦੀ ਮੌਤ ਤੋਂ ਦੁਖੀ ਪਰਿਵਾਰ ਦੀ ਪਰੇਸ਼ਾਨੀ ਹੋਰ ਵੱਧ ਗਈ। ਅਰਥੀ ਨੂੰ ਮੋਢਾ ਦੇਣ ਲਈ ਅਤੇ ਸ਼ਮਸ਼ਾਨਘਾਟ ਤੱਕ ਲਾਸ਼ ਨੂੰ ਪਹੁੰਚਾਉਣ ਲਈ ਕੋਈ ਨਹੀਂ ਸੀ। ਥੋੜ੍ਹੀ ਦੇਰ ਬਾਅਦ ਰਵੀਸ਼ੰਕਰ ਦੇ ਘਰ 'ਚ ਮੁਹੱਲੇ ਦੇ ਕੁਝ ਮੁਸਲਮਾਨ ਲੋਕ ਪਹੁੰਚੇ ਅਤੇ ਉਨ੍ਹਾਂ ਨੇ ਪਰਿਵਾਰ ਵਾਲਿਆਂ ਨੂੰ ਦਿਲਾਸਾ ਦਿੱਤਾ। ਮੁਸਲਮਾਨਾਂ ਨੇ ਅਰਥੀ ਤਿਆਰ ਕਰਵਾਈ, ਮੋਢੇ 'ਤੇ ਲੱਦ ਕੇ ਨਦੀ ਸਥਿਤ ਸ਼ਮਸ਼ਾਨ ਘਾਟ ਤੱਕ ਪਹੁੰਚੇ ਅਤੇ ਅੰਤਿਮ ਸੰਸਕਾਰ ਕਰਵਾਇਆ। ਇਸ ਤੋਂ ਇਲਾਵਾ ਮੁਸਲਮਾਨ ਲੋਕਾਂ ਨੇ ਦੁਖੀ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਦਾ ਵਿਸ਼ਵਾਸ਼ ਵੀ ਦਿਵਾਇਆ।


Iqbalkaur

Content Editor

Related News